ਟਵਿਟਰ ਦੀ ਭਾਰਤ ਸਰਕਾਰ ਨਾਲ ਗੱਲ-ਬਾਤ ਤੋਂ ਬਾਅਦ 500 ਖਾਤੇ ਡਲੀਟ ਹੋਏ

ਟਵਿਟਰ ਦੀ ਭਾਰਤ ਸਰਕਾਰ ਨਾਲ ਗੱਲ-ਬਾਤ ਤੋਂ ਬਾਅਦ 500 ਖਾਤੇ ਡਲੀਟ ਹੋਏ

ਪਿੱਛਲੇ ਦੋ ਹਫ਼ਤਿਆਂ ਤੋਂ ਭਾਰਤ ਸਰਕਾਰ ਤਕਰੀਬਨ 1500 ਖਾਤੇ ਡਲੀਟ ਕਰਣ ਤੇ ਦਬਾਅ ਪਾ ਰਹੀ ਸੀ ਅਤੇ ਪਿੱਛਲੇ ਹਫ਼ਤੇ ਟਵਿੱਟਰ ਨੇ ਕੁੱਝ ਸਸਪੈੰਡ ਕੀਤੇ ਖਾਤੇ ਵੀ ਦੁਬਾਰਾ ਚਲਾ ਦਿੱਤੇ ਸਨ। ਟਵਿਟਰ ਨੇ ਕਿਹਾ ਸੀ ਕਿ ਉਹ ਕਿਸੇ ਦੀ ਬੋਲਣ ਦੀ ਅਜ਼ਾਦੀ ਤੇ ਪਾਬੰਦੀ ਨਹੀਂ ਲਾਉਣਗੇ ਪਰ ਭਾਰਤ ਸਰਕਾਰ ਨਾਲ ਗੱਲ-ਬਾਤ ਕਰਕੇ ਅਗਲੀ ਕਾਰਵਾਈ ਕਰਣਗੇ। ਭਾਰਤ ਸਰਕਾਰ ਨੇ ਟਵਿਟਰ ਦੇ ਭਾਰਤ ਵਿੱਚਲੇ ਕਰਮਚਾਰੀਆਂ ਨੂੰ ਸੱਤ ਸਾਲ ਤੱਕ ਕੈਦ ਕਰਣ ਦੀ ਧਮਕੀ ਦਿੱਤੀ ਸੀ ਕਿਉਂ ਕਿ ਭਾਰਤ ਦੇ ਇੱਕ ਕਨੂੰਨ ਤਹਿਤ ਜੇ ਕੋਈ ਵਿਅਕਤੀ ਜਾਂ ਕੰਪਨੀ ਦੇਸ਼ ਲਈ ਵਿਨਾਸ਼ਕਾਰੀ ਜਾਂ ਲੋਕਾਂ ਲਈ ਖਤਰਾ ਹੋਵੇ ਤਾਂ ਸੱਤ ਸਾਲ ਤੱਕ ਕੈਦ ਹੋ ਸਕਦੀ ਹੈ। ਇਸ ਤੋਂ ਬਿਨਾਂ ਭਾਰਤ ਦੇ ਫ਼ਿਲਮੀ ਸਤਾਰਿਆਂ ਤੇ ਬੀ ਜੇ ਪੀ ਅਤੇ ਕਈ ਸਰਕਾਰੀ ਅਦਾਰਿਆਂ ਨੇ ਟਵਿਟਰ ਵਾਂਗ koo ਦੀਆਂ ਸੇਵਾਵਾਂ ਸ਼ੁਰੂ ਕਰਣ ਦੀ ਧਮਕੀ ਵੀ ਦਿੱਤੀ ਅਤੇ koo ਤੇ ਪੋਸਟਾਂ ਪਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ।

ਇਸ ਦਬਾਅ ਕਾਰਣ ਕੱਲ ਬੁੱਧਵਾਰ ਨੂੰ ਟਵਿਟਰ ਤੇ ਭਾਰਤ ਦੀ ਸੰਚਾਰ ਮਨਿਸਟਰੀ ਦੀ ਮੀਟਿੰਗ ਹੋਈ ਜਿਸ ਵਿੱਚ ਟਵਿਟਰ ਨੇ 500 ਖਾਤੇ ਬੰਦ ਕਰਣ ਨੂੰ ਮੰਨ ਲਿਆ ਜਿਹਨਾਂ ਵਿੱਚ ਗਾਲੀ ਗਲੋਚ ਜਾਂ ਅਸ਼ਾਂਤੀ ਫਲਾਉਣ ਵਾਲੀ ਸਮਗਰੀ ਸੀ। ਬਾਕੀ 1000 ਖਾਤਿਆਂ ਬਾਰੇ ਟਵਿਟਰ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਕਨੂੰਨ ਦੀ ਉਲੰਘਣਾ ਨਹੀਂ ਕਰਦੇ ਅਤੇ ਉਹ ਪੱਤਰਕਾਰਾਂ , ਮੀਡੀਆ ਕੰਪਨੀਆਂ , ਰਾਜਨੀਤਿਕ ਲੋਕਾਂ ਅਤੇ ਸੰਸਥਾਵਾਂ ਦੇ ਕਾਰਕੁੰਨਾਂ ਦੇ ਖਾਤੇ ਬੰਦ ਨਹੀਂ ਕਰਣਗੇ।

ਪਿੱਛਲੇ 8 ਸਾਲਾਂ ਵਿੱਚ ਭਾਰਤ ਟਵਿਟਰ ਨੂੰ 5500 ਕਨੂੰਨੀ ਨੋਟਿਸ ਖਾਤੇ ਬੰਦ ਕਰਾਉਣ ਲਈ ਅਤੇ 5900 ਬੰਦਿਆਂ ਦੀ ਨਿੱਜੀ ਜਾਣਕਾਰੀ ਲੈਣ ਲਈ ਭੇਜ ਚੁੱਕਿਆ ਹੈ।

ਪਿੱਛਲੇ ਹਫ਼ਤੇ ਭਾਰਤ ਸਰਕਾਰ ਨੇ 1000 ਖਾਤਿਆਂ ਦੀ ਲਿਸਟ ਟਵਿਟਰ ਨੂੰ ਭੇਜੀ ਹੈ ਜਿਹੜੇ ਖਾਲਿਸਤਾਨ ਸੰਘਰਸ਼ ਨਾਲ ਹਮਦਰਦੀ ਰੱਖਦੇ ਹੋਣ ਕਰਕੇ ਬੰਦ ਕਰਨ ਨੂੰ ਕਿਹਾ ਹੈ।

#Twitter #FarmersProtest #FreePoliticalPrisoners