ਅਮਰੀਕੀ ਕਾਂਗਰਸ ਦੇ ਮੈਂਬਰ ਵੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਡਟੇ

ਅਮਰੀਕੀ ਕਾਂਗਰਸ ਦੇ ਮੈਂਬਰ ਵੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਡਟੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਅਵਾਜ਼ ਚੁੱਕੀ ਹੈ। ਇਹਨਾਂ ਸੰਸਦ ਮੈਂਬਰਾਂ ਨੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਸ਼ਾਂਤਮਈ ਸੰਘਰਸ਼ ਕਰਨ ਦਿੱਤਾ ਜਾਵੇ। ਆਓ ਪੜ੍ਹਦੇ ਹਾਂ ਕਿ ਕਿਹੜੇ ਸੰਸਦ ਮੈਂਬਰ ਨੇ ਕੀ ਕਿਹਾ।

ਕਾਂਗਰਸਮੈਨ ਡੋਅਗ ਲਾਮਲਫਾ (ਰਿਪਬਲਿਕਨ ਪਾਰਟੀ)
"ਭਾਰਤ ਵਿਚ ਆਪਣੇ ਹੱਕਾਂ ਦੀ ਰਾਖੀ ਲਈ ਅਤੇ ਸਰਕਾਰ ਦੇ ਗਲਤ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਬੀ ਕਿਸਾਨਾਂ ਦਾ ਮੈਂ ਸਮਰਥਨ ਕਰਦਾ ਹਾਂ। ਪੰਜਾਬੀ ਕਿਸਾਨਾਂ ਨੂੰ ਆਪਣੀ ਸਰਕਾਰ ਖਿਲਾਫ ਬਿਨ੍ਹਾਂ ਕਿਸੇ ਡਰ ਤੋਂ ਸ਼ਾਂਤਮਈ ਵਿਰੋਧ ਕਰਨ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ।"

ਕਾਂਗਰਸਮੈਨ ਜੋਸ਼ ਹਾਰਡਰ (ਡੈਮੋਕਰੈਟਿਕ ਪਾਰਟੀ)
"ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ- ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਸ਼ਾਂਤਮਈ ਵਿਰੋਧ ਕਰਨ ਦਾ ਹੱਕ ਦੇਣ। ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਅਤੇ ਸਰਕਾਰ ਦਰਮਿਆਨ ਸ਼ਾਂਤਮਈ ਅਤੇ ਸਾਰਥਿਕ ਨਤੀਜੇ ਦੇਣ ਵਾਲੀ ਗੱਲਬਾਤ ਹੋਵੇ।"

ਕਾਂਗਰਸਮੈਨ ਟੀ ਜੇ ਕੋਕਸ (ਡੈਮੋਕਰੈਟਿਕ ਪਾਰਟੀ)
"ਭਾਰਤ ਨੂੰ ਸ਼ਾਂਤਮਈ ਮੁਜ਼ਾਹਰੇ ਕਰਨ ਦੇ ਹੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਕਿਸਾਨਾਂ ਦੇ ਵਿਰੋਧ ਕਰਨ ਦੇ ਹੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਮਸਲੇ ਨੂੰ ਨਜਿੱਠਣ ਲਈ ਗੰਭੀਰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।"

ਕਾਂਗਰਸਮੈਨ ਐਂਡੀ ਲੇਵਿਨ (ਡੈਮੋਕਰੈਟਿਕ ਪਾਰਟੀ)
"ਮੈਂ ਭਾਰਤ ਵਿਚ ਕਿਸਾਨਾਂ ਦੇ ਸੰਘਰਸ਼ ਤੋਂ ਬਹੁਤ ਉਤਸ਼ਾਹਿਤ ਹੋਇਆ ਹਾਂ। 2021 ਲੋਕਾਂ ਦੀ ਤਾਕਤ ਦਾ ਸਾਲ ਹੋ ਨਿੱਬੜੇਗਾ ਜਿਸਦੀ ਇਹ ਸ਼ੁਰੂਆਤ ਹੈ।"