ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਵਿਚੋਂ 47 ਪ੍ਰਤੀਸ਼ਤ ਸਿਰਫ ਭਾਰਤ ਤੇ ਚੀਨ ਦੇ 

ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਵਿਚੋਂ 47 ਪ੍ਰਤੀਸ਼ਤ ਸਿਰਫ ਭਾਰਤ ਤੇ ਚੀਨ ਦੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ, 20 ਮਾਰਚ ਸਾਲ 2020 ਵਿਚ ਪੜ੍ਹਨ ਲਈ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਵਿਚੋਂ 47 ਪ੍ਰਤੀਸ਼ਤ ਸਿਰਫ ਭਾਰਤ ਅਤੇ ਚੀਨ ਦੇ ਸਨ। ਇਹ ਜਾਣਕਾਰੀ ਹਾਲ ਹੀ ਦੇ ਸਰਕਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਥੇ ਚੀਨ ਤੋਂ 382,561, ਭਾਰਤ ਤੋਂ 207,460, ਦੱਖਣੀ ਕੋਰੀਆ ਤੋਂ 68,217, ਸਾਊਦੀ ਅਰਬ ਤੋਂ 38,039, ਕੈਨੇਡਾ ਤੋਂ 35,508 ਅਤੇ ਬ੍ਰਾਜ਼ੀਲ ਤੋਂ 34,892 ਵਿਦਿਆਰਥੀ ਸਨ। ਸਾਲ 2019 ਵਿਚ ਦੋਵਾਂ ਮੁਲਕਾਂ ਦੇ ਵਿਦਿਆਰਥੀਆਂ ਦੀ ਗਿਣਤੀ 48 ਪ੍ਰਤੀਸ਼ਤ ਸੀ।