ਪਟਿਆਲਾ ਦੀ ਕੁੜੀ ਤਨਿਸ਼ਬੀਰ ਕੌਰ ਨੇ ਏਸ਼ੀਅਨ ਜੂਨੀਅਰ ਮੁੱਕੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ

ਪਟਿਆਲਾ ਦੀ ਕੁੜੀ ਤਨਿਸ਼ਬੀਰ ਕੌਰ ਨੇ ਏਸ਼ੀਅਨ ਜੂਨੀਅਰ ਮੁੱਕੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ
ਜਿੱਤ ਦੇ ਐਲਾਨ 'ਤੇ ਖੁਸ਼ੀ ਮਨਾਉਂਦੀ ਹੋਈ ਤਨਿਸ਼ਬੀਰ ਕੌਰ

ਪਟਿਆਲਾ: ਪੰਜਾਬ ਦੇ ਪਟਿਆਲਾ ਦੀ ਕੁੜੀ ਤਨਿਸ਼ਬੀਰ ਕੌਰ ਸੰਧੂ ਨੇ ਖੇਡ ਜਗਤ ਵਿੱਚ ਵੱਡੀ ਪ੍ਰਾਪਤੀ ਕਰਦਿਆਂ ਏਸ਼ੀਅਨ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 80 ਕਿੱਲੋਂ ਭਾਰ ਵਰਗ 'ਚ ਸੋਨੇ ਦਾ ਤਗਮਾ ਜਿੱਤਿਆ ਹੈ। ਤਨਿਸ਼ਬੀਰ ਕੌਰ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ ਪਟਿਆਲਾ ਦੀ ਵਿਦਿਆਰਥਣ ਹੈ। 

15 ਸਾਲਾਂ ਦੀ ਤਨਿਸ਼ਬੀਰ ਕੌਰ ਸੰਧੂ ਨੇ 6 ਸਾਲ ਪਹਿਲਾਂ ਮੁੱਕੇਬਾਜ਼ੀ ਖੇਡ ਨੂੰ ਅਪਣਾਇਆ ਸੀ ਤੇ ਉਸਨੇ ਤਿੰਨ ਵਾਰ ਪੂਰੇ ਭਾਰਤ ਵਿੱਚ ਆਪਣੇ ਵਰਗ 'ਚ ਪਹਿਲਾ ਸਥਾਨ ਹਾਸਲ ਕੀਤਾ। 

ਮੀਡੀਆ ਨਾਲ ਗੱਲ ਕਰਦਿਆਂ ਤਨਿਸ਼ਬੀਰ ਕੌਰ ਦੇ ਪਿਤਾ ਤੇਜਬੀਰ ਸਿੰਘ ਨੇ ਇਸ ਪ੍ਰਾਪਤੀ ਲਈ ਆਪਣੀ ਧੀ ਦੇ ਕੋਚ ਅਨੂਦੀਪ ਅਤੇ ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਸਕੱਤਰ ਸੰਤੋਸ਼ ਦੱਤਾ ਵੱਲੋਂ ਮਿਲੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।