ਸੈਕਰਾਮੈਂਟੋ, ਕੈਲੀਫੋਰਨੀਆ ਵਿਚ ਇਕ ਫੁੱਟਬਾਲ ਖਿਡਾਰੀ ਦੀ ਮੈਚ ਦੌਰਾਨ ਹੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ ਵਿਚ ਇਕ ਫੁੱਟਬਾਲ ਖਿਡਾਰੀ ਦੀ ਮੈਚ ਦੌਰਾਨ ਹੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਸੈਕਰਾਮੈਂਟੋ ਦੇ ਜੌਹਨ ਐਫ ਕੈਨੇਡੀ ਹਾਈ ਸਕੂਲ ਦੇ ਇਕ ਫੁੱਟਬਾਲ ਖਿਡਾਰੀ ਦੀ ਮੈਚ ਦੌਰਾਨ ਹੀ ਅਚਨਚੇਤ ਮੌਤ ਹੋ ਗਈ ਜਿਸ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 18 ਸਾਲਾ ਏਮਾਨਅਲ ਅੰਤਵੀ ਮੈਚ ਦੌਰਾਨ ਅਚਾਨਕ ਜ਼ਮੀਨ ਉਪਰ ਢਹਿਢੇਰੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਸੈਕਰਾਮੈਂਟੋ ਸਿਟੀ ਯੁਨੀਫਾਇਡ ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਖਿਡਾਰੀ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਵਧ ਉਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਪ੍ਰਬੰਧਕਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਜਿਸ ਸਮੇ ਮੈਚ ਖੇਡਿਆ ਜਾ ਰਿਹਾ ਸੀ ਉਸ ਸਮੇਂ ਸਟੇਡੀਅਮ ਵਿਚ ਦਰਸ਼ਕਾਂ ਦੀ ਸੀਮਿਤ ਗਿਣਤੀ ਮੌਜੂਦ ਸੀ ਜਿਨਾਂ ਨੂੰ ਸਟੇਡੀਅਮ ਵਿਚੋਂ ਜਾਣ ਲਈ ਕਹਿ ਦਿੱਤਾ ਗਿਆ। ਇਥੇ ਜਿਕਰਯੋਗ ਹੈ ਕਿ ਕੋੋਰੋਨਾ ਮਹਾਂਮਾਰੀ ਕਾਰਨ ਫੁੱਟਬਾਲ ਸੀਜ਼ਨ ਸ਼ੁਰੂ ਹੋਣ ਵਿਚ ਦੇਰੀ ਹੋਈ ਹੈ ਤੇ ਇਹ ਫੁੱਟਬਾਲ ਸੀਜਨ ਦਾ ਪਹਿਲਾ ਮੈਚ ਸੀ। ਖਿਡਾਰੀ ਦੇ ਅੰਤਿਮ ਸੰਸਕਾਰ ਤੇ ਪਰਿਵਾਰ ਦੀ ਮੱਦਦ ਲਈ ਦਰਸ਼ਕਾਂ ਵੱਲੋਂ 27000 ਡਾਲਰ ਤੋਂ ਵਧ ਇਕੱਠੇ ਕੀਤੇ ਗਏ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਮੱਦਦ ਅੰਤਵੀ ਨੂੰ ਵਾਪਿਸ ਤਾਂ ਨਹੀਂ ਲਿਆ ਸਕਦੀ ਪਰ ਇਸ ਨਾਲ ਮਾਂ ਜਿਸ ਦੇ ਦੋ ਹੋਰ ਬੱਚੇ ਹਨ, ਨੂੰ ਥੋਹੜੀ ਰਾਹਤ ਜਰੂਰ ਮਿਲੇਗੀ।