ਅਮਰੀਕੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਵਾਸ਼ਿੰਗਟਨ ਲਿਆਂਦੀਆਂ

 ਅਮਰੀਕੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਵਾਸ਼ਿੰਗਟਨ ਲਿਆਂਦੀਆਂ

ਅੰਮ੍ਰਿਤਸਰ ਟਾਈਮਜ਼ ਬਿਉਰੋ

  ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਾਬੁਲ ਦੇ ਹਵਾਈ ਅੱਡੇ ਉਪਰ ਹੋਏ ਆਤਮਘਾਤੀ ਹਮਲੇ ਵਿਚ ਸ਼ਹੀਦ ਹੋਏ 13 ਅਮਰੀਕੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਸੀ-17 ਜਹਾਜ਼ ਰਾਹੀਂ ਵਾਸ਼ਿੰਗਟਨ ਦੇ ਡਾਵਰ ਏਅਰ ਫੋਰਸ ਹਵਾਈ ਅੱਡੇ ਉਪਰ ਲਿਆਂਦੀਆਂ ਗਈਆਂ। ਇਸ ਮੌਕੇ ਮਾਹੌਲ ਪੂਰੀ ਤਰਾਂ ਗਮਗੀਨ ਸੀ ਤੇ ਸ਼ਨਾਟਾ ਪਸਰਿਆ ਹੋਇਆ ਸੀ। ਤਾਬੂਤਾਂ ਨੂੰ ਜਹਾਜ਼ ਵਿਚੋਂ ਲਾਹ ਕੇ ਵੈਨ ਵਿਚ ਰਖਿਆ ਗਿਆ। ਰਾਸ਼ਟਰਪਤੀ ਜੋ ਬਾਈਡਨ ਜਿਨਾਂ ਨੇ ਕਾਲਾ ਮਾਸਕ ਪਾਇਆ ਹੋਇਆ ਸੀ, ਨੇ ਆਪਣਾ ਹੱਥ ਦਿੱਲ ਉਪਰ ਰਖਿਆ ਹੋਇਆ ਸੀ। ਫਸਟ ਲੇਡੀ ਜਿਲ ਬਾਈਡਨ ਸਮੇਤ ਰਾਸ਼ਟਰਪਤੀ ਨੇ ਕਈ ਵਾਰ ਸੈਨਿਕਾਂ ਦੇ ਸਨਮਾਨ ਵਿਚ ਸਿਰ ਨਿਵਾਇਆ।