ਟੈਕਸਸ ਵਿਚ ਕੋਵਿਡ ਪਾਜ਼ੇਟਿਵ ਮਾਂ ਨੇ ਬੱਚੀ ਨੂੰ ਜਨਮ ਦੇਣ ਉਪਰੰਤ ਤੋੜਿਆ ਦਮ

ਟੈਕਸਸ ਵਿਚ ਕੋਵਿਡ ਪਾਜ਼ੇਟਿਵ ਮਾਂ ਨੇ ਬੱਚੀ ਨੂੰ ਜਨਮ ਦੇਣ ਉਪਰੰਤ ਤੋੜਿਆ ਦਮ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) - ਕੋਵਿਡ-19 ਪਾਜ਼ੇਟਿਵ 32 ਸਾਲਾ ਪੇਜ ਰੂਇਜ਼ ਨੇ ਟੈਕਸਸ ਦੇ ਇਕ ਹਸਪਤਾਲ ਵਿਚ ਬੱਚੀ ਨੂੰ ਜਨਮ ਦੇਣ ਤੋਂ ਕੁਝ ਦਿਨ ਬਾਅਦ ਦਮ ਤੋੜ ਦਿੱਤਾ। ਰੂਇਜ਼ ਦੀ ਮਾਂ ਰੋਬਿਨ ਜ਼ਿਨਸੂ ਨੇ ਕਿਹਾ ਕਿ ਉਸ ਨੇ ਆਪਣੀ ਧੀ ਨੂੰ ਕੋਵਿਡ-19 ਵੈਕਸੀਨ ਲਵਾਉਣ ਦੀ ਬੇਨਤੀ ਕੀਤੀ ਸੀ ਪਰੰਤੂ ਉਸ ਦੀ ਅਧਿਆਪਕ ਧੀ ਨੂੰ ਡਰ ਸੀ ਕਿ ਟੀਕਾ ਲਵਾਉਣ ਨਾਲ ਉਸ ਦੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਉਸ ਨੇ ਕੋਵਿਡ ਤੋਂ ਬਚਾਅ ਲਈ ਟੀਕਾ ਲਵਾਉਣ ਤੋਂ ਨਾਂਹ ਕਰ ਦਿੱਤੀ ਸੀ। ਜਨਮ ਦੇਣ ਉਪਰੰਤ ਕੋਵਿਡ ਦੇ ਡਰ ਕਾਰਨ ਬੱਚੀ ਨੂੰ ਮਾਂ ਨਾਲੋਂ ਵੱਖ ਕਰ ਦਿੱਤਾ ਗਿਆ ਸੀ ਹਾਲਾਂ ਕਿ ਵੀਡੀਓ ਪ੍ਰਣਾਲੀ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਮਾਂ ਆਪਣੀ ਬੱਚੀ ਨੂੰ ਵੇਖ ਸਕੇ। ਬੱਚੀ ਦਾ ਨਾਂ ਸੈਲੈਸਟੀ ਰੱਖਿਆ ਗਿਆ ਹੈ ਜੋ ਤੰਦਰੁਸਤ ਹੈ।