7 ਸਾਲਾ ਬੱਚੀ ਦੇ ਹਤਿਆਰੇ ਨੂੰ ਪੁਲਿਸ ਨੇ ਮਾਰੀ ਗੋਲੀ,

7 ਸਾਲਾ ਬੱਚੀ ਦੇ ਹਤਿਆਰੇ ਨੂੰ ਪੁਲਿਸ ਨੇ ਮਾਰੀ ਗੋਲੀ,
7ਸਾਲਾ ਬੱਚੀ ਜਸਲਿਨ ਐਡਮਜ ਦੀ ਫਾਈਲ ਤਸਵੀਰ

 ਗੰਭੀਰ ਹਾਲਤ ਵਿਚ ਹਸਪਤਾਲ ਦਾਖਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) ਸ਼ਿਕਾਗੋ ਪੁਲਿਸ ਨੇ ਪਿਛਲੇ ਹਫਤੇ ਆਪਣੇ ਪਿਤਾ ਨਾਲ ਜਾ  ਰਹੀ 7 ਸਾਲਾ ਬੱਚੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਵਿਅਕਤੀ ਦਾ ਪਿਛਾ ਕਰਕੇ ਉਸ ਨੂੰ ਗੋਲੀ ਮਾਰ ਦਿੱਤੀ। ਉਪਰੰਤ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਸ਼ਿਕਾਗੋ ਪੁਲਿਸ ਮੁਖੀ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਸ਼ੱਕੀ ਵਿਅਕਤੀ ਨੇ ਬੱਚ ਕੇ ਨਿਕਲ ਜਾਣ ਦੀ ਅਸਫਲ ਕੋਸ਼ਿਸ਼ ਕੀਤੀ। ਉਨਾਂ ਪੁਸ਼ਟੀ ਕੀਤੀ ਕਿ ਇਹ ਉਹ ਹੀ ਸ਼ੱਕੀ ਵਿਅਕਤੀ ਹੈ ਜਿਸ ਨੇ ਜਸਲਿਨ ਐਡਮਜ ਨਾਮੀ 7 ਸਾਲਾ ਬੱਚੀ ਦੇ ਕਈ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਤੇ ਬੱਚੀ ਦੇ ਪਿਤਾ ਨੂੰ ਜਖਮੀ ਕਰ ਦਿੱਤਾ ਸੀ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।