ਮਾਮਤਾ ਬੈਨਰਜੀ ਦੀ ਜਿੱਤ ਨਾਲ ਭਾਰਤੀ ਕਿਸਾਨੀ ਮੋਰਚਾ ਮਜ਼ਬੂਤ

ਮਾਮਤਾ ਬੈਨਰਜੀ ਦੀ ਜਿੱਤ  ਨਾਲ ਭਾਰਤੀ ਕਿਸਾਨੀ ਮੋਰਚਾ ਮਜ਼ਬੂਤ

ਏ ਟੀ ਬਿਊਰੋ

ਦਿੱਲੀ:  ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਤੀਜੀ ਵਾਰ ਭਾਰੀ ਬਹੁਮੱਤ ਨਾਲ ਦੁਬਾਰਾ ਸੱਤਾ ਵਿਚ ਆ ਗਈ ਹੈ। ਸ਼ੁਰੂ ਵਿਚ ਬੀਜੇਪੀ ਸਖਤ ਟੱਕਰ ਦੇ ਰਹੀ ਸੀ ਪਰ ਹੌਲੀ ਹੌਲੀ ਮਮਤਾ ਦੀ ਟੀਐਮਸੀ ਨੇ ਬਾਜੀ ਪਲਟ ਕੇ ਬੀਜੇਪੀ ਨੂੰ ਭਾਰੀ ਬਹੁਮਤ ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਕਿਸਾਨੀ ਮੋਰਚੇ ਦੇ ਲੀਡਰਾਂ ਨੇ ਬੰਗਾਲ ਵਿਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਬੀਜੇਪੀ ਨੂੰ ਵੋਟ ਨਾ ਪਾਉਣ ਦਾੀ ਅਪੀਲ ਕੀਤੀ ਸੀ। ਜਿਸ ਨੂੰ ਲੋਕਾਂ ਵੱਲੋਂ ਸਵੀਕਾਰ ਕੀਤਾ ਗਿਆ। ਪੰਜਾਬ ਵਿਚ ਅਤੇ ਸ਼ੋਸ਼ਲ ਮੀਡੀਆ ਉੱਤੇ ਮਾਮਤਾ ਬੈਰਨਰਜੀ ਦਾ ਮੁੜ ਸੱਤਾ ਵਿਚ ਆਉਣਾ ਖੁਸ਼ੀ ਦੀ ਲਹਿਰ ਵਾਂਗ ਸਿੱਧ ਹੋਇਆ ਹੈ।

ਦੂਜੇ ਪਾਸੇ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ ਕਿ “ਜਿੱਤ ਦੇ ਜਸ਼ਨਾਂ 'ਤੇ ਫੌਰੀ ਤੌਰ 'ਤੇ ਰੋਕ ਲਗਾਓ” ਦਾ ਆਦੇਸ਼ ਜਾਰੀ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਜ਼ਿੰਮੇਵਾਰ ਐਸ.ਐਚ.ਓਜ਼ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਜੋ ਮੁਕੰਮਲ ਆਦੇਸ਼ ਦੀ ਪਾਲਣਾ ਨਹੀਂ ਕਰਦੇ ਅਤੇ ਨਾਲ ਹੀ ਇਨ੍ਹਾਂ ਵਿਰੁੱਧ ਅਪਰਾਧਿਕ ਅਤੇ ਅਨੁਸ਼ਾਸਨੀ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।