ਬਰਤਾਨੀਆ ਵੱਲੋਂ ਚੀਨ ਦੇ ਟੀਵੀ ਚੈਨਲ 'ਤੇ ਪਾਬੰਦੀਆਂ ਮਗਰੋਂ ਚੀਨ ਨੇ ਬੀਬੀਸੀ 'ਤੇ ਪਾਬੰਦੀਆਂ ਲਾਈਆਂ

ਬਰਤਾਨੀਆ ਵੱਲੋਂ ਚੀਨ ਦੇ ਟੀਵੀ ਚੈਨਲ 'ਤੇ ਪਾਬੰਦੀਆਂ ਮਗਰੋਂ ਚੀਨ ਨੇ ਬੀਬੀਸੀ 'ਤੇ ਪਾਬੰਦੀਆਂ ਲਾਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਤਾਨੀਆ ਅਤੇ ਚੀਨ ਵੱਲੋਂ ਹੁਣ ਇਕ ਦੂਜੇ ਦੇ ਟੀਵੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਬਰਤਾਨੀਆ ਵੱਲੋਂ ਚੀਨ ਦੇ ਖਬਰਾਂ ਵਾਲੇ ਟੀਵੀ ਚੈਨਲ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ (ਸੀਜੀਟੀਐਨ) 'ਤੇ ਇਹ ਕਹਿੰਦਿਆਂ ਪਾਬੰਦੀਆਂ ਲਾ ਦਿੱਤੀਆਂ ਸੀ ਕਿ ਇਸ ਚੈਨਲ ਨੂੰ ਚੀਨੀ ਸਰਕਾਰ ਚਲਾਉਂਦੀ ਹੈ। ਇਸ ਦੇ ਜਵਾਬ ਵਿਚ ਹੁਣ ਚੀਨ ਨੇ ਬੀਬੀਸੀ 'ਤੇ ਇਹ ਕਹਿੰਦਿਆਂ ਪਾਬੰਦੀ ਲਾ ਦਿੱਤੀ ਹੈ ਕਿ ਇਸ ਚੈਨਲ 'ਤੇ ਦਿਖਾਈਆਂ ਜਾਂਦੀਆਂ ਚੀਨ ਸਬੰਧੀ ਰਿਪੋਰਟਾਂ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ ਜੋ ਚੀਨ ਦੇ ਕੌਮੀ ਹਿੱਤਾਂ ਨੂੰ ਸੱਟ ਮਾਰਦੀਆਂ ਹਨ ਤੇ ਚੀਨ ਦੀ ਕੌਮੀ ਏਕਤਾ ਲਈ ਖਤਰਾ ਹਨ।