ਤੁਰਕੀ ਦੇ ਹਮਲੇ ਕਾਰਨ ਕੁਰਦਿਸ਼ ਲੜਾਕਿਆਂ ਨੇ ਅਸਾਦ ਸਰਕਾਰ ਨਾਲ ਕੀਤਾ ਸਮਝੌਤਾ; ਸੀਰੀਆ-ਤੁਰਕੀ ਦਰਮਿਆਨ ਵੱਡੀ ਜੰਗ ਦੇ ਅਸਾਰ

ਤੁਰਕੀ ਦੇ ਹਮਲੇ ਕਾਰਨ ਕੁਰਦਿਸ਼ ਲੜਾਕਿਆਂ ਨੇ ਅਸਾਦ ਸਰਕਾਰ ਨਾਲ ਕੀਤਾ ਸਮਝੌਤਾ; ਸੀਰੀਆ-ਤੁਰਕੀ ਦਰਮਿਆਨ ਵੱਡੀ ਜੰਗ ਦੇ ਅਸਾਰ

ਚੰਡੀਗੜ੍ਹ: ਆਪਣੀ ਸਰਹੱਦ ਨਾਲ ਲੱਗਦੇ ਕੁਰਦ ਲੜਾਕਿਆਂ ਦੇ ਕਬਜ਼ੇ ਵਾਲੇ ਸੀਰੀਆਈ ਖੇਤਰ 'ਤੇ ਤੁਰਕੀ ਦੀ ਫੌਜ ਵੱਲੋਂ ਕੀਤੇ ਹਮਲੇ ਦੇ ਚਲਦਿਆਂ ਕੁਰਦ ਲੜਾਕਿਆਂ ਨੇ ਸੀਰੀਆ ਦੀ ਅਸਾਦ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ ਜਿਸ ਦੇ ਚਲਦਿਆਂ ਹੁਣ ਸੀਰੀਆ ਦੀ ਫੌਜ ਕੁਰਦ ਲੜਾਕਿਆਂ ਦੀ ਤੁਰਕੀ ਦੇ ਹਮਲੇ ਨੂੰ ਰੋਕਣ ਵਿੱਚ ਮਦਦ ਕਰੇਗੀ।

ਕੁਰਦਿਸ਼ ਲੜਾਕਿਆਂ ਵੱਲੋਂ ਫੇਸਬੁੱਕ 'ਤੇ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਤੁਰਕੀ ਦੇ ਹਮਲੇ ਨੂੰ ਰੋਕਣ ਲਈ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ਼ ਅਸਾਦ ਦੀ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ। ਇਸ ਸਮਝੌਤੇ ਮੁਤਾਬਿਕ ਹੁਣ ਕੁਰਦਿਸ਼ ਲੜਾਕਿਆਂ ਦੇ ਕਬਜ਼ੇ ਹੇਠਲੇ ਖੇਤਰ ਵਿੱਚ ਕੁਰਦਿਸ਼ ਲੜਾਕਿਆਂ ਦੀ ਪਾਰਟੀ ਸੀਰੀਅਨ ਡੈਮੋਕਰੇਟਿਕ ਫੋਰਸਿਸ ਦੇ ਲੜਾਕਿਆਂ ਨਾਲ ਤੁਰਕੀ ਦੀ ਸਰਹੱਦ 'ਤੇ ਸੀਰੀਅਨ ਫੌਜਾਂ ਵੀ ਤੁਰਕੀ ਖਿਲਾਫ ਲੜਾਈ ਲੜਨਗੀਆਂ।

ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸੰਯੁਕਤ ਫੌਜ ਹੁਣ 2018 ਵਿੱਚ ਤੁਰਕੀ ਵੱਲੋਂ ਦੱਬੇ ਗਏ ਸੀਰੀਆ ਦੇ ਅਫਰੀਨ ਅਤੇ ਹੋਰ ਸ਼ਹਿਰਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਵੇਗੀ। ਦੱਸ ਦਈਏ ਕਿ ਅਸਾਦ ਦੀ ਸਰਕਾਰ ਦੀਆਂ ਫੌਜਾਂ ਨੂੰ ਇਰਾਨ ਅਤੇ ਰਸ਼ੀਆ ਵੱਲੋਂ ਮਦਦ ਦਿੱਤੀ ਜਾ ਰਹੀ ਹੈ। 

ਅਸਾਦ ਦੀਆਂ ਫੌਜਾਂ ਦੇ ਕੁਰਦਿਸ਼ ਪ੍ਰਬੰਧ ਵਾਲੇ ਖੇਤਰਾਂ ਵਿੱਚ ਮੁੜ ਆਉਣ ਨਾਲ ਅਸਾਦ ਦੀ ਸੀਰੀਆ ਵਿੱਚ ਸਥਿਤੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਤੁਰਕੀ ਦੇ ਇਸ ਹਮਲੇ ਨਾਲ ਅੱਗੇ ਚੱਲ ਕੇ ਤੁਰਕੀ ਅਤੇ ਸੀਰੀਆ ਦਰਮਿਆਨ ਖੁੱਲ੍ਹੀ ਜੰਗ ਲੱਗਣ ਦੇ ਵੀ ਅਸਾਰ ਬਣ ਰਹੇ ਹਨ। 

ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ: ਤੁਰਕੀ ਵੱਲੋਂ ਸੀਰੀਆ ਦੇ ਖੇਤਰ ਵਿੱਚ ਕੁਰਦਿਸ਼ ਲੜਾਕਿਆਂ ਦੇ ਪ੍ਰਬੰਧ ਹੇਠਲੇ ਖੇਤਰ 'ਤੇ ਫੌਜ ਚਾੜ੍ਹਨ ਨਾਲ ਜੰਗ ਸ਼ੁਰੂ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।