ਨਿਹੰਗ ਸਿੰਘਾਂ' ਨੇ ਕਿਸਾਨਾਂ ਦੀ ਸੁਰੱਖਿਆ ਲਈ ਗਡਿਆ ਮੋਰਚਾ

ਨਿਹੰਗ ਸਿੰਘਾਂ' ਨੇ ਕਿਸਾਨਾਂ ਦੀ ਸੁਰੱਖਿਆ ਲਈ ਗਡਿਆ  ਮੋਰਚਾ

ਸਿੰਘੂ ਸਰਹੱਦ 'ਤੇ ਆਈ. ਟੀ. ਬੀ. ਪੀ., ਆਰ. ਏ. ਐੱਫ., ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ 

 ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਦੂਜੇ ਹਫਤੇ 'ਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ-ਹਰਿਆਣਾ 'ਤੇ ਸਥਿਤ ਸਿੰਘੂ ਸਰਹੱਦ 'ਤੇ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਭੀੜ ਪਿਛਲੇ ਦਿਨਾਂ ਤੋਂ ਦਿਨ-ਰਾਤ ਡਟੀ ਹੋਈ ਹੈ। ਸਿੰਘੂ ਸਰਹੱਦ ਦੇ ਨਾਲ-ਨਾਲ ਕਿਸਾਨ ਟਿਕਰੀ ਸਰਹੱਦ ਅਤੇ ਗਾਜ਼ੀਪੁਰ ਸਰਹੱਦ 'ਤੇ ਵੀ ਡਟੇ ਹੋਏ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਬੁਰਾੜੀ ਮੈਦਾਨ 'ਚ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 

ਧਰਨੇ 'ਤੇ ਬੈਠੇ ਕਿਸਾਨਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਜਿਸ ਨੂੰ ਵੇਖਦਿਆਂ ਇੱਥੇ ਫੋਰਸ ਦੀ ਤਾਇਨਾਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ। ਸਿੰਘੂ ਸਰਹੱਦ 'ਤੇ ਨਿਹੰਗ ਸਿੰਘਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਦਿੱਲੀ ਪੁਲਸ ਦੀ ਐਂਟਰੀ ਟੈਰਰ ਸਕਵਾਇਡ ਸਪੈਸ਼ਲ ਸੈੱਲ ਦੇ ਸੀਨੀਅਰ ਅਫ਼ਸਰ ਵੀ ਡਿਊਟੀ 'ਤੇ ਤਾਇਨਾਤ ਹਨ। ਸਿੰਘੂ ਸਰਹੱਦ 'ਤੇ ਆਈ. ਟੀ. ਬੀ. ਪੀ., ਆਰ. ਏ. ਐੱਫ., ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਦੂਜੇ ਪਾਸੇ ਫਰੰਟ ਲਾਈਨ 'ਤੇ ਨਿਹੰਗ ਸਰਦਾਰ ਤਾਇਨਾਤ ਕੀਤੇ ਗਏ ਹਨ। ਹੱਥਾਂ ਵਿਚ ਕਿਰਪਾਨ ,ਨੇਜੇ ਫੜ੍ਹੀ, ਘੋੜੇ ਨਾਲ ਨਿਹੰਗ ਸਰਹੱਦ 'ਤੇ ਮੌਜੂਦ ਹਨ।

ਨਿਹੰਗ ਸਿੱਖ ਜਾਂ “ਖ਼ਾਲਸਾ ਫੌਜ਼” ਨੇ ਸਿੰਘੂ ਸਰਹੱਦ 'ਤੇ ਕਿਸਾਨਾਂ ਦੀ ਸੁਰੱਖਿਆ ਨੂੰ ਸੰਭਾਲਦਿਆਂ ਕਿਹਾ ਕਿ ਉਹ ਲੜਨ ਲਈ ਨਹੀਂ , ਬਲਕਿ ਸ਼ਾਂਤੀ ਯਕੀਨੀ ਬਣਾਉਣ ਲਈ ਆਏ ਹਨ।ਸੋਨੀਪਤ-ਦਿੱਲੀ ਹਾਈਵੇ ਦੇ ਇਕ ਪਾਸੇ ਪੁਲਿਸ ਬੈਰੀਕੇਡਸ ਦੇ ਬਿਲਕੁਲ ਨਾਲ ਲੱਗਦੇ ਹੋਏ, ਨੀਲੇ ਰੰਗ ਦੇ ਪਹਿਰਾਵੇ ਵਿਚ ਸਜੇ ,ਉਚੇ ਦੁਮਾਲਿਆਂ ਵਾਲੇ ਸਿੰਘ ਰਵਾਇਤੀ ਹਥਿਆਰਾਂ  ਨਾਲ ਲੈਸ ਹਨ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਅਸੀਂ ਫਿਰਕੂ ,ਸ਼ਰਾਰਤੀ ਅਨਸਰਾਂ ਤੋਂ ਕਿਸਾਨੀ ਕੈਂਪ ਦੀ ਰਖਿਆ ਕਰਾਂਗੇ। ਅਸੀਂ ਚਾਰੇ ਪਾਸੇ ਪਹਿਰੇ ਲਗਾ ਦਿਤੇ ਹਨ।  ਸੁਰੱਖਿਆ ਅਮਲੇ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਵਿਚਕਾਰ ਅਸੀਂ ਕੰਧ ਹਾਂ।

50-60 ਘੋੜਿਆਂ ਨਾਲ ਕੈਂਪ ਲਗਾ ਕੇ, ਖਡਿਆਣਾ, ਰੋਪੜ ਅਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਟਰੱਕਾਂ ਵਿਚ ਸਿੰਘੂ ਸਰਹੱਦ ਉਪਰ ਬਾਜ ਪੰਛੀ ਨਾਲ ਪਹੁੰਚੇ ਨਿਹੰਗ ਸਿੰਘ ਗੈਰ ਪੰਜਾਬੀ ਕਿਸਾਨਾਂ ਲਈ ਦਿਖ ਦਾ ਕੇਂਦਰ ਬਣੇ ਹੋਏ ਹਨ।  ਨਿਹੰਗ ਜਥੇਦਾਰ ਬਾਬਾ ਗੁਰਦੀਪ ਸਿੰਘ ਖਾਲਸਾ ਨੇ ਕਿਹਾ ਕਿ

“ਅਸੀਂ ਹੁਣ ਬੈਰੀਕੇਡਾਂ‘ ਤੇ ਹੀ ਡੇਰਾ ਲਾਇਆ ਹੋਇਆ ਹੈ, ਜਿਥੇ ਪੁਲਿਸ ਫੋਰਸ ਤਾਇਨਾਤ ਹੈ।ਜੇ ਉਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੱਕ ਪਹੁੰਚਣ ਦੀ ਜ਼ਰੂਰਤ ਹੈ, ਤਾਂ ਉਨ੍ਹਾਂ ਨੂੰ ਸਾਡੇ ਵਿੱਚੋਂ ਲੰਘਣਾ ਪਏਗਾ।ਅਸੀਂ ਇੱਥੇ ਆਪਣੇ ਲੋਕਾਂ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਹਾਂ ਅਤੇ ਅਸੀਂ ਕਿਸੇ ਵੀ ਤਰ੍ਹਾਂ ਹਿੰਸਾ ਦੀ ਹਮਾਇਤ ਨਹੀਂ ਕਰਦੇ।

ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਦਿਆਂ ਉਹਨਾਂ ਕਿਹਾ ਕਿ ਇਹ ਸਰਕਾਰ ਦੀ ਬੁਰਛਾਗਰਦੀ ਹੈ। ਜੁਲਮ ਹੈ।ਇਸ ਦੀ ਅਸੀਂ ਨਿੰਦਾ ਕਰਦੇ ਹਾਂ।  ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਸਮੂਹ ਦੇਸ਼ ਭਰ ਵਿੱਚ  ਮੌਜੂਦ  ਹਨ ਅਤੇ ਜਦੋਂ ਵੀ ਲੋੜ ਪਵੇ ਤਾਂ ਸਭ ਇਕ ਮੰਚ ਉਪਰ ਇਕੱਠੇ ਹੁੰਦੇ ਸਨ।“ਅਸੀਂ ਨਹੀਂ ਚਾਹੁੰਦੇ ਕਿ ਹਿੰਸਾ ਦੁਬਾਰਾ ਵਾਪਰੇ।ਸਰਕਾਰ ਸ਼ਾਂਤੀ ਤੋਂ ਕੰਮ ਲਵੇ।ਸਾਡੇ ਨਾਲ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਤੋਂ ਸਾਡੇ ਸਿੰਘ ਸ਼ਾਮਲ ਹੋ ਰਹੇ ਹਨ। ਇਸ ਸਮੇਂ ਸਾਡੇ ਵਿਚੋਂ 500 ਦੇ ਕਰੀਬ ਇਥੇ ਮੌਜੂਦ ਹਨ।

ਨਿਹੰਗ ਸਿੰਘ ਆਪਣੇ ਕੈਂਪ ਵਿਚ ਅਲਗ ਲੰਗਰ ਤਿਆਰ ਕਰਦੇ ਹਨ। ਇਕ ਨਿਹੰਗ ਤੋਂ ਇਲਾਵਾ ਕਿਸੇ ਨੂੰ ਵੀ ਉਸ ਰਸੋਈ  ਦੇ ਨੇੜੇ ਜਾਣ ਦੀ ਆਗਿਆ ਨਹੀਂ ਹੈ।

ਰੋਪੜ ਤੋਂ ਆਏ ਇਕ ਹੋਰ ਨਿਹੰਗ ਸਿੰਘ ਅਮਨ ਸਿੰਘ ਨੇ ਕਿਹਾ ਕਿ ਅਸੀਂ ਇੱਥੇ ਆਪਣੇ ਲੋਕਾਂ ਦੇ ਹੱਕਾਂ ਲਈ ਲੜਨ ਲਈ ਆਏ ਹਾਂ।ਸਾਡੇ ਕੋਲ ਹਥਿਆਰ ਹਨ ਪਰ ਅਸੀਂ ਕਦੇ ਹਿੰਸਾ ਨਹੀਂ ਕਰਾਂਗੇ।ਹਥਿਆਰ ਸੁਰੱਖਿਆ ਦਾ ਪ੍ਰਤੀਕ ਹਨ.ਸਾਡੀ ਮੌਜੂਦਗੀ ਦਾ ਅਰਥ ਹੈ ਕਿ ਕਿਸੇ ਨਾਲ ਵੀ ਜ਼ੁਲਮ ਨਹੀਂ ਹੋਣ ਦਿਤਾ ਜਾਵੇਗਾ। ”

ਇਕ ਹੋਰ ਨਿਹੰਗ, ਸਤਨਾਮ ਸਿੰਘ ਬਾਗੀ, ਜੋ ਮਹਾਰਾਸ਼ਟਰ ਤੋਂ ਜਥੇ ਸਮੇਤ ਇਥੇ ਆਏ, ਨੇ ਕਿਹਾ ਕਿ ਹੋਰ ਵੀ ਜਥੇ ਆ ਰਹੇ ਹਨ।

ਸਤਨਾਮ ਸਿੰਘ ਨੇ ਕਿਹਾ ਕਿ ਉਹ  ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖ ਰਹੇ ਹਨ ਜੋ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।“ਸਾਡੇ ਆਦਮੀ ਜਾਗਰੁਕ ਹਨ ਅਤੇ ਅਸੀਂ  ਦੁਸ਼ਮਣਾਂ 'ਤੇ ਨਜ਼ਰ ਰੱਖ ਰਹੇ ਹਾਂ ਜੋ ਕਿਸੇ ਬਾਹਰਲੇ ਵਿਅਕਤੀ ਦੀ ਤਰ੍ਹਾਂ ਦਿਖਦਾ ਹੈ।ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਅੰਦਰ ਆਉਣ ਦਿੱਤਾ ਜਾਂਦਾ ਹੈ।

ਯਾਦ ਰਹੇ ਕਿ ਇਨ੍ਹਾਂ ਸਿੰਘਾਂ ਦੀ ਅਗਵਾਈ ਸ਼ੋ੍ਰਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ ਜਥੇਦਾਰ ਸਰਵਨ ਸਿੰਘ ਰਸਾਲਦਾ, ਬਾਬਾ ਬਘੇਲ ਸਿੰਘ ਰਤੀਆ, ਬਾਬਾ ਜੱਗਾ ਸਿੰਘ, ਬਾਬਾ ਸ਼ਿੰਗਾਰਾ ਸਿੰਘ ਵਲੋਂ ਕੀਤੀ ਜਾ ਰਹੀ ਸੀ ।                                                 

ਹਮ ਰਾਖਤ ਪਾਤਿਸਾਹੀ ਦਾਵਾ
ਗੁਰਬਚਨ ਸਿੰਘ ਦੇਸ ਪੰਜਾਬ                         
9 ਜੂਨ 1716  ਈਸਵੀ ਨੂੰ ਦਿਲੀ ਦੇ ਲੋਕਾਂ ਨੇ ਸ਼ਹਿਰ ਦੀਆਂ ਗਲੀਆਂ ਵਿਚ ਇਕ ਅਨੋਖਾ ਜਲੂਸ ਲੰਘਦਾ ਵੇਖਿਆ।  ਅਗੇ ਅਗੇ ਹਾਥੀ ਉਤੇ ਰਖੇ  ਇਕ ਲੋਹੇ ਦੇ ਪਿੰਜਰੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਕੈਦ ਸੀ। ਲੋਹੇ ਦੇ ਪਿੰਜਰੇ ਵਿਚ ਵੀ ਉਸ ਦੇ ਹਥ ਪੈਰ ਸੰਗਲਾਂ ਨਾਲ ਬੰਨੇ ਹੋਏ ਸਨ। ਹਾਥੀ ਦੇ ਪਿਛੇ ਘੋੜ ਸਵਾਰ ਮੁਗਲ ਫੌਜੀ ਸਤ ਸੌ ਤੋਂ ਵਧੇਰੇ  ਸਿੰਘਾਂ ਦੇ ਸਿਰਾਂ ਨੂੰ  ਨੇਜਿਆਂ ਉਤੇ ਲਟਕਾਈ ਚਲ ਰਹੇ  ਸਨ। ਅਨੇਕ ਸਿੰਘਾਂ ਦੇ ਸਿਰਾਂ ਵਿਚੋਂ ਤਾਜਾ ਖੂਨ ਚੋਅ  ਰਿਹਾ ਸੀ। ਇਹ ਸਾਰਾ ਜਲੂਸ ਦਿਲੀ ਦੀਆਂ ਗਲੀਆਂ ਵਿਚੋਂ ਹੁੰਦਾ ਹੋਇਆ ਖੁਆਜਾ ਕੁਤਬੁਦੀਨ ਬਖਤਿਆਰ ਕਾਕੀ ਦੇ ਰੋਜ਼ੇ ਕੋਲ ਪਹੁੰਚ ਕੇ ਠਹਿਰ ਗਿਆ। ਅਖੀਂ ਡਿਠੇ ਦ੍ਰਿਸ਼ ਮੁਤਾਬਿਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਅਸਥਾਨ ਉਤੇ ਲਿਆ ਕੇ ਸ਼ਹੀਦ ਕੀਤਾ ਗਿਆ। ਪਹਿਲਾਂ ਜੰਬੂਰਾਂ ਨਾਲ ਸਰੀਰ ਦਾ ਮਾਸ ਨੋਚਿਆ ਗਿਆ। ਫਿਰ ਉਸਦੇ ਅੰਗ-ਅੰਗ ਨੂੰ ਕੋਹਿਆ ਗਿਆ। ਬਾਬਾ ਜੀ ਦੇ ਜਿਉਂਦੇ ਚਾਰ ਸਾਲਾਂ ਬਚੇ ਦਾ ਕਲੇਜਾ ਕਢ ਕੇ ਉਨ੍ਹਾਂ ਦੇ ਮੂੰਹ ਵਿਚ ਪਾਇਆ ਗਿਆ। ਪ੍ਰਾਣ ਨਿਕਲਣ ਤਕ ਬਾਬਾ ਜੀ ਨੂੰ ਅਨੇਕ ਤਰ੍ਹਾਂ ਦੇ ਤਸੀਹੇ ਦਿਤੇ ਗਏੇ। ਕਾਂਵਾਂ ਇਲ੍ਹਾਂ ਦੇ ਖਾਣ ਲਈ ਬਾਬਾ ਜੀ ਦੀ ਦੇਹ ਨੂੰ ਰੂੜ੍ਹੀਆਂ ਵਿਚ ਸੁਟ ਦਿਤਾ ਗਿਆ। ਬਾਬਾ ਜੀ ਦੀ ਇਹ ਸ਼ਹੀਦੀ ਕਿਉਂ ਹੋਈ?
ਕਿਉਂਕਿ ਬਾਬਾ ਜੀ ਨੇ ਬਾਦਸ਼ਾਹ ਕੋਲੋ ਜਗੀਰਾਂ ਤੇ ਰੁਜੀਨੇ ਲੈ ਕੇ ਜਿੰਦਗੀ ਗੁਜਾਰਨ ਨਾਲੋਂ ਗੁਰੂਆਂ ਵਲੋਂ ਦਿਤੇ ਪਾਤਸ਼ਾਹੀ ਕਾਇਮ ਕਰਨ ਦੇ ਨਿਸ਼ਾਨੇ ਉਤੇ ਆਪਣੇ ਅੰਤ ਤਕ ਦ੍ਰਿੜਤਾ ਨਾਲ ਡਟੇ ਰਹਿਣ ਦਾ ਆਪਣਾ ਬਚਨ ਪੂਰਾ ਕੀਤਾ। ਇਸ ਧਰਤੀ ਉਤੇ ਮਨੁਖਾਂ ਬਾਦਸ਼ਾਹੀ ਦੀ ਥਾਂ ਅਕਾਲ ਪੁਰਖ ਦੀ ਪਾਤਸ਼ਾਹੀ ਕਾਇਮ ਕਰਨ ਦੇ ਗੁਰੂਆਂ ਦੇ ਨਿਸ਼ਾਨੇ ਨੂੰ ਪੂਰਾ ਕਰਨ ਦਾ ਯਤਨ ਕੀਤਾ। ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁਟਣ ਲਈ ਕਰੀਬ ਅਠ ਸਾਲ ਬਾਬਾ ਜੀ ਨੇ ਪੰਜਾਬ ਅੰਦਰ ਮੁਗਲ ਫੌਜ ਦੇ ਪੈਰਾਂ ਹੇਠ ਬਲਦੇ ਅੰਗਿਆਰ ਵਿਛਾਈ ਰਖੇ। ਬਾਦਸ਼ਾਹ ਬਹਾਦਰ ਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੂੰ ਕੁਚਲਣ ਆਇਆ ਪਾਗਲ ਹੋ ਕੇ ਪੰਜਾਬ ਅੰਦਰ ਹੀ ਮਰ ਗਿਆ। ਗਦੀ ਲਈ ਉਸ ਦੇ ਪੁਤਰਾਂ ਵਿਚਕਾਰ ਛਿੜੀ ਜੰਗ ਕਾਰਨ ਡੇਢ ਮਹੀਨੇ ਦੇ ਕਰੀਬ ਉਸ ਦੀ ਲਾਸ਼ ਲਾਹੌਰ ਪਈ ਰਹੀ।