ਏਬੀਵੀਪੀ ਦੇ ਗੁੰਡਿਆਂ ਦੀ ਗੁੰਡਾਗਰਦੀ ਦੀਆਂ ਵੀਡੀਓ ਵਾਇਰਲ

ਏਬੀਵੀਪੀ ਦੇ ਗੁੰਡਿਆਂ ਦੀ ਗੁੰਡਾਗਰਦੀ ਦੀਆਂ ਵੀਡੀਓ ਵਾਇਰਲ

ਨਵੀਂ ਦਿੱਲੀ: ਆਰ.ਐਸ.ਐਸ ਦੀ ਵਿਦਿਆਰਥੀ ਇਕਾਈ ਏਬੀਵੀਪੀ ਨਾਲ ਸਬੰਧਿਤ ਅਹੁਦੇਦਾਰਾਂ ਦੀਆਂ ਵੀਡੀਓ ਵਾਇਰਲ ਹੋ ਗਈਆਂ ਹਨ ਜਿਹਨਾਂ ਵਿੱਚ ਉਹ ਭਾਰਤ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਧਮਕਾਉਂਦੇ ਅਤੇ ਕੁੱਟਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦਿੱਲੀ ਯੂਨੀਵਰਸਿਟੀ ਨਾਲ ਸਬੰਧਿਤ ਸਨ। 

ਲਗਭਗ ਡੇੜ ਮਿੰਟ ਦੀ ਇੱਕ ਵੀਡੀਓ ਵਿੱਚ ਏਬੀਵੀਪੀ ਦਾ ਸ਼ਹਾਹਦਰਾ ਜ਼ਿਲ੍ਹਾ ਕਨਵੀਨਰ ਜਤਿੰਦਰ ਚੌਧਰੀ ਕੇਰਲਾ ਨਾਲ ਸਬੰਧਿਤ ਇਕ ਵਿਦਿਆਰਥੀ ਨੂੰ ਧਮਕਾਉਂਦਾ ਨਜ਼ਰ ਆ ਰਿਹਾ ਹੈ। ਚੌਧਰੀ ਉਸਨੂੰ ਕਹਿੰਦਾ ਹੈ, "ਤੂੰ ਸੀਏਏ ਦਾ ਸਮਰਥਕ ਹੈ ਜਾਂ ਨਹੀਂ? ਤੂੰ ਉਸਦੇ ਪੱਖ ਵਿੱਚ ਹੈ ਜਾਂ ਵਿਰੋਧ ਵਿੱਚ? ਜਿਸਦੇ ਜਵਾਬ ਵਿੱਚ ਉਹ ਵਿਦਿਆਰਥੀ ਕਹਿੰਦਾ ਹੈ ਕਿ ਉਹ ਕਾਨੂੰਨ ਦੇ ਵਿਰੋਧ ਵਿੱਚ ਹੈ। ਤਾਂ ਚੌਧਰੀ ਨਾਲ ਖੜ੍ਹਾ ਬੰਦਾ ਕਹਿੰਦਾ ਹੈ , "ਲੈ ਚੱਲੋ ਇਸਨੂੰ"।

ਇੱਕ ਹੋਰ 10 ਸਕਿੰਟ ਦੀ ਵੀਡੀਓ ਵਿਚ ਏਬੀਵੀਪੀ ਦੀ ਸੂਬਾ ਕਾਰਜਕਾਰਨੀ ਦਾ ਮੈਂਬਰ ਭਰਤ ਸ਼ਰਮਾ ਫੈਕਲਟੀ ਆਫ ਸੋਸ਼ਲ ਸਾਇੰਸ ਦੇ ਬਾਹਰ ਇੱਕ ਵਿਦਿਆਰਥੀ ਦੇ ਲੱਤ ਮਾਰਦਾ ਨਜ਼ਰ ਆ ਰਿਹਾ ਹੈ। 

ਇੱਕ ਹੋਰ 20 ਸਕਿੰਟ ਦੀ ਵੀਡੀਓ ਹੈ ਜਿਸ ਵਿੱਚ ਆਰਟਸ ਫੈਕਲਟੀ ਦੇ ਬਾਹਰ ਇੱਕ ਵਿਦਿਆਰਥੀ ਨੂੰ ਭੀੜ ਧੂਹ ਰਹੀ ਸੀ ਤੇ ਕੁੱਟਮਾਰ ਕਰ ਰਹੀ ਸੀ। ਕੁੱਟਮਾਰ ਕਰਨ ਵਾਲੇ ਇਹਨਾਂ ਲੋਕਾਂ ਵਿੱਚ ਡੀਯੂ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਅਕਸ਼ਿਤ ਦਹੀਆ ਵੀ ਸ਼ਾਮਲ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।