ਅਮਰੀਕਾ ਨੇ ਚੀਨ ਨੂੰ ਤਿੰਨ ਦਿਨਾਂ ਵਿਚ ਕਾਂਸਲੇਟ ਦਫਤਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ

ਅਮਰੀਕਾ ਨੇ ਚੀਨ ਨੂੰ ਤਿੰਨ ਦਿਨਾਂ ਵਿਚ ਕਾਂਸਲੇਟ ਦਫਤਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ
ਹੌਸਟਨ ਸਥਿਤ ਚੀਨੀ ਕਾਂਸਲੇਟ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਤਲਖ ਮਾਹੌਲ ਦਰਮਿਆਨ ਹੁਣ ਅਮਰੀਕਾ ਨੇ ਹੋਸਟਨ ਸਥਿਤ ਚੀਨੀ ਕਾਂਸਲੇਟ ਦਫਤਰ ਨੂੰ ਤਿੰਨ ਦਿਨਾਂ ਵਿਚ ਬੰਦ ਕਰਨ ਲਈ ਕਿਹਾ ਹੈ। ਨਵੇਂ ਜਾਰੀ ਹੋਏ ਹੁਕਮਾਂ ਦੀ ਵਜ੍ਹਾ ਅਮਰੀਕੀ ਇੰਟਲੈਕਚੁਅਲ ਪ੍ਰਾਪਰਟੀ ਅਤੇ ਜਾਣਕਾਰੀ ਨੂੰ ਚੋਰੀ ਹੋਣ ਤੋਂ ਬਚਾਉਣਾ ਦੱਸੀ ਗਈ ਹੈ।

ਚੀਨ ਨੇ ਇਸ ਹੁਕਮ ਦੀ ਨਿੰਦਾ ਕਰਦਿਆਂ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ। ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਚੀਨ ਵੂਹਾਨ ਵਿਚ ਸਥਿਤ ਅਮਰੀਕੀ ਕਾਂਸਲੇਟ ਦਫਤਰ ਨੂੰ ਬੰਦ ਕਰ ਸਕਦਾ ਹੈ।

ਚੀਨ ਦਾ ਕਹਿਣਾ ਹੈ ਕਿ ਅਮਰੀਕਾ ਦਾ ਇਹ ਕਦਮ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਖਰਾਬ ਕਰਨ ਦੀ ਵਜ੍ਹਾ ਬਣੇਗਾ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਫੈਂਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਜੇ ਅਮਰੀਕਾ ਇਸ ਗਲਤ ਰਾਹ 'ਤੇ ਤੁਰੇਗਾ ਤਾਂ ਚੀਨ ਜਵਾਬ ਜ਼ਰੂਰ ਦਵੇਗਾ।