ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ 'ਪਰਮਾਣੂ ਬੰਬ' ਵਰਗਾ ਖ਼ਤਰਾ

ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ 'ਪਰਮਾਣੂ ਬੰਬ' ਵਰਗਾ ਖ਼ਤਰਾ

 ਮਾਹਿਰਾਂ ਵਲੋਂ ਖਤਰੇ ਬਾਰੇ ਚੇਤਾਵਨੀ ਦਿੱਤੀ ,ਕਿਹਾ ਕਿ ਇਸਦੀ ਖੋਜ ਮੁਲਾਂਕਣ ਤੋਂ ਬਾਅਦ ਹੋਵੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ— ਇਕ ਅਰਬਪਤੀ ਅਤੇ ਮਾਹਿਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ, ਜੇਕਰ ਅਸੀਂ ਅੱਗੇ ਵਧਦੇ ਰਹੇ ਤਾਂ ਇਹ ਪ੍ਰਮਾਣੂ ਹਥਿਆਰਾਂ ਤੋਂ ਵੀ ਵੱਧ ਖਤਰਨਾਕ ਹੋ ਸਕਦਾ ਹੈ। ਦ ਫਿਊਚਰ ਆਫ ਲਾਈਫ ਇੰਸਟੀਚਿਊਟ 'ਤੇ ਇਕ ਖੁੱਲ੍ਹਾ ਬਿਆਨ ਜਾਰੀ ਕਰਦਿਆਂ ਦੁਨੀਆ ਦੇ ਇਕ ਹਜ਼ਾਰ ਤੋਂ ਵੱਧ ਤਕਨੀਕੀ ਮਾਹਿਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੌੜ ਨੂੰ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵਿੱਚੋਂ ਇੱਕ ਮਾਹਿਰ ਹੈ ਕੇਵਿਨ ਬੈਰਾਗੋਨਾ।
ਕੇਵਿਨ ਦਾ ਕਹਿਣਾ ਹੈ ਕਿ ਇਨ੍ਹਾਂ ਚੈਟਬੋਟਸ ਨੂੰ ਧਿਆਨ ਨਾਲ ਬਣਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਤੋਂ ਪੈਦਾ ਹੋਣ ਵਾਲੇ ਖਤਰੇ ਦਾ ਮੁਲਾਂਕਣ ਕਰਨ ਦੀ ਲੋੜ ਹੈ। ਉਨ੍ਹਾਂ ਨੇ ਹਾਲ ਹੀ ਵਿਚ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾਉਣਾ ਸਾਫਟਵੇਅਰ ਦੀ ਦੁਨੀਆ 'ਚ ਪ੍ਰਮਾਣੂ ਹਥਿਆਰ ਬਣਾਉਣ ਵਰਗਾ ਹੈ। ਬਹੁਤ ਸਾਰੇ ਮਾਹਿਰ ਬਹਿਸ ਕਰ ਰਹੇ ਹਨ ਕਿ ਸਾਨੂੰ ਉਨ੍ਹਾਂ ਨੂੰ ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਇਸ ਤਰ੍ਹਾਂ ਦੀ ਚਿੰਤਾ ਪਰਮਾਣੂ ਹਥਿਆਰ ਬਣਾਉਣ ਵੇਲੇ ਵੀ ਉਠਾਈ ਜਾ ਰਹੀ ਸੀ।


ਮਾਹਿਰ ਕਿਉਂ ਚਿੰਤਤ ਹਨ

ਉਸ ਨੇ ਅੱਗੇ ਕਿਹਾ ਕਿ ਇਹ ਚਿੰਪਾਂਜ਼ੀ ਅਤੇ ਇਨਸਾਨਾਂ ਵਿਚਕਾਰ ਜੰਗ ਵਾਂਗ ਹੋਵੇਗਾ। ਜ਼ਾਹਿਰ ਹੈ ਕਿ ਇਨਸਾਨਾਂ ਕੋਲ ਵਿਸ਼ੇਸ਼ ਹਥਿਆਰ ਹਨ, ਜਿਨ੍ਹਾਂ ਰਾਹੀਂ ਅਸੀਂ ਚਿੰਪਾਂਜ਼ੀ 'ਤੇ ਜਿੱਤ ਹਾਸਲ ਕਰਾਂਗੇ। ਹੁਣ ਚਿੰਪਾਂਜ਼ੀ ਦੀ ਥਾਂ ਮਨੁੱਖਾਂ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਤਾਂ ਸਾਨੂੰ ਮਾਰ ਦੇਵੇਗਾ ਜਾਂ ਸਾਨੂੰ ਆਪਣੇ ਅਧੀਨ ਕਰ ਦੇਵੇਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਇਹ ਚਿੰਤਾ ਚੈਟ ਜੀਪੀਟੀ ਦੇ ਕਾਰਨ ਦੇਖੀ ਗਈ ਹੈ, ਜਿਸ ਵਿੱਚ ਕੁਝ ਦਿਨਾਂ ਵਿੱਚ ਅਸਾਧਾਰਨ ਵਾਧਾ ਹੋਇਆ ਹੈ। ਚੈਟਬੋਟ ਕਈ ਕਾਨੂੰਨੀ ਅਤੇ ਮੈਡੀਕਲ ਪ੍ਰੀਖਿਆਵਾਂ ਪਾਸ ਕਰ ਰਿਹਾ ਹੈ, ਜਿਸ ਨੂੰ ਪਾਸ ਕਰਨ ਲਈ ਮਨੁੱਖ ਨੂੰ 3 ਮਹੀਨਿਆਂ ਤੱਕ ਪੜ੍ਹਨਾ ਪੈਂਦਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਖੋਜ ਬੰਦ ਕਰਨ ਦੀ ਮੰਗ

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਾਰਨ ਸਿਲੀਕਾਨ ਵੈਲੀ ਵਿਚ ਜੰਗ ਦੇਖਣ ਨੂੰ ਮਿਲ ਰਹੀ ਹੈ। ਕਈ ਆਰਟੀਫੀਸ਼ੀਅਲ ਇੰਟੈਲੀਜੈਂਸ ਖੋਜਕਰਤਾਵਾਂ ਅਤੇ ਐਲੋਨ ਮਸਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਲੈਬਜ਼ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ। ਇਸ 'ਵਿਚ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ  ਨਾਲ ਜੁੜੇ ਵਿਕਾਸ ਨੂੰ ਦੁਨੀਆ ਭਰ ਵਿਚ ਰੋਕਣ ਲਈ ਕਿਹਾ ਹੈ। ਆਪਣੇ ਪੱਤਰ ਵਿੱਚ ਉਨ੍ਹਾਂ ਨੇ ਡਰ ਪ੍ਰਗਟਾਇਆ ਹੈ ਕਿ ਉਹ ਮਨੁੱਖਤਾ ਅਤੇ ਸਮਾਜ ਲਈ ਖ਼ਤਰਾ ਬਣ ਸਕਦੇ ਹਨ।