ਕੋਰੋਨਾਵਾਇਰਸ ਕਰਕੇ ਸਰੀ ਦਾ ਨਗਰ ਕੀਰਤਨ ਰੱਦ ਕੀਤਾ

ਕੋਰੋਨਾਵਾਇਰਸ ਕਰਕੇ ਸਰੀ ਦਾ ਨਗਰ ਕੀਰਤਨ ਰੱਦ ਕੀਤਾ

ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿਚ ਹਰ ਸਾਲ ਖਾਲਸਾ ਸਾਜਨਾ ਦਿਹਾੜੇ 'ਤੇ ਸਜਾਏ ਜਾਂਦੇ ਵਿਸ਼ਾਲ ਨਗਰ ਕੀਰਤਨ ਨੂੰ ਕੋਰੋਨਾਵਾਇਰਸ ਕਰਕੇ ਰੱਦ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਮੁੱਖ ਸੇਵਾਦਾਰ ਸ. ਮੋਨਿੰਦਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ੀ ਨਾਲ ਫੈਲ਼ ਰਹੇ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਸਿਹਤ ਹਦਾਇਤਾਂ ਦੇ ਮੱਦੇਨਜ਼ਰ ਇਹ ਫੈਂਸਲਾ ਲਿਆ ਗਿਆ ਹੈ।

ਇਹ ਨਗਰ ਕੀਰਤਨ 25 ਅਪ੍ਰੈਲ ਨੂੰ ਸਜਾਇਆ ਜਾਣਾ ਸੀ। ਇਹ ਸਾਫ ਨਹੀਂ ਹੈ ਕਿ ਇਸਦੀ ਅਗਲੀ ਤਰੀਕ ਕੀ ਹੋਵੇਗੀ ਪਰ ਫਿਲਹਾਲ ਲਈ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।