ਆਸਕਰ ਪੁਰਸਕਾਰ ਜੇਤੂ ਅਦਾਕਾਰਾ  ਉਲਿੰਪੀਆ ਡੂਕਾਕਿਸ ਨਹੀਂ ਰਹੀ

ਆਸਕਰ ਪੁਰਸਕਾਰ ਜੇਤੂ ਅਦਾਕਾਰਾ  ਉਲਿੰਪੀਆ ਡੂਕਾਕਿਸ ਨਹੀਂ ਰਹੀ
ਅਪ੍ਰੈਲ1988 ਵਿਚ ਆਸਕਰ ਪੁਰਸਕਾਰ ਨਾਲ ਅਦਾਕਾਰ ਉਲਿੰਪੀਆ ਡੂਕਾਕਿਸ (ਫਾਇਲ ਤਸਵੀਰ)

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਆਸਕਰ ਪੁਰਸਕਾਰ ਜੇਤੂ ਅਦਾਕਾਰਾ ਉਲਿੰਪੀਆ ਡੂਕਾਕਿਸ ਜੋ ' ਸਟੀਲ ਮੈਗਨੋਲੀਅਸ' ਤੇ 'ਮੂਨਸਟਰੱਕ' ਵਰਗੀਆਂ ਫਿਲਮਾਂ ਵਿਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ, ਦੀ ਲੰਘੇ ਦਿਨ ਮੌਤ ਹੋਈ ਗਈ। ਉਹ 89 ਸਾਲਾਂ ਦੀ ਸੀ।

ਉਸ ਨੇ ਆਖਰੀ ਸਾਹ ਨਿਊਯਾਰਕ ਸ਼ਹਿਰ ਵਿਚ ਆਪਣੀ ਰਿਹਾਇਸ਼ ਵਿਚ ਲਏ। ਉਸ ਦੀ ਮੌਤ ਦੇ ਕਾਰਨ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਡੂਕਾਕਿਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਨਾਟਕਾਂ ਤੋਂ ਕੀਤੀ ਸੀ। ਬਾਅਦ ਵਿਚ ਉਸ ਨੇ ਅਨੇਕਾਂ ਫਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। 1987 ਵਿਚ 'ਮੂਨ ਸਟਰੱਕ' ਵਿਚ ਸਹਾਇਕ ਅਦਾਕਾਰਾ ਵਜੋਂ ਨਿਭਾਈ ਭੂਮਿਕਾ ਲਈ ਉਸ ਨੂੰ ਆਸਕਰ ਪੁਰਸਕਾਰ ਮਿਲਿਆ ਸੀ।