ਸੇਵਾ ਇੰਟਰਨੈਸ਼ਨਲ ਭਾਰਤ ਵਿਚ 100 ਆਕਸੀਜਨ ਪਲਾਂਟ ਲਗਾਵੇਗੀ

ਸੇਵਾ ਇੰਟਰਨੈਸ਼ਨਲ ਭਾਰਤ ਵਿਚ 100 ਆਕਸੀਜਨ ਪਲਾਂਟ ਲਗਾਵੇਗੀ
ਸੇਵਾ ਇੰਟਰਨੈਸ਼ਨਲ ਦੇ ਇਕ ਆਕਸੀਜਨ ਪਲਾਂਟ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਉਰੋ  

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਸੇਵਾ ਇੰਟਰਨੈਸ਼ਨਲ ਭਾਰਤ ਵਿਚ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਟਾਕਰੇ ਲਈ ਭਾਰਤ ਭਰ ਦੇ ਹਸਪਤਾਲਾਂ ਵਿਚ 100 ਆਕਸੀਜਨ ਜਨਰੇਸ਼ਨ ਪਲਾਂਟ ਲਗਾਵੇਗੀ। ਸੇਵਾ ਇੰਟਰਨੈਸ਼ਨਲ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਉਸ ਨੇ ਤੁਰੰਤ 30 ਪਲਾਂਟ ਲਾਉਣ ਲਈ ਲੋੜੀਂਦੇ ਸਾਜ ਸਮਾਨ ਤੇ ਮੈਡੀਕਲ ਸਮਗਰੀ ਦਾ ਆਰਡਰ ਦੇ ਦਿੱਤਾ ਹੈ। ਰਲੀਜ ਅਨੁਸਾਰ 15 ਆਕਸੀਜਨ ਪਲਾਂਟ ਅਗਲੇ 8 ਤੋਂ 12 ਹਫਤਿਆਂ ਵਿਚ  ਸਥਾਪਿਤ ਕਰ ਦਿੱਤੇ ਜਾਣਗੇ   ਜਿਨਾਂ ਉਪਰ ਤਕਰੀਬਨ 18 ਲੱਖ ਡਾਲਰ ਲਾਗਤ ਆਵੇਗੀ। ਕੰਪਨੀ ਨੇ ਆਕਸੀਜਨ ਪਲਾਂਟ ਲਈ ਦਾਨ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸੇਵਾ ਇੰਟਰਨੈਸ਼ਨਲ ਦੇ ਭਾਰਤੀ ਮੂਲ ਦੇ ਅਮਰੀਕੀ ਪ੍ਰਧਾਨ ਅਰੁਨ ਕਨਕਾਨੀ ਨੇ ਹੂਸਟਨ, ਟੈਕਸਸ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਲਾਂਟ ਭਾਰਤ ਦੀਆਂ ਭਵਿੱਖ ਦੀਆਂ ਆਕਸੀਜਨ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਬਰ ਤਿਆਰ ਰਹਿਣਗੇ। ਉਨਾਂ ਕਿਹਾ ਕਿ ਆਕਸੀਜਨ ਪਲਾਂਟ ਲਾਉਣ ਲਈ ਤਕਰੀਬਨ 50 ਹਸਪਤਾਲਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਪਹਿਲੇ 15 ਪਲਾਂਟ 250 ਐਲ ਪੀ ਐਮ ਤੇ 500 ਐਲ ਪੀ ਐਮ ਸਮਰੱਥਾ ਵਾਲੇ ਹੋਣਗੇ ਤੇ ਹਰੇਕ ਪਲਾਂਟ 20 ਤੋਂ 40 ਆਈ ਸੀ ਯੂ ਬੈੱਡ ਨੂੰ ਆਕਸੀਜਨ ਸਪਲਾਈ ਕਰਨ ਦੇ ਸਮਰਥ ਹੋਵਗਾ। ਉਨਾਂ ਕਿਹਾ ਕਿ 500 ਐਲ ਪੀ ਐਮ ਪਲਾਂਟ 40 ਆਈ ਸੀ ਯੂ ਬੈੱਡ ਸਮੇਤ 200 ਬੈੱਡ ਵਾਲੇ ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਦੇ ਸਮਰੱਥ ਹੋਵੇਗਾ। ਇਹ ਪਲਾਂਟ ਪ੍ਰਤੀ ਦਿਨ 110 ਆਕਸਜੀਨ ਸਿਲੰਡਰ ਭਰਨ ਦੇ ਸਮਰਥ ਹੋਵੇਗਾ। ਇਕ ਪਲਾਂਟ 'ਤੇ ਸਮੁੱਚੀ ਲਾਗਤ 1,21,000 ਡਾਲਰ ਆਵੇਗੀ।