ਮਾਮਲਾ ਲਤੀਫਪੁਰਾ ਗਰੀਬ ਸਿਖਾਂ ਦੇ ਉਜਾੜੇ ਦਾ

ਮਾਮਲਾ ਲਤੀਫਪੁਰਾ ਗਰੀਬ ਸਿਖਾਂ ਦੇ ਉਜਾੜੇ ਦਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਤੀਫਪੁਰਾ ਦੇ ਪੀੜਤਾਂ ਨੂੰ ਬੀਬੀ ਭਾਨੀ ਕੰਪਲੈਕਸ ਵਿੱਚ ਬਹੁਮੰਜ਼ਿਲੇ ਘਰ ਦੇਣ ਦੀ ਕੀਤੀ ਪੇਸ਼ਕਸ਼ ਨੂੰ ਮੁੜ ਵਸੇਬਾ ਕਮੇਟੀ ਨੇ ਠੁਕਰਾ ਦਿੱਤਾ ਹੈ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ- ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਡੀਸੀਪੀ ਜਗਮੋਹਨ ਸਿੰਘ ਨੇ ਲਤੀਫਪੁਰਾ ਜਾ ਕੇ ਮੁੜ ਵਸੇਬਾ ਕਮੇਟੀ ਨਾਲ ਗੱਲਬਾਤ ਕਰ ਕੇ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਪ੍ਰਸ਼ਾਸਨ ਵੱਲੋਂ ਗਏ ਅਧਿਕਾਰੀਆਂ ਨੇ ਉਜਾੜੇ ਵਾਲੀ ਥਾਂ ਜਾ ਕੇ ਮੁੜ ਵਸੇਬੇ ਲਈ ਬਣੀ 14 ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ। ਕਮੇਟੀ ਆਗੂਆਂ ਨੇ ਸਰਕਾਰ ਵੱਲੋਂ ਹੋਰ ਥਾਂ ’ਤੇ ਫਲੈਟ ਦੇਣ ਦੀ ਪੇਸ਼ਕਸ਼ ਇਹ ਕਹਿੰਦਿਆਂ ਠੁਕਰਾ ਦਿੱਤੀ ਕਿ ਪੀੜਤ ਪਰਿਵਾਰਾਂ ਨੂੰ ਉਸ ਉਜਾੜੇ ਵਾਲੀ ਥਾਂ ’ਤੇ ਹੀ ਵਸਾਇਆ ਜਾਵੇ।