ਵਿਧਾਨ ਸਭਾ ’ਵਿਚ ਬਿੱਲ ਲਿਆ ਕੇ ਗ਼ੈਰ-ਪੰਜਾਬੀਆਂ ਨੂੰ ਪੰਜਾਬ ’ਵਿਚ ਜ਼ਮੀਨ ਖਰੀਦਣ ’ਤੇ ਰੋਕ ਲਾਵਾਂਗੇ : ਸੁਖਪਾਲ ਸਿੰਘ ਖਹਿਰਾ

ਵਿਧਾਨ ਸਭਾ ’ਵਿਚ ਬਿੱਲ ਲਿਆ ਕੇ ਗ਼ੈਰ-ਪੰਜਾਬੀਆਂ ਨੂੰ ਪੰਜਾਬ ’ਵਿਚ ਜ਼ਮੀਨ ਖਰੀਦਣ ’ਤੇ ਰੋਕ ਲਾਵਾਂਗੇ : ਸੁਖਪਾਲ ਸਿੰਘ ਖਹਿਰਾ

ਖਹਿਰਾ ਨੇ ਲਿਆ ਪੰਜਾਬ ਦੇ ਹਕ ਵਿਚ ਸਟੈਂਡ

ਅੰਮ੍ਰਿਤਸਰ ਟਾਈਮਜ਼

ਜਲੰਧਰ :ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਿ ਅੱਜ ਸਾਡੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਬਾਹਰਲੇ ਦੇਸ਼ਾਂ ’ਚ ਜਾ ਰਹੇ ਹਨ ਅਤੇ ਜੇਕਰ ਇਹੋ ਹਾਲਾਤ ਰਹੇ ਤਾਂ ਪੰਜਾਬ ’ਵਿਚੋਂ ਪੰਜਾਬੀ ਖ਼ਤਮ ਹੋ ਜਾਣਗੇ ਅਤੇ ਇਥੋਂ ਦੇ ਸੱਭਿਆਚਾਰ ਤੇ ਧਾਰਮਿਕ ਵਿਰਸੇ ਨੂੰ ਵੀ ਖ਼ਤਰਾ ਖੜ੍ਹਾ ਹੋ ਜਾਵੇਗਾ। ਖਹਿਰਾ ਨੇ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ’ਵਿਚ ਇਕ ਬਿੱਲ ਲਿਆਉਣਗੇ, ਜਿਸ ਤਰ੍ਹਾਂ ਹਿਮਾਚਲ ’ਚ ਬਾਹਰਲੇ ਸੂਬੇ ਦਾ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ, ਉਸ ਤਰ੍ਹਾਂ ਪੰਜਾਬ ’ਚ ਵੀ ਗ਼ੈਰ-ਪੰਜਾਬੀ ਨੂੰ ਜ਼ਮੀਨ ਖਰੀਦਣ ’ਤੇ ਰੋਕ ਲਗਾਵਾਂਗੇ।  

 

 

Attachments area