ਮਰਦਮਸ਼ੁਮਾਰੀ ਵਿਚ ਸਿੱਖ ਨਸਲ ਦਾ ਖਾਨਾ ਪਾਉਣ ਸਬੰਧੀ ਮਾਮਲੇ 'ਤੇ ਲੰਡਨ ਹਾਈ ਕੋਰਟ ਦਾ ਅਹਿਮ ਫੈਂਸਲਾ ਆਇਆ

ਮਰਦਮਸ਼ੁਮਾਰੀ ਵਿਚ ਸਿੱਖ ਨਸਲ ਦਾ ਖਾਨਾ ਪਾਉਣ ਸਬੰਧੀ ਮਾਮਲੇ 'ਤੇ ਲੰਡਨ ਹਾਈ ਕੋਰਟ ਦਾ ਅਹਿਮ ਫੈਂਸਲਾ ਆਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਤਾਨੀਆ ਦੀ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਵੱਲੋਂ ਨਸਲ ਵਾਲੇ ਖਾਨਿਆਂ ਵਿਚ ਸਿੱਖਾਂ ਲਈ ਵੱਖਰਾ ਖਾਨਾ ਰੱਖਣ ਲਈ ਲਗਾਤਾਰ ਅਵਾਜ਼ ਚੁੱਕੀ ਜਾ ਰਹੀ ਹੈ। ਇਸ ਮਸਲੇ ਸਬੰਧੀ ਦਰਜ ਮਾਮਲੇ 'ਤੇ ਫੈਂਸਲਾ ਸੁਣਾਉਂਦਿਆਂ ਲੰਡਨ ਦੀ ਹਾਈ ਕੋਰਟ ਨੇ ਬਰਤਾਨਵੀ ਸਿੱਖ ਜਥੇਬੰਦੀ ਵੱਲੋਂ ਸਿੱਖ ਨਸਲ ਲਈ ਵੱਖਰਾ ਖਾਨਾ ਸ਼ਾਮਲ ਕਰਨ ਦੀ ਮੰਗ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਯੂਕੇ ਕੈਬਨਿਟ ਦਫ਼ਤਰ ਖ਼ਿਲਾਫ਼ ਦਿੱਤੀ ਚੁਣੌਤੀ ਨੂੰ ਰੱਦ ਕੀਤਾ ਹੈ।

ਜਸਟਿਸ ਅਖ਼ਲਾਕ ਚੌਧਰੀ ਨੇ ਇਹ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜਨਗਣਨਾ ਦਾ ਮੌਜੂਦਾ ਡਿਜ਼ਾਈਨ ਲੋਕਾਂ ਨੂੰ ਆਪਣੇ-ਆਪ ਦੀ ਸਿੱਖ ਨਸਲ ਵਜੋਂ ਲਿਖਤੀ ਪਛਾਣ ਕਰਨ ਤੋਂ ਨਹੀਂ ਰੋਕੇਗਾ। ਉਨ੍ਹਾਂ ਕਿਹਾ ਕਿ ਭਾਵੇਂ ਨਸਲੀ ਸਮੂਹ ਦੇ ਪ੍ਰਸ਼ਨ ਦੇ ਜਵਾਬ ਵਿੱਚ ਉਹ ਸਿੱਖਾਂ ਲਈ ਵਿਸ਼ੇਸ਼ ਖਾਨੇ ਦੀ ਅਹਿਮੀਅਤ ਨੂੰ ਘੱਟ ਨਹੀਂ ਮੰਨਦੇ ਪਰ ਜਨਗਣਨਾ ਦੇ ਮੌਜੂਦਾ ਡਿਜ਼ਾਈਨ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਆਪਣੀ ਸ਼ਨਾਖਤ ਸਿੱਖ ਨਸਲ ਵਜੋਂ ਕਰਵਾਉਣਾ ਚਾਹੇ ਤਾਂ ਉਹ ਲਿਖਤੀ ਜਵਾਬ ਵਿੱਚ ਆਪਣੀ ਸ਼ਨਾਖ਼ਤ ਸਿੱਖ ਵਜੋਂ ਭਰ ਸਕਦਾ ਹੈ। 

ਉਨ੍ਹਾਂ ਕਿਹਾ ਕਿ ਕੌਮੀ ਜਨਗਣਨਾ ਦੇ ਵੱਡੇ ਪੱਧਰ ਦੇ ਪ੍ਰੋਜੈਕਟ ਨੂੰ ਧਿਆਨ ਵਿੱਚ ਰੱਖਦਿਆਂ ਕਾਰਜਕਾਰੀ ਫ਼ੈਸਲਿਆਂ ਬਾਰੇ ਕਿਸੇ ਚੁਣੌਤੀ ਕਾਰਨ ਚੱਲ ਰਹੇ ਕੰਮ ਨੂੰ ਰੋਕਣਾ ਸਹੀ ਨਹੀਂ ਹੋਵੇਗਾ। ਇਹ ਚੁਣੌਤੀ ਸਿੱਖ ਫੈਡਰੇਸ਼ਨ ਯੂਕੇ ਵਲੋਂ ਦਿੱਤੀ ਗਈ ਸੀ।