ਕਸ਼ਮੀਰ ਵਿਚ ਨਸ਼ੇ ਖਿਲਾਫ ਅਵਾਜ਼ ਚੁੱਕਣ ਵਾਲੀ ਕਰਾਟੇ ਚੈਂਪੀਅਨ ਨਾਲ ਭਾਰਤੀ ਫੌਜ ਵੱਲੋਂ ਜ਼ਬਰਦਸਤੀ

ਕਸ਼ਮੀਰ ਵਿਚ ਨਸ਼ੇ ਖਿਲਾਫ ਅਵਾਜ਼ ਚੁੱਕਣ ਵਾਲੀ ਕਰਾਟੇ ਚੈਂਪੀਅਨ ਨਾਲ ਭਾਰਤੀ ਫੌਜ ਵੱਲੋਂ ਜ਼ਬਰਦਸਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਲੰਬੇ ਸਮੇਂ ਤੋਂ ਭਾਰਤ ਸਰਕਾਰ ਦੀਆਂ ਪਾਬੰਦੀਆਂ ਝੱਲ ਰਹੇ ਕਸ਼ਮੀਰ ਦੇ ਲੋਕਾਂ ਵੱਲੋਂ ਹੁਣ ਭਾਰਤ ਦੀਆਂ ਖੂਫੀਆ ਅਜੇਂਸੀਆਂ 'ਤੇ ਕਸ਼ਮੀਰ ਵਿਚ ਨਸ਼ਾ ਫੈਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਕਸ਼ਮੀਰ ਨਾਲ ਸਬੰਧਿਤ ਨੈਸ਼ਨਲ ਪੱਧਰ ਦੀ ਕਰਾਟੇ ਚੈਂਪੀਅਨ ਖਿਡਾਰਨ ਨਿਗਾਤ ਬਸ਼ੀਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿੰਡ ਵਿਚ ਨਸ਼ੇ ਦਾ ਵਪਾਰ ਕਰਨ ਵਾਲੇ ਲੋਕਾਂ ਖਿਲਾਫ ਅਵਾਜ਼ ਚੁੱਕਣ 'ਤੇ ਉਸ ਨੂੰ ਭਾਰਤੀ ਫੌਜ ਦੇ ਮੇਜਰ ਵੱਲੋਂ ਧਮਕਾਇਆ ਗਿਆ। ਕਸ਼ਮੀਰ ਵਿਚ ਚੱਲ ਰਹੇ ਨਸ਼ੇ ਦੇ ਵਪਾਰ ਖਿਲਾਫ ਹੁਣ ਇਸ ਖਿਡਾਰਨ ਦੀ ਅਵਾਜ਼ ਇਕ ਮੁਹਿੰਮ ਬਣਦੀ ਜਾ ਰਹੀ ਹੈ। 

ਸੋਪੋਰ ਜ਼ਿਲ੍ਹੇ ਨਾਲ ਸਬੰਧਿਤ ਬਸ਼ੀਰ ਨੇ ਦੱਸਿਆ ਕਿ ਉਸ ਦੇ ਘਰ ਦੇ ਨੇੜੇ ਨਸ਼ਾ ਵੇਚਣ ਦਾ ਕੰਮ ਕਰਦੇ ਇਕ ਬੰਦੇ ਨੇ ਉਸਦੇ ਭਰਾ ਨੂੰ ਨਸ਼ੇ 'ਤੇ ਲਾ ਦਿੱਤਾ ਅਤੇ ਜਦੋਂ ਉਸਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਤਾਂ ਭਾਰਤੀ ਫੌਜੀਆਂ ਨੇ ਉਸਦੇ ਘਰ ਆ ਕੇ ਤੋੜ ਭੰਨ ਕੀਤੀ ਅਤੇ ਉਸਨੂੰ ਧਮਕਾਇਆ। 

The @UNHumanRights should take notice of harassing a girl, she exposed a lethal plan of Indian army to supply drugs inside India occupied Kashmir.
Painful video statement. full statement could watch