ਅਮਰੀਕਾ: ਦੋ ਮਹੀਨਿਆਂ 'ਚ ਢਾਈ ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦੀ ਸੰਭਾਵਨਾ

ਅਮਰੀਕਾ: ਦੋ ਮਹੀਨਿਆਂ 'ਚ ਢਾਈ ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦੀ ਸੰਭਾਵਨਾ

ਕੁਵਾਂਟਰਿੰਗ ਵੁਈ, ਨਾਟੇ ਕੋਹਨ
ਦਾ ਨਿਊਯਾਰਕ ਟਾਈਮਜ਼


ਅਮਰੀਕਾ ਵਿਚ ਸਾਹਮਣੇ ਆ ਰਹੇ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਨੇ ਬਹੁਤ ਵੱਡੇ ਪੈਮਾਨੇ 'ਤੇ ਬੇਰੁਜ਼ਗਾਰੀ ਪਸਾਰੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਸ ਬਾਰੇ ਕਈ ਮਹੀਨੇ ਉਪਰੰਤ ਹੀ ਅਰਥ-ਵਿਵਸਥਾ ਤੇ ਰੁਜ਼ਗਾਰ ਨੂੰ ਹੋਏ ਨੁਕਸਾਨ ਦਾ ਪਤਾ ਲੱਗ ਸਕੇਗਾ। ਕਿਰਤ ਵਿਭਾਗ ਨੇ ਬੀਤੇ ਐਤਵਾਰ ਨੂੰ ਦੱਸਿਆ ਕਿ 32 ਲੱਖ 40 ਵਿਅਕਤੀਆਂ ਨੇ ਬੇਰੁਜ਼ਗਾਰੀ ਬੀਮੇ ਦੇ ਲਈ ਦਾਅਵੇ ਦਾਇਰ ਕੀਤੇ ਹਨ। ਪਿਛਲੇ ਹਫਤੇ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਕੇਵਲ 2 ਲੱਖ 82 ਹਜ਼ਾਰ ਸੀ। ਇੱਕ ਰਿਪੋਰਟ ਮੁਤਾਬਕ, ਬਹੁਤ ਸਾਰੇ ਲੋਕਾਂ ਨੇ ਟੈਲੀਫੋਨ ਲਾਈਨਾਂ ਵਿੱਚ ਰੁੱਝੇ ਹੋਣ ਜਾਂ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਕੀਤੀ ਹੈ। ਬੈਂਕ ਆਫ਼ ਅਮਰੀਕਾ ਮੈਰਿਲ ਲਿੰਚ ਦੇ ਮੁੱਖ ਅਰਥ ਸ਼ਾਸਤਰੀ ਮਿਸ਼ੇਲ ਮੇਅਰ ਦੀ ਕਹਿਣਾ ਹੈ, ''ਮੰਦੀ ਵਿਚ ਇੱਕ ਮਹੀਨੇ ਤੇ ਤਿਮਾਹੀ ਵਿਚ ਵਾਪਰਨ ਵਾਲੀਆਂ ਚੀਜ਼ਾਂ ਹੁਣ ਕੁਝ ਹਫਤਿਆਂ ਵਿਚ ਹੋ ਰਹੀਆਂ ਹਨ।''
 

ਦੁਨੀਆ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ, ਡਿਜ਼ਨੀ ਨੇ ਵੀ ਆਪਣੇ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਕੁਝ ਦਿਨਾਂ ਦੀ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਪ੍ਰਕਿਰਿਆ ਨੂੰ 19 ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੀ ਹੈ। ਇਹ ਅਜਿਹੇ ਕਰਮਚਾਰੀਆਂ ਨੂੰ ਸਰਕਾਰ ਦੇ ਰਾਹਤ ਪੈਕੇਜ ਦਾ ਹਿੱਸਾ ਬਣਾ ਦੇਵੇਗਾ। ਡਿਜ਼ਨੀ ਦੇ ਦੁਨੀਆ ਭਰ ਵਿੱਚ 2.27 ਕਰਮਚਾਰੀ ਹਨ।
 

ਮੌਜੂਦਾ ਗਿਰਾਵਟ ਕਿਸੇ ਵੀ ਮੰਦੀ ਤੋਂ ਅਲੱਗ ਹੈ। ਲੱਖਾਂ ਸਟੋਰ, ਸਕੂਲ ਤੇ ਸਰਕਾਰੀ ਦਫਤਰ ਬੰਦ ਹੋ ਗਏ ਹਨ। ਬੀਤੇ ਸਮੇਂ ਦੌਰਾਨ ਮੰਦੀ ਦੇ ਦੌਰ ਵਿਚ ਆਰਥਿਕ ਗਤੀਵਿਧੀਆਂ ਹੋਲੀ ਹੋਲੀ ਉੱਚਾਈ ਵਲ ਵਧਦੀਆਂ ਸਨ। ਦਸੰਬਰ 2007 ਦੌਰਾਨ ਪਿਛਲੀ ਮੰਦੀ ਦੀ ਸ਼ੁਰੂਆਤ ਵਿਚ ਬੇਰੁਜ਼ਗਾਰੀ ਬੀਮਾ ਦਾਅਵਿਆਂ ਦੀ ਗਿਣਤੀ ਵਿਚ ਸਥਿਤੀ ਸਮਝੀ ਜਾ ਸਕਦੀ ਹੈ। ਅਨੁਮਾਨ ਹੈ ਕਿ ਉਸ ਸਮੇਂ ਕੁੱਲ 2 ਕਰੋੜ 60 ਲੱਖ ਦਾਅਵੇ ਦਾਇਰ ਹੋਏ ਸਨ। ਉਸ ਸਮੇਂ ਕਈ ਹਫਤਿਆਂ ਵਿਚ ਔਸਤ 30 ਲੱਖ ਮਾਮਲੇ ਦਾਇਰ ਹੋਏ ਸਨ। ਵਰਤਮਾਨ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਖਤਰਨਾਕ ਸਥਿਤੀ ਵੱਲ ਵੱਧ ਰਿਹਾ ਹੈ। ਸੰਭਵ ਹੈ ਕਿ ਬੇਰੁਜ਼ਗਾਰਾਂ ਦੀ ਗਿਣਤੀ 2 ਕਰੋੜ 60 ਲੱਖ ਮਾਮਲਿਆਂ ਤੱਕ ਪਹੁੰਚ ਜਾਵੇ। ਪਰ ਇਸ ਦੀ ਦਰ ਬਹੁਤ ਜ਼ਿਆਦਾ ਹੋਵੇਗੀ। ਪਿਛਲੀ ਵਾਰ ਦੇ 30 ਲੱਖ ਦੀ ਦਰ ਨਾਲ ਗਿਣਤੀ ਕਰੀਏ ਤਾਂ ਕੇਵਲ 8 ਹਫਤਿਆਂ ਵਿਚ ਗਿਣਤੀ ਪਿਛਲੀ ਮੰਦੀ ਦੇ ਪੱਧਰ ਨੂੰ ਪਾਰ ਕਰ ਲਵੇਗੀ। ਕੋਰੋਨਾ ਦੀ ਵਧਦੀ ਰਫਤਾਰ ਕਾਰਨ ਇਹ ਸਥਿਤੀ ਹੋਰ ਭਿਅੰਕਰ ਹੋ ਸਕਦੀ ਹੈ। ਇਸ ਸਮੇਂ ਕਿਸੇ ਵੀ ਅਨੁਮਾਨ ਦਾ ਲਗਾਉਣਾ ਔਖਾ ਹੈ। ਗੁਗਲ ਸਰਚ ਦੇ ਆਧਾਰ 'ਤੇ ਅਨੁਮਾਨ ਹੈ ਕਿ ਇਸ ਹਫਤੇ 47 ਲੱਖ ਬੇਰੁਜ਼ਗਾਰੀ ਬੀਮਾ ਦੇ ਦਾਅਵੇ ਆ ਸਕਦੇ ਹਨ। ਯੇਲ ਯੂਨੀਵਰਸਿਟੀ ਦੇ ਅਰਥ ਸ਼ਾਸਤਰੀਆਂ ਪਾਲ ਗੋਲਡ ਸਮਿੱਥ ਪਿੰਕਹੇਮ ਤੇ ਮਿਨੇਮੋਟਾ ਯੂਨੀਵਰਸਿਟੀ ਦੇ ਔਰੋਨ ਸੋਜਾਨਰਰ ਨੇ ਇਹ ਵਿਸ਼ਲੇਸ਼ਣ ਕੀਤਾ ਹੈ। ਰਾਜਾਂ ਅਤੇ ਰਾਸ਼ਟਰੀ ਪੱਧਰ 'ਤੇ ਸਰਚ ਦੀ ਵੱਧਦੀ ਗਿਣਤੀ ਨੂੰ ਧਿਆਨ ਵਿਚ ਰੱਖ ਕੇ ਅਨੁਮਾਨ ਲਗਾਇਆ ਗਿਆ ਹੈ। 

ਨਿਊਯਾਰਕ ਖਤਰਨਾਕ ਸਥਿਤੀ 'ਚ
ਜੇਕਰ ਨਿਊਯਾਰਕ 'ਚ ਕੋਰੋਨਾ ਵਾਇਰਸ ਦੀ ਵਰਤਮਾਨ ਦਰ ਦੇਖੋ ਤਾਂ ਇੱਥੇ ਵੁਹਾਨ, ਚੀਨ ਤੇ ਇਟਲੀ ਦੇ ਲੋਬਾਰਡੀ ਖੇਤਰ ਵਰਗੀ ਭਿਅੰਕਰ ਸਥਿਤੀ ਬਣ ਸਕਦੀ ਹੈ। ਕੁਝ ਹੋਰ ਅਮਰੀਕੀ ਸ਼ਹਿਰ ਦੀ ਹਾਲਤ ਇਸ ਤਰ੍ਹਾਂ ਦੀ ਬਣ ਰਹੀ ਹੈ। ਇਸ ਬਾਰੇ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੋਰੋਨਾ ਵਾਇਰਸ ਇਸ ਗਤੀ ਨਾਲ ਜਾਰੀ ਰਹੇਗਾ ਜਾਂ ਇਸ ਨੂੰ ਠੱਲ੍ਹ ਪਵੇਗੀ। ਸ਼ਾਇਦ ਸ਼ੋਸ਼ਲ ਡਿਸਟੈਸਿੰਗ ਨਾਲ ਜਲਦੀ ਇਸ ਦੀ ਰਫਤਾਰ ਹੋਲੀ ਪੈ ਜਾਵੇ। ਨਿਊਯਾਰਕ ਵਿਚ ਹੁਣ ਤੱਕ ਇਸ ਨੂੰ ਰੋਕਣ ਵਿਚ ਘੱਟ ਹੀ ਸਫਲਤਾ ਮਿਲੀ ਹੈ। ਨਿਊਯਾਰਕ ਵੈਸੇ ਮੌਜੂਦਾ ਸਥਿਤੀ ਦੇ ਹਿਸਾਬ ਦੇ ਨਾਲ ਵੁਹਾਨ, ਲੋਮਬਾਰਡੀ ਤੋਂ ਇਲਾਜ ਤੇ ਰੋਕਥਾਮ ਪੱਖੋ ਸਫਲ ਰਿਹਾ ਹੈ। ਸਿਹਤ ਅਧਿਕਾਰੀ ਵਾਰ-ਵਾਰ ਸ਼ੋਸ਼ਲ ਡਿਸਟੈਸਿੰਗ ਨੂੰ ਕੋਰੋਨਾ ਵਾਇਰਸ ਦਾ ਵਿਸਥਾਰ ਰੋਕਣ ਦਾ ਉਪਾਅ ਮੰਨਦੇ ਹਨ। ਨਿਊਯਾਰਕ ਦੀ ਮੌਜੂਦਾ ਦਰ 30% ਤੋਂ ਜ਼ਿਆਦਾ ਹੈ। ਇਕ ਸਮੇਂ ਇਹ 60% ਤੋਂ ਜ਼ਿਆਦਾ ਹੋ ਗਈ ਸੀ। ਵੁਹਾਨ ਵਿਚ ਪ੍ਰਸਾਰ ਦੀ ਦਰ ਦਾ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੋਇਆ, ਪਰ 1 ਮਾਰਚ ਦੇ ਬਾਅਦ ਲਗਾਤਾਰ ਗਿਰਾਵਟ ਆਈ ਹੈ। ਇੱਥੇ 26 ਮਾਰਚ ਦੇ ਬਾਅਦ ਕਿਸੇ ਨਵੇਂ ਮਾਮਲਿਆਂ ਦੇ ਸਾਹਮਣੇ ਨਾ ਆਉਣ ਦਾ ਦਾਅਵਾ ਕੀਤਾ ਗਿਆ ਹੈ। ਲੋਬਾਰਡੀ ਵਿਚ ਮਾਰਚ ਦੇ ਪਹਿਲੇ ਹਫਤੇ ਵਿਚ ਪਾਸਾਰ ਦੀ ਦਰ 30%, 15 ਮਾਰਚ ਨੂੰ 18%, 22 ਮਾਰਚ ਨੂੰ 15% ਰਹੀ। 26 ਮਾਰਚ ਤੱਕ ਵੁਹਾਨ ਵਿਚ 26% ਤੇ ਲੋਮਬਾਰਡੀ  ਵਿਚ 35% ਰਹੀ ਹੈ। ਅਮਰੀਕਾ ਵਿਚ ਬਾਟਨ, ਰੂਜ, ਲੁਸਿਆਣਾ ਵਰਗੇ ਕੁਝ ਸਥਾਨਾਂ ਵਿਚ ਵਾਧਾ ਦਰ ਬਹੁਤ ਉੱਚੀ ਹੈ। ਵਾਧਾ ਦਰ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਲੋਕ ਜ਼ਿਆਦਾ ਬਿਮਾਰ ਪੈ ਰਹੇ ਹਨ ਤੇ ਮਰਨ ਦੇ ਰਸਤੇ 'ਤੇ ਹਨ। ਇਸ ਤੋਂ ਜਾਪਦਾ ਹੈ ਕਿ ਨਿਊਯਾਰਕ ਦੀ ਸਥਿਤੀ ਠੀਕ ਨਹੀਂ ਜਾਪਦੀ। ਡੇਟਰਾਵਟ ਅਤੇ ਨਿਊਓਰਲ ਇੰਸ ਵਰਗੇ ਵੱਡੇ ਸ਼ਹਿਰਾਂ ਵਿਚ ਰੋਕਥਾਮ ਨਾ ਕੀਤੀ ਗਈ ਤਾਂ ਕੋਰੋਨਾ ਵਾਇਰਸ ਵੱਡੀ ਪੱਧਰ 'ਤੇ ਫੈਲ ਸਕਦਾ ਹੈ। ਸਿਆਟਲ ਤੇ ਸੈਨਫਰਾਂਸਿਸਕੋ ਵਿਚ ਇਸ ਨੂੰ ਠੱਲ੍ਹ ਪਈ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।