ਗੁਰਦੁਆਰਾ ਫਰੀਮਾਂਟ  ਚੋਣਾਂ: ਸਿੱਖ ਪੰਚਾਇਤ ਪੂਰੀ ਚੜ੍ਹਦੀ ਕਲਾ ਨਾਲ ਚੋਣ ਲੜੇਗੀ

ਗੁਰਦੁਆਰਾ ਫਰੀਮਾਂਟ  ਚੋਣਾਂ: ਸਿੱਖ ਪੰਚਾਇਤ ਪੂਰੀ ਚੜ੍ਹਦੀ ਕਲਾ ਨਾਲ ਚੋਣ ਲੜੇਗੀ

ਜ਼ਾਬਤੇ ਵਿੱਚ ਰਹਿੰਦਿਆਂ ਹੋਇਆ ਪਰੂਫਾਂ ਸਮੇਤ ਹਰ ਸੁਆਲ ਦਾ ਜਵਾਬ ਸੰਗਤ ਦੀ ਕਚਹਿਰੀ ਵਿੱਚ ਦਿੱਤਾ ਜਾਵੇਗਾ :ਸਿੱਖ ਪੰਚਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ


ਫਰੀਮਾਂਟ: ਸਿੱਖ ਪੰਚਾਇਤ ਦੇ ਮੈਂਬਰਾਂ ਨੇ ਆਪਣੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ, ਸਿੱਖ ਪੰਚਾਇਤ ਗੁਰਦੁਆਰਾ ਸਾਹਿਬ ਫਰੀਮਾਂਟ ਦੀ 12 ਮਾਰਚ 2023 ਨੂੰ ਹੋਣ ਜਾ ਰਹੀ ਚੋਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਸਦਕਾ ਪੂਰੀ ਚੜ੍ਹਦੀ ਕਲਾ ਨਾਲ ਲੜੇਗੀ । ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਬੇ ਏਰੀਆਂ ਦੀਆਂ ਸਮੁੱਚੀਆਂ ਸੰਗਤਾਂ ਦਾ ਸਿੱਖ ਪੰਚਾਇਤ ਵੱਲੋ ਕੋਟਾਨਿ ਕੋਟਿ ਧੰਨਵਾਦ ,ਜਿਹਨਾਂ ਨੇ ਪਿਛਲੇ ਤਿੰਨ ਸਾਲ ਸਿੱਖ ਪੰਚਾਇਤ ਦੇ ਸੇਵਾਦਾਰਾਂ ਨਾਲ  ਹਰ ਕਾਰਜ ਵਿੱਚ ਵੱਧ ਚੜ੍ਹਕੇ ਹਿੱਸਾ ਪਾਇਆ। ਕਰੌਨਾ ਵਰਗੀ ਮਹਾਮਾਰੀ ਦੌਰਾਨ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਸੇਵਾਦਾਰਾਂ ਵੱਲੋ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਤੇ ਬੜੀ ਮਿਹਨਤ ਨਾਲ ਗੁਰਦੁਆਰਾ ਸਾਹਿਬ ਵਿੱਚ ਆਰੰਭ ਕੀਤੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦਾ ਯਤਨ ਕੀਤਾ ।ਸਿੱਖ ਪੰਚਾਇਤ ਦੇ ਸਮੂਹ ਸੇਵਾਦਾਰਾਂ ਸਪੋਰਟਰਾਂ ਦਾ ਬਹੁਤ ਧੰਨਵਾਦ ਜਿਹਨਾਂ ਨੇ ਹਰ ਔਖੇ ਸੌਖੇ ਵਕਤ ਸਾਥ ਦਿੱਤਾ ਤੇ ਜ਼ਾਬਤੇ ਵਿੱਚ ਰਹਿੰਦਿਆ ਹੋਇਆ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਕਾਰਜਾਂ ਤੇ ਪੰਥਕ ਕਾਰਜਾਂ ਵੱਲ ਧਿਆਨ ਦਿੱਤਾ  ਨਾ ਕਿ ਝੂਠ ਦਾ ਸਹਾਰਾ ਲੈਕੇ ਬੇਤੁਕੀਆਂ ਦੂਸ਼ਣਬਾਜੀਆਂ ਵਿੱਚ ਸਮਾ ਬਰਬਾਦ ਕੀਤਾ ।

ਅੱਜ ਵੀ ਸਿੱਖ ਪੰਚਾਇਤ ਸੰਗਤਾਂ ਨਾਲ ਵਚਨਬੱਧ ਹੈ ਕਿ ਭਵਿੱਖ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਸਦਕਾ ਸੰਗਤਾਂ ਵਿੱਚ ਵਿਚਰੇਗੀ ਅਤੇ ਕੌਮੀ ਕਾਰਜਾਂ ਵੱਲ ਕੇਂਦਰਿਤ ਰਹੇਗੀ ।ਸਿੱਖ ਪੰਚਾਇਤ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਉਨ੍ਹਾਂ ਵੱਲੋ ਭੇਟ ਕੀਤਾ ਇਕ ਇਕ ਡਾਲਰ ਕਿਸੇ ਵਕੀਲਾਂ ਦੀਆਂ ਜੇਬਾਂ ਵਿੱਚ ਨਹੀਂ ਜਾਵੇਗਾ ਬੇਸ਼ਕ ਕਿ ਪਿਛਲੇ ਸਮੇ ਵਿੱਚ ਸਿੱਖ ਪੰਚਾਇਤ ਦੇ ਸੇਵਾਦਾਰਾਂ ਨੂੰ ਦਸ ਗਿਆਰਾਂ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪਿਆ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹਰ ਕੇਸ ਵਿੱਚੋ ਸ਼ਫਲਤਾ ਪ੍ਰਾਪਤ ਹੋਈ ਤੇ ਵਕੀਲਾਂ ਦਾ ਖ਼ਰਚਾ ਸਿੱਖ ਪੰਚਾਇਤ ਦੇ ਸੇਵਾਦਾਰਾਂ ਅਤੇ ਸੰਗਤ ਦੇ ਮੈਂਬਰਾਂ ਵੱਲੋ ਆਪਣੇ ਪੱਲਿਓ ਕੀਤਾ ਗਿਆ । ਸਤਿਗੁਰੂ ਕਿਰਪਾ ਕਰਨ ਸਿੱਖ  ਪੰਚਾਇਤ ਦੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਤਰੱਕੀ ਅਤੇ ਕੌਮੀ ਕਾਰਜਾਂ ਵਿੱਚ ਸੇਵਾ ਲੈਂਦੇ ਰਹਿਣ । ਆਉਣ ਵਾਲੇ ਦਿਨਾਂ ਵਿੱਚ ਸਿੱਖ ਪੰਚਾਇਤ ਵੱਲੋ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਦੀ ਹਜ਼ੂਰੀ ਵਿੱਚ ਗੁਰਮੱਤਾ ਕਰਕੇ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੇ ਵੀ ਸੱਜਣ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਸ਼ਾਮਲ ਹੋਕੇ ਸੇਵਾ ਕਰਨਾ ਚਾਹੁੰਦੇ ਹਨ ਉਹ ਗੁਰਮੱਤੇ ਵਿੱਚ ਜਰੂ੍ਰ ਸ਼ਾਮਲ ਹੋਣ ।ਸਿੱਖ ਪੰਚਾਇਤ ਇਸ ਗੱਲ ਲਈ ਵਚਨਬੱਧ ਹੈ ਕਿ ਜ਼ਾਬਤੇ ਵਿੱਚ ਰਹਿੰਦਿਆਂ ਹੋਇਆ ਪਰੂਫਾਂ ਸਮੇਤ ਹਰ ਸੁਆਲ ਦਾ ਜਵਾਬ ਸੰਗਤ ਦੀ ਕਚਹਿਰੀ ਵਿੱਚ ਦਿੱਤਾ ਜਾਵੇਗਾ ਅਤੇ ਹਰ ਝੂਠੇ ਪ੍ਰਾਪੋਗੰਡੇ ਦਾ ਜਵਾਬ ਮੰਗਿਆ ਜਾਵੇਗਾ ।