ਸੀਏਏ ਕਾਨੂੰਨ ਖਿਲਾਫ ਸੰਯੁਕਤ ਰਾਸ਼ਟਰ ਦਾ ਮਨੁੱਖੀ ਅਧਿਕਾਰ ਦਫਤਰ ਲੜੇਗਾ ਲੜਾਈ

ਸੀਏਏ ਕਾਨੂੰਨ ਖਿਲਾਫ ਸੰਯੁਕਤ ਰਾਸ਼ਟਰ ਦਾ ਮਨੁੱਖੀ ਅਧਿਕਾਰ ਦਫਤਰ ਲੜੇਗਾ ਲੜਾਈ

ਨਵੀਂ ਦਿੱਲੀ: ਭਾਰਤ ਦੇ ਫਿਰਕੂ ਕਾਨੂੰਨ ਸੀਏਏ ਖਿਲਾਫ ਹੁਣ ਵਿਸ਼ਵ ਦੀ ਸਭ ਤੋਂ ਵੱਡੀ ਸੰਸਥਾ ਮੰਨੀ ਜਾਂਦੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਝੰਡਾ ਚੁੱਕ ਲਿਆ ਹੈ। ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਨੇ ਸੀਏਏ ਕਾਨੂੰਨ ਖਿਲਾਫ ਭਾਰਤ ਦੀ ਸੁਪਰੀਮ ਕੋਰਟ ਵਿਚ ਅਪੀਲ ਦਰਜ ਕਰਾਈ ਹੈ। ਇਸ 'ਤੇ ਪ੍ਰਤੀਕਰਮ ਦਿੰਦਿਆਂ ਭਾਰਤ ਸਰਕਾਰ ਨੇ ਕਿਹਾ ਹੈ ਕਿ ਇਹ ਭਾਰਤ ਦੀ ਪ੍ਰਭੂਸੱਤਾ ਵਿਚ ਬਾਹਰੀ ਦਖਲਅੰਦਾਜ਼ੀ ਦਾ ਮਾਮਲਾ ਬਣਦਾ ਹੈ ਤੇ ਕਿਸੇ ਵਿਦੇਸ਼ੀ ਧਿਰ ਨੂੰ ਇਹ ਹੱਕ ਨਹੀਂ ਹੈ। 

ਭਾਰਤੀ ਵਿਦੇਸ਼ ਮਹਿਕਮੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸੀਏਏ ਸੰਵਿਧਾਨਕ ਤੌਰ 'ਤੇ ਸਹੀ ਹੈ ਅਤੇ ਭਾਰਤੀ ਸੰਵਿਧਾਨ ਦੀਆਂ ਸਾਰੀਆਂ ਕਦਰਾਂ ਕੀਮਤਾਂ 'ਤੇ ਖਰਾ ਉਤਰਦਾ ਹੈ। ਸੀਏਏ ਦਾ ਪੱਖ ਪੂਰਦਿਆਂ ਰਵੀਸ਼ ਕੁਮਾਰ ਨੇ ਇੱਥੋਂ ਤੱਕ ਕਿਹਾ ਕਿ ਇਹ ਕਾਨੂੰਨ ਮਨੁੱਖੀ ਹੱਕਾਂ ਦੇ ਸਾਰੇ ਭਰੋਸਿਆਂ ਨੂੰ ਪੂਰਾ ਕਰਦਾ ਹੈ।