ਨਸਲੀ ਟਿੱਪਣੀ ਨੂੰ ਲੈ ਕੇ ਹਵਾਈ ਜਹਾਜ਼ ਦੇ ਅੰਦਰ ਹੀ ਹੋਏ ਝਗੜੇ ਕਾਰਨ 2 ਔਰਤਾਂ ਗ੍ਰਿਫਤਾਰ।

ਨਸਲੀ ਟਿੱਪਣੀ ਨੂੰ ਲੈ ਕੇ ਹਵਾਈ ਜਹਾਜ਼ ਦੇ ਅੰਦਰ ਹੀ ਹੋਏ ਝਗੜੇ ਕਾਰਨ 2 ਔਰਤਾਂ ਗ੍ਰਿਫਤਾਰ।

ਡਲਾਸ-ਫੋਰਟ ਵਰਥ ਤੋਂ ਲਾਸ ਏਂਜਲਸ ਜਾ ਰਹੇ ਜਹਾਜ਼ ਵਿਚ ਨਸਲੀ ਟਿਪਣੀ ਨੂੰ ਲੈ ਕੇ ਹੋਇਆ ਝਗੜਾ ..

ਸੈਕਰਾਮੈਂਟੋ 1 ਮਾਰਚ: (ਹੁਸਨ ਲੜੋਆ ਬੰਗਾ), ਡਲਾਸ-ਫੋਰਟ ਵਰਥ ਤੋਂ ਲਾਸ ਏਂਜਲਸ ਜਾ ਰਹੇ ਜਹਾਜ਼ ਵਿਚ ਨਸਲੀ ਟਿਪਣੀ ਨੂੰ ਲੈ ਕੇ ਹੋਇਆ ਝਗੜਾ ਏਨਾ ਵਧ ਗਿਆ ਕਿ ਪਾਈਲਟ ਨੂੰ ਜਹਾਜ਼ ਨੇੜੇ ਲੱਗਦੇ ਫੋਨਿਕਸ ਹਵਾਈ ਅੱਡੇ ਵੱਲ ਮੋੜਨਾ ਪਿਆ। ਅਮਰੀਕਨ ਏਅਲਾਈਨਜ਼ ਕੰਪਨੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਕ ਯਾਤਰੀ ਵੱਲੋਂ ਦੋ ਹੋਰ ਔਰਤ ਯਾਤਰੀਆਂ ਨੂੰ ਜਦੋਂ ਨਸਲੀ ਟਿੱਪਣੀ ਨਾ ਕਰਨ ਲਈ ਕਿਹਾ ਗਿਆ ਤਾਂ ਉਨਾਂ ਵਿਚਾਲੇ ਝਗੜਾ ਹੋ ਗਿਆ। ਫੋਨਿਕਸ ਵਿਖੇ ਜਹਾਜ਼ ਦੇ ਉਤਰਨ ਉਪਰੰਤ ਸਥਾਨਕ ਪੁਲਿਸ ਨੇ ਦੋ ਔਰਤਾਂ ਨੂੰ ਹੋਰ ਯਾਤਰੀਆਂ ਪ੍ਰਤੀ ਗਲਤ ਭਾਸ਼ਾ ਵਰਤਣ ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ।  ਜਹਾਜ਼ ਦੇ ਅਮਲੇ ਦੇ ਮੈਂਬਰਾਂ ਨੇ ਕਿਹਾ ਹੈ ਕਿ ਉਨਾਂ ਦਾ ਵਿਵਹਾਰ ਬਹੁਤ ਮਾੜਾ ਸੀ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਫੋਨਿਕਸ ਪੁਲਿਸ ਵੱਲੋਂ ਗ੍ਰਿਫਤਾਰ ਕੀਤੀਆਂ ਔਰਤਾਂ ਦੇ ਨਾਂ ਕੈਲੀ ਪਿਚਰਡੋ (30) ਤੇ ਲੀਜ਼ਾ ਰੋਡਰਿਗਜ਼ (29) ਹਨ। ਇਹ ਦੋਨੋਂ ਬਰੋਨਕਸ , ਨਿਊਯਾਰਕ ਦੀਆਂ ਰਹਿਣ ਵਾਲੀਆਂ ਹਨ। ਅਮਰੀਕਨ ਏਅਰਲਾਈਨਜ਼ ਨੇ ਅਗਲੀ ਜਾਂਚ ਤੱਕ ਇਨਾਂ ਦੋਨਾਂ ਉਪਰ ਆਪਣੀਆਂ ਉਡਾਨਾਂ ਵਿਚ ਸਫਰ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਯਾਤਰੀਆਂ ਨਾਲ ਸਿੱਧੇ ਸੰਪਰਕ ਵਿਚ ਹੈ ਤੇ ਇਸ ਘਟਨਾ ਉਪਰੰਤ ਉਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ। ਏਅਰਲਾਈਨਜ਼ ਨੇ ਆਪਣੇ ਅਮਲੇ ਦੇ ਮੈਂਬਰਾਂ ਦੀ ਮੁਸ਼ਕਲ ਹਾਲਾਤ ਵਿਚ ਸਥਿੱਤੀ ਸੰਭਾਲਣ ਲਈ ਸ਼ਲਾਘਾ ਕੀਤੀ ਹੈ।