ਖ਼ਾਲਿਸਤਾਨ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਬਦੌਲਤ ਹੀ ਇੰਡੀਅਨ ਏਜੰਸੀਆਂ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਬਣਾਇਆ ਸੀ ਨਿਸ਼ਾਨਾਂ: ਮਾਨ

ਖ਼ਾਲਿਸਤਾਨ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਬਦੌਲਤ ਹੀ ਇੰਡੀਅਨ ਏਜੰਸੀਆਂ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਬਣਾਇਆ ਸੀ ਨਿਸ਼ਾਨਾਂ: ਮਾਨ

ਕੌਮਾਂਤਰੀ ਪੱਧਰ ਦੀ ਬੀ.ਬੀ.ਸੀ. ਦੀ ਨਿਊਂਸ ਏਜੰਸੀ ਨੇ ਵੀ ਇਸ ਕਤਲ ਸੰਬੰਧੀ ਇੰਡੀਅਨ ਏਜੰਸੀਆ ਨੂੰ ਠਹਿਰਾਇਆ ਹੈ ਦੋਸ਼ੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 17 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਖ਼ਾਲਿਸਤਾਨ ਲਹਿਰ ਨੂੰ ਕੈਨੇਡਾ ਤੇ ਹੋਰ ਮੁਲਕਾਂ ਵਿਚ ਸ. ਹਰਦੀਪ ਸਿੰਘ ਨਿੱਝਰ ਬਾਦਲੀਲ ਢੰਗ ਨਾਲ ਪ੍ਰਚੰਡ ਹੀ ਨਹੀ ਸਨ ਕਰ ਰਹੇ ਬਲਕਿ ਕੈਨੇਡਾ ਤੇ ਹੋਰ ਮੁਲਕਾਂ ਦੀਆਂ ਹਕੂਮਤਾਂ, ਪਾਰਲੀਮੈਂਟ, ਸੈਨੇਟਰਜ ਦੇ ਮੈਬਰਾਂ ਵਿਚ ਵੀ ਖ਼ਾਲਿਸਤਾਨ ਆਜ਼ਾਦ ਮੁਲਕ ਨੂੰ ਹੋਦ ਵਿਚ ਲਿਆਉਣ ਲਈ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਉਨ੍ਹਾਂ ਮੁਲਕਾਂ ਵਿਚ ਲਾਬੀ ਨੂੰ ਮਜ਼ਬੂਤ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਸਨ । ਇਹੀ ਵਜਹ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਰਾਅ, ਆਈ.ਬੀ ਅਤੇ ਕੈਨੇਡਾ ਆਦਿ ਵੱਡੇ ਮੁਲਕਾਂ ਵਿਚ ਕੰਮ ਕਰ ਰਹੀਆ ਇੰਡੀਅਨ ਅੰਬੈਸੀਆ ਦੇ ਡਿਪਲੋਮੈਟਸ ਅਤੇ ਸਟਾਫ ਦੀ ਦੁਰਵਰਤੋ ਕਰਕੇ ਸਾਡੀ ਅਜਿਹੀ ਸਿੱਖ ਨੌਜ਼ਵਾਨੀ ਨੂੰ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਕੇ ਕਤਲੇਆਮ ਤੇ ਖਤਮ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਇਸੇ ਸਾਜਿਸ ਅਧੀਨ ਸ. ਹਰਦੀਪ ਸਿੰਘ ਨਿੱਝਰ ਨੂੰ ਕਤਲ ਕੀਤਾ ਗਿਆ ਹੈ । ਜਿਸ ਪ੍ਰਤੀ ਟਰਾਟੋ, ਲੰਡਨ, ਮੈਲਬਾਰਨ, ਸੈਨ ਫਰਾਸਿਸਕੋ ਵਿਖੇ ਇਨ੍ਹਾਂ ਮੁਲਕਾਂ ਵਿਚ ਸਿੱਖਾਂ ਨੇ ਬਹੁਤ ਵੱਡੇ ਇਕੱਠਾਂ ਰਾਹੀ ਰੋਸ਼ ਵਿਖਾਵੇ ਕਰਕੇ ਸ. ਨਿੱਝਰ ਦੇ ਕਾਤਲਾਂ ਨੂੰ ਸਾਹਮਣੇ ਲਿਆਉਣ ਲਈ ਕੌਮਾਂਤਰੀ ਪੱਧਰ ਦੀ ਜਾਂਚ ਦੀ ਮੰਗ ਕੀਤੀ ਹੈ । ਤਾਂ ਕਿ ਇੰਡੀਅਨ ਹੁਕਮਰਾਨਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋ ਹੁਣ ਨਵੇ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਖ਼ਾਲਿਸਤਾਨ ਦੇ ਮਿਸਨ ਲਈ ਜਮਹੂਰੀਅਤ ਢੰਗ ਨਾਲ ਕੰਮ ਕਰਨ ਵਾਲੀ ਸਿੱਖ ਨੌਜਵਾਨੀ ਅਤੇ ਸਿੱਖ ਸਖਸ਼ੀਅਤਾਂ ਨੂੰ ਇਨ੍ਹਾਂ ਏਜੰਸੀਆਂ ਦੀਆਂ ਸਾਜਿਸਾਂ ਦੀ ਮਾਰ ਤੋ ਬਚਾਕੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਸੁਰੱਖਿਅਤ ਰੱਖਿਆ ਜਾ ਸਕੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ਦੀ ਬੀ.ਬੀ.ਸੀ. ਦੀ ਨਿਊਂਸ ਏਜੰਸੀ ਨੇ ਵੀ ਇਸ ਕਤਲ ਸੰਬੰਧੀ ਇੰਡੀਅਨ ਏਜੰਸੀਆ ਨੂੰ ਦੋਸ਼ੀ ਠਹਿਰਾਇਆ ਹੈ ਜੋ ਕਿ ਸੂਖਮ ਢੰਗਾਂ ਨਾਲ ਹਰ ਗੱਲ ਦੀ ਤਹਿਕੀਕਾਤ ਕਰਕੇ ਹੀ ਫਿਰ ਆਪਣੀ ਖਬਰ ਨਸਰ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਇਕ ਗੁਰੂਘਰ ਦੇ ਬਾਹਰ ਭਾਰਤੀ ਖੂਫੀਆ ਏਜੰਸੀਆ ਤੇ ਕੈਨੇਡਾ ਸਥਿਤ ਇੰਡੀਅਨ ਅੰਬੈਸੀ ਦੇ ਡਿਪਲੋਮੈਟਸ ਤੇ ਸਟਾਫ ਰਾਹੀ ਬੇਰਹਿੰਮੀ ਨਾਲ ਕਤਲ ਕਰਨ ਹਿੱਤ ਇੰਡੀਆ ਦੀ ਮੋਦੀ ਹਕੂਮਤ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਅਤੇ ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਅਮਰੀਕਾ ਵਰਗੇ ਵੱਡੇ ਜਮਹੂਰੀਅਤ ਪਸੰਦ ਮੁਲਕਾਂ ਦੀਆਂ ਹਕੂਮਤਾਂ ਨੂੰ ਇਸ ਕਤਲ ਦੇ ਸੱਚ ਨੂੰ ਸਾਹਮਣੇ ਲਿਆਕੇ ਇੰਡੀਆ ਦੇ ਮਨੁੱਖਤਾ ਵਿਰੋਧੀ ਖੂੰਖਾਰ ਚੇਹਰੇ ਪਿੱਛੇ ਛਿਪੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਤੇ ਇਨ੍ਹਾਂ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਕਰਨ ਦੀ ਗੁਹਾਰ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਸ੍ਰੀ ਨਿੱਝਰ ਨੂੰ ਪਹਿਲੋ ਹੀ ਸੋਚੀ ਸਮਝੀ ਸਾਜਿਸ ਅਧੀਨ ਅੱਤਵਾਦੀ ਤੌਰ ਤੇ ਪ੍ਰਚਾਰਦਾ ਰਿਹਾ ਹੈ । ਤਾਂ ਕਿ ਉਨ੍ਹਾਂ ਨੂੰ ਦੋਸ਼ੀ ਠਹਿਰਾਕੇ ਬਦਨਾਮ ਵੀ ਕੀਤਾ ਜਾ ਸਕੇ ਅਤੇ ਨਿਸਾਨਾਂ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿਉਂਕਿ ਕੈਨੇਡਾ ਇਕ ਜਮਹੂਰੀਅਤ ਪਸ਼ੰਦ ਮੁਲਕ ਹੈ ਜਿਥੇ ਸਭਨਾਂ ਕੌਮਾਂ, ਧਰਮਾਂ ਦੇ ਨਿਵਾਸੀਆ ਨੂੰ ਕਾਨੂੰਨ ਅਨੁਸਾਰ ਆਜਾਦੀ ਨਾਲ ਆਪਣੀ ਗੱਲ ਕਹਿਣ ਤੇ ਰੱਖਣ ਦਾ ਕਾਨੂੰਨੀ ਹੱਕ ਹੈ । ਜਿਥੇ ਖ਼ਾਲਿਸਤਾਨ ਨੂੰ ਕਾਇਮ ਕਰਨ ਦੀ ਚਾਹਨਾ ਰੱਖਣ ਵਾਲੇ ਦ੍ਰਿੜੀ ਸਿੱਖ ਉਨ੍ਹਾਂ ਦੇ ਕਾਨੂੰਨ ਅਨੁਸਾਰ ਹੀ ਆਪਣੀਆ ਗਤੀਵਿਧੀਆ ਤੇ ਪ੍ਰਚਾਰ ਕਰਦੇ ਹਨ । ਜਿਥੇ ਖ਼ਾਲਿਸਤਾਨੀਆਂ ਨੂੰ ਆਪਣੀ ਗੱਲ ਕਹਿਣ ਅਤੇ ਰੱਖਣ ਦਾ ਪੂਰਨ ਹੱਕ ਹੈ । ਕੈਨੇਡਾ ਵਿਚ ਇਹ ਪ੍ਰਚਾਰ ਜੋਰਾ ਤੇ ਹੈ ਕਿ ਇੰਡੀਆ ਦੇ ਕੈਨੇਡਾ ਸਥਿਤ ਸਫਾਰਤਖਾਨੇ ਦੇ ਡਿਪਲੋਮੈਟਸ ਅਤੇ ਹੋਰਨਾਂ ਵੱਲੋ ਹੀ ਇਹ ਮਨੁੱਖਤਾ ਵਿਰੋਧੀ ਖੇਡ ਖੇਡੀ ਗਈ ਹੈ । ਕੈਨੇਡਾ ਵਜਾਰਤ ਵੱਲੋ ਇੰਡੀਆ ਸੰਬੰਧੀ ਇਹ ਕਹਿਣਾ ਕਿ ਇੰਡੀਆ ਕੈਨੇਡਾ ਦੇ ਵਿਦੇਸ਼ੀ ਤੇ ਅੰਦਰੂਨੀ ਮਾਮਲਿਆ ਵਿਚ ਦਖਲ ਦੇ ਰਿਹਾ ਹੈ, ਸਾਬਤ ਕਰਦਾ ਹੈ ਕਿ ਅਜਿਹੇ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਲਈ ਨਿਸ਼ਾਨਾਂ ਬਣਾਉਣ ਦੀਆਂ ਸਾਜਿਸਾਂ ਦਾ ਸਾਜਿਸਕਾਰ ਇੰਡੀਆ ਹੀ ਹੈ । ਇੰਡੀਆ ਅਜਿਹਾ ਸਿੱਖ ਨੌਜਵਾਨੀ ਵਿਚ ਭੈ ਪੈਦਾ ਕਰਨ ਅਤੇ ਸਿੱਖ ਕੌਮ ਦੀ ਆਜਾਦੀ ਦੇ ਨਿਸਾਨੇ ਦੇ ਚੱਲ ਰਹੇ ਸੰਘਰਸ਼ ਵਿਚ ਰੁਕਾਵਟ ਪਾਉਣ ਦੀ ਬਦਨੀਤੀ ਨਾਲ ਅਜਿਹੇ ਕਤਲੇਆਮ ਕਰਵਾ ਰਿਹਾ ਹੈ ।