ਅਮਰੀਕਾ ਵਿਚ ਹੋਈ ਗੋਲੀਬਾਰੀ ਵਿੱਚ 3 ਜ਼ਖਮੀ, ਸ਼ੱਕੀ ਦੋਸ਼ੀ ਵੀ ਗੋਲੀ ਵੱਜਣ  ਕਾਰਨ ਹੋਇਆ ਜ਼ਖਮੀ , ਕੀਤਾ ਗ੍ਰਿਫਤਾਰ

ਅਮਰੀਕਾ ਵਿਚ ਹੋਈ ਗੋਲੀਬਾਰੀ ਵਿੱਚ 3 ਜ਼ਖਮੀ, ਸ਼ੱਕੀ ਦੋਸ਼ੀ ਵੀ ਗੋਲੀ ਵੱਜਣ  ਕਾਰਨ ਹੋਇਆ ਜ਼ਖਮੀ , ਕੀਤਾ ਗ੍ਰਿਫਤਾਰ
ਕੈਪਸ਼ਨ ਗੋਲੀਬਾਰੀ ਉਪੰਰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਡਾਊਨਟਾਊਨ ਐਟਲਾਂਟਾ ਫੂਡ ਕੋਰਟ ਵਿਚ ਬੀਤੇ ਦਿਨ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ  ਖਬਰ ਹੈ। ਮੌਕੇ 'ਤੇ ਪੁੱਜੇ ਇਕ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ 34 ਸਾਲਾ ਸ਼ੱਕੀ ਦੋਸ਼ੀ ਵੀ ਜ਼ਖਮੀ ਹੋ ਗਿਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੀੜਤਾਂ ਵਿਚ ਇਕ 47 ਸਾਲਾਂ ਦਾ ਵਿਅਕਤੀ ਤੇ  2 ਔਰਤਾਂ ਸ਼ਾਮਿਲ ਨਹ ਜਿਨਾਂ ਦੀ ਉਮਰ 70 ਸਾਲ ਦੇ ਕਰੀਬ ਹੈ। ਐਟਲਾਂਟਾ ਪੁਲਿਸ ਮੁੱਖੀ ਡਰੀਨ ਸ਼ੀਰਬੌਮ ਅਨੁਸਾਰ ਸਾਰੇ ਜ਼ਖਮੀਆਂ ਦੇ ਬਚ ਜਾਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਪੁਲਿਸ ਨੂੰ ਦੁਪਹਿਰ ਬਾਅਦ 2.15 ਵਜੇ  ਪੀਚਟਰੀ ਸੈਂਟਰ ਦੀ ਫੂਡ ਕੋਰਟ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਹਥਿਆਰਬੰਦ ਸ਼ੱਕੀ ਫੂਡ ਕੋਰਟ ਵਿਚ ਦਾਖਲ ਹੋਇਆ ਤੇ ਉਥੇ ਉਸ ਦੀ ਕਿਸੇ ਵਿਅਕਤੀ ਨਾਲ ਸੰਖੇਪ ਜਿਹੀ ਬਹਿਸ ਹੋਈ ਜਿਸ ਉਪਰੰਤ ਉਸ ਨੇ ਉਸ ਉਪਰ ਗੋਲੀ ਚਲਾ ਦਿੱਤੀ। ਬਾਅਦ ਵਿਚ ਉਸ ਨੇ ਦੋ ਹੋਰਨਾਂ ਦੇ ਗੋਲੀਆਂ ਮਾਰੀਆਂ। ਉਨਾਂ ਕਿਹਾ ਕਿ ਸ਼ੱਕੀ ਵਿਅਕਤੀ ਦਾ ਲੰਬਾ ਅਪਰਾਧਕ ਰਿਕਾਰਡ ਹੈ। ਉਹ ਹਥਿਆਰਬੰਦ ਲੁੱਟ ਦੇ ਮਾਮਲੇ ਵਿਚ ਕੈਦ ਕੱਟ ਚੁੱਕਾ ਹੈ।