ਗਾਂ ਦਾ ਮੂਤ ਪੀਣ ਵਾਲੇ ਦੀ ਸਿਹਤ ਖਰਾਬ ਹੋਈ; ਪ੍ਰੋਗਰਾਮ ਕਰਾਉਣ ਵਾਲਾ ਭਾਜਪਾ ਮੈਂਬਰ ਗ੍ਰਿਫਤਾਰ

ਗਾਂ ਦਾ ਮੂਤ ਪੀਣ ਵਾਲੇ ਦੀ ਸਿਹਤ ਖਰਾਬ ਹੋਈ; ਪ੍ਰੋਗਰਾਮ ਕਰਾਉਣ ਵਾਲਾ ਭਾਜਪਾ ਮੈਂਬਰ ਗ੍ਰਿਫਤਾਰ

ਕੋਲਕਾਤਾ: ਇੱਥੇ ਇਕ ਭਾਜਪਾ ਕਾਰਕੁਨ ਨੂੰ ਗਾਂ ਦਾ ਮੂਤ ਪੀਣ ਸਬੰਧੀ ਸਮਾਗਮ ਕਰਵਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਦਾਅਵਾ ਕਰ ਰਿਹਾ ਸੀ ਕਿ ਇਸ ਨਾਲ ਕਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ। ਪੁਲੀਸ ਮੁਤਾਬਕ ਇਸ ਪ੍ਰੋਗਰਾਮ 'ਤੇ ਗਾਂ ਦਾ ਮੂਤ ਪੀਣ ਵਾਲਾ ਇਕ ਵਿਅਕਤੀ ਬੀਮਾਰ ਪੈ ਗਿਆ। ਪੀੜਤ ਦੀ ਸ਼ਿਕਾਇਤ ’ਤੇ 40 ਸਾਲਾ ਨਾਰਾਇਣ ਚੈਟਰਜੀ ਨੂੰ ਉੱਤਰੀ ਕੋਲਕਾਤਾ ਦੇ ਜੋਰਾਸਾਖੋ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਗ੍ਰਿਫਤਾਰ ਕੀਤਾ ਗਿਆ ਚੈਟਰਜੀ ਭਾਜਪਾ ਦਾ ਸਥਾਨਕ ਪਾਰਟੀ ਵਰਕਰ ਹੈ। ਉਸ ਨੇ ਸੋਮਵਾਰ ਨੂੰ ਇਕ ਗਊਸ਼ਾਲਾ ’ਚ ਗਾਂ ਪੂਜਾ ਸਮਾਗਮ ਰੱਖਿਆ ਸੀ ਤੇ ਗਾਂ ਦਾ ਮੂਤ ਵੰਡਿਆ ਸੀ। ਗਾਂ ਦਾ ਮੂਤ ਲੋਕਾਂ ਨੂੰ ਵੰਡਣ ਮੌਕੇ ਉਸ ਨੇ ਦਾਅਵਾ ਕੀਤਾ ਕਿ ਇਸ ’ਚ ‘ਚਮਤਕਾਰੀ ਸ਼ਕਤੀਆਂ’ ਹਨ। ਭਾਜਪਾ ਨੇ ਗ੍ਰਿਫ਼ਤਾਰੀ ’ਤੇ ਰਾਜ ਸਰਕਾਰ ਦੀ ਨਿਖੇਧੀ ਕੀਤੀ ਹੈ।

ਜਿਕਰਯੋਗ ਹੈ ਕਿ ਦਿੱਲੀ ਵਿਚ ਵੀ ਹਿੰਦੂ ਜਥੇਬੰਦੀਆਂ ਵੱਲੋਂ ਕੋਰੋਨਾਵਾਇਰਸ ਦਾ ਇਲਾਜ਼ ਦਸ ਕੇ ਗਾਂ ਦਾ ਮੂਤ ਪੀਣ ਦੇ ਪ੍ਰੋਗਰਾਮ ਕਰਵਾਏ ਗਏ ਸਨ।