ਟਰੰਪ ਨੂੰ ਝਟਕਾ, ਮਹਾਦੋਸ਼ ਦੇ ਮਤੇ 'ਤੇ ਲੋਕ ਨੁਮਾਂਇੰਦਿਆਂ ਨੇ ਲਾਈ ਮੋਹਰ

ਟਰੰਪ ਨੂੰ ਝਟਕਾ, ਮਹਾਦੋਸ਼ ਦੇ ਮਤੇ 'ਤੇ ਲੋਕ ਨੁਮਾਂਇੰਦਿਆਂ ਨੇ ਲਾਈ ਮੋਹਰ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਅਮਰੀਕੀ ਕਾਂਗਰਸ ਦੇ ਹਾਊਸ ਆਫ ਰਿਪਰਸੈਂਟੇਟਿਵਸ ਵਿੱਚ ਚੱਲ ਰਹੀ ਮਹਾਂਦੋਸ਼ ਦੀ ਕਾਰਵਾਈ ਤਹਿਤ ਅੱਜ ਹੋਈ ਵੋਟਿੰਗ 'ਚ ਵੱਡੀ ਗਿਣਤੀ ਨੁਮਾਂਇੰਦਿਆਂ ਨੇ ਡੋਨਾਲਡ ਟਰੰਪ ਦੇ ਖਿਲ਼ਾਫ ਵੋਟ ਪਾਈ ਹੈ ਤੇ ਟਰੰਪ ਖਿਲਾਫ ਮਹਾਦੋਸ਼ ਦਾ ਮਤਾ ਪਾਸ ਕੀਤਾ ਹੈ। ਟਰੰਪ ਖਿਲਾਫ ਇਹ ਦੋਸ਼ ਕਾਂਗਰਸ ਦੀਆਂ ਕਾਰਵਾਈਆਂ 'ਚ ਰੁਕਾਵਟ ਪਾਉਣ ਅਤੇ ਯੂਕਰੇਨ ਮਾਮਲੇ 'ਚ ਰਾਸ਼ਟਰਪਤੀ ਤਾਕਤ ਦੀ ਗਲਤ ਵਰਤੋਂ ਕਰਨ ਦੇ ਇਲਜ਼ਾਮ ਤਹਿਤ ਲਾਏ ਗਏ ਸਨ। 

ਅਮਰੀਕਾ ਦੇ ਇਤਿਹਾਸ ਵਿੱਚ ਟਰੰਪ ਤੀਜੇ ਅਜਿਹੇ ਰਾਸ਼ਟਰਪਤੀ ਹਨ ਜਿਹਨਾਂ 'ਤੇ ਅਮਰੀਕੀ ਕਾਂਗਰਸ ਵੱਲੋਂ ਮਹਾਂਦੋਸ਼ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਜਨਵਰੀ ਵਿੱਚ ਅਮਰੀਕੀ ਕਾਂਗਰਸ ਦੀ ਸੈਨੇਟ ਵਿੱਚ ਇਸ ਮਸਲੇ 'ਤੇ ਵੋਟਾਂ ਪੈਣਗੀਆਂ, ਪਰ ਉੱਥੇ ਡੋਨਾਲਡ ਟਰੰਪ ਦੀ ਪਾਰਟੀ ਰਿਪਬਲਿਕਨ ਦੇ ਜ਼ਿਆਦਾ ਮੈਂਬਰ ਹਨ। 

ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਸਾਡੀ ਰਾਸ਼ਟਰੀ ਸੁਰੱਖਿਆ, ਅਜ਼ਾਦ ਚੋਣ ਪ੍ਰਣਾਲੀ ਅਤੇ ਸਾਡੇ ਲੋਕਤੰਤਰ ਲਈ ਖਤਰਾ ਬਣ ਚੁੱਕੇ ਹਨ।

ਰਾਸ਼ਟਰਪਤੀ ਅਹੁਦੇ ਦੀ ਗਲਤ ਵਰਤੋਂ ਕਰਨ ਦੇ ਦੋਸ਼ ਬਾਰੇ ਪਈਆਂ ਵੋਟਾਂ 'ਚ 216 ਨੇ ਮਤੇ ਦੇ ਹੱਕ ਵਿੱਚ ਅਤੇ 197 ਨੇ ਵਿਰੋਧ ਵਿੱਚ ਵੋਟਾਂ ਪਾਈਆਂ।

ਕਾਂਗਰਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਮਤੇ 'ਤੇ 229 ਨੇ ਹੱਕ ਵਿੱਚ ਅਤੇ 198 ਨੇ ਵਿਰੋਧ ਵਿੱਚ ਵੋਟਾਂ ਪਾਈਆਂ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।