ਸਰੀ ਨਗਰ ਕੀਰਤਨ ਵਿੱਚ "ਪਰੈਸ਼ਰ ਕੁੱਕਰ ਬੰਬ" ਰੱਖਣ ਦਾ ਕਮੈਂਟ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਸਰੀ ਨਗਰ ਕੀਰਤਨ ਵਿੱਚ

ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨ ਸਬੰਧੀ ਸੋਸ਼ਲ ਮੀਡੀਆ 'ਤੇ ਨਫਰਤ ਵਾਲੀ ਪੋਸਟ ਪਾਉਣ ਵਾਲੇ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 

ਸਰੀ ਨਿਵਾਸੀ ਇਸ 46 ਸਾਲਾ ਵਿਅਕਤੀ ਨੇ ਗਲੋਬਲ ਬੀ. ਸੀ. ਵਲੋਂ ਕੀਤੀ ਗਈ ਸਰੀ ਨਗਰ ਕੀਰਤਨ ਦੀ ਕਵਰੇਜ ਹੇਠ 'ਪਰੈਸ਼ਰ ਕੁੱਕਰ ਬੰਬ' ਦਾ ਜ਼ਿਕਰ ਕੀਤਾ ਸੀ। ਉਸਨੇ ਲਿਖਿਆ ਸੀ ਕਿ ਸੋਚੋ ਕੀ ਹੋਵੇਗਾ ਜੇ ਕੋਈ ਇਸ ਇਕੱਠ ਵਿੱਚ "ਪਰੈਸ਼ਰ ਕੂਕਰ ਬੰਬ" ਰੱਖ ਦਵੇ ਤੇ ਕਿਹਾ ਸੀ ਕਿ ਇਹ ਕਰਨ ਦਾ ਮੌਕਾ ਖੁੰਝ ਗਿਆ। 

ਲੇਖ: ਨਗਰ ਕੀਰਤਨ: ਪਰਿਭਾਸ਼ਾ, ਸਰੂਪ ਅਤੇ ਮਹੱਤਵ

ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਸ ਵਿਅਕਤੀ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। 

ਕੈਨੇਡੀਅਨ ਅਫਸਰ ਨੇ ਦੱਸਿਆ ਕਿ ਉਹਨਾਂ ਨਫਰਤ ਫੈਲਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਫਿਲਹਾਲ ਗ੍ਰਿਫਤਾਰ ਵਿਅਕਤੀ ਖਿਲਾਫ ਦੋਸ਼ ਤੈਅ ਨਹੀਂ ਕੀਤੇ ਗਏ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ