ਬਰਤਾਨੀਆ ਚੋਣਾਂ: ਕੰਜ਼ਰਵੇਟਿਵ ਆਗੂ ਨੇ ਸਿੱਖਾਂ ਦੀ ਦਸਤਾਰ ਬਾਰੇ ਭੱਦੀ ਟਿੱਪਣੀ ਕੀਤੀ
ਲੰਡਨ: ਬਰਤਾਨੀਆ ਵਿੱਚ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ ਲਈ ਚੱਲ ਰਹੇ ਪ੍ਰਚਾਰ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਫਿਲਿਪ ਡੂਨ ਨੇ ਲੇਬਰ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਸਹੋਤਾ ਦੀ ਦਸਤਾਰ 'ਤੇ ਨਸਲੀ ਟਿੱਪਣੀ ਕਰਦਿਆਂ ਕਿਹਾ, "ਟਾਲਕਿੰਗ ਥਰੋਅ ਹਿਸ ਟਰਬਨ"।
ਕੰਜ਼ਰਵੇਟਿਵ ਉਮੀਦਵਾਰ ਅਤੇ ਪਾਰਟੀ ਦੇ ਉੱਚ ਆਗੂ ਵੱਲੋਂ ਕੀਤੀ ਇਸ ਨਸਲੀ ਟਿੱਪਣੀ ਖਿਲਾਫ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ।
ਕੁਲਦੀਪ ਸਿੰਘ ਸਹੋਤਾ ਨੇ ਕਿਹਾ ਕਿ 14 ਸਾਲ ਤੱਕ ਐਮਪੀ ਦੇ ਅਹੁਦੇ 'ਤੇ ਰਹਿਣ ਸਖਸ਼ ਵੱਲੋਂ ਸਿੱਖ ਧਰਮ ਬਾਰੇ ਅਜਿਹੀ ਭੱਦੀ ਟਿੱਪਣੀ ਕਰਨੀ ਬਹੁਤ ਸੱਟ ਮਾਰਦੀ ਹੈ। ਇਹ ਸਿੱਖ ਭਾਈਚਾਰੇ ਦੀ ਤੌਹੀਨ ਹੈ।
ਕੁਲਦੀਪ ਸਿੰਘ ਸਹੋਤਾ
ਉਹਨਾਂ ਕਿਹਾ ਕਿ ਇਹ ਉਸੇ ਤਰ੍ਹਾਂ ਦੀ ਟਿੱਪਣੀ ਹੈ ਜਿਹੋ ਜਿਹੀਆਂ 1970ਵਿਆਂ ਵਿੱਚ ਉਹਨਾਂ ਨੂੰ ਸੁਣਨੀਆਂ ਪੈਂਦੀਆਂ ਸਨ। ਉਹਨਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਦੀ ਅੱਜ ਦੇ ਬ੍ਰਿਟੇਨ ਅਤੇ ਪਾਰਲੀਮੈਂਟ ਵਿੱਚ ਕੋਈ ਥਾਂ ਨਹੀਂ ਹੈ।
ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੂੰ ਇਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਹਲਾਂਕਿ ਬਾਅਦ ਵਿੱਚ ਕੰਜ਼ਰਵੇਟਿਵ ਆਗੂ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)