ਓਲੰਪੀਅਨ ਰਜਿੰਦਰ ਸਿੰਘ ਨੇ ਸੰਭਾਲੀ ਪੰਜਾਬ ਦੇ ਚੀਫ਼ ਕੋਚ ਦੀ ਕਮਾਨ

 ਓਲੰਪੀਅਨ ਰਜਿੰਦਰ ਸਿੰਘ ਨੇ ਸੰਭਾਲੀ ਪੰਜਾਬ ਦੇ ਚੀਫ਼ ਕੋਚ ਦੀ ਕਮਾਨ

ਆਖ਼ਿਰ ਪੰਜਾਬ ਖੇਡ ਵਿਭਾਗ ਨੂੰ ਮਿਲ ਹੀ ਗਿਆ  ਅਸਲ ਓਲੰਪੀਅਨ

ਪੰਜਾਬ ਖੇਡ ਵਿਭਾਗ ਵਿਚ ਹੁਣ ਤਕ ਜੁਗਾੜੀਆਂ ਅਤੇ ਹੰਕਾਰੀਆਂ ਦਾ ਹੀ ਦਬਦਬਾ ਰਿਹਾ ਹੈ ਇਸੇ ਕਰਕੇ ਪੰਜਾਬ ਖੇਡਾਂ ਦੇ ਖੇਤਰ ਵਿੱਚ ਅੱਗੇ ਨਹੀਂ ਵਧ ਸਕਿਆ  ਕਿਉਂਕਿ ਜਿੱਥੇ ਜੁਗਾੜ ਅਤੇ ਉੱਪਰੋਂ ਹੰਕਾਰ ਬੋਲਦਾ ਹੋਵੇ ਉੱਥੇ ਕਿਸੇ ਤਰੱਕੀ ਦੀ ਤਵੱਜੋ ਵੀ ਨਹੀਂ ਕੀਤੀ ਜਾ ਸਕਦੀ , ਖੇਡਾਂ ਦੀ ਤਰੱਕੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ( ਪੀ ਆਈ ਐਸ ) ਦੀ ਕਮਾਂਡ ਪਹਿਲਾਂ  ਇਕ ਆਪੇ ਬਣੇ ਓਲੰਪੀਅਨ ਖਿਡਾਰੀ ਕੋਲ ਸੀ  ਅਤੇ ਉਸ ਦਾ ਕੰਮ ਕਰਨ ਦਾ ਤੌਰ ਤਰੀਕਾ ਵੀ ਸਹੀ ਨਹੀਂ ਸੀ ਪਰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ  ਵੱਡੇ ਪੱਧਰ ਤੇ ਵਿਭਾਗ  ਦੀ ਸਫਾਈ  ਅਤੇ ਰੱਦੋਬਦਲ ਕਰਦਿਆਂ ਆਖ਼ਰ ਓਲੰਪੀਅਨ ਰਜਿੰਦਰ ਸਿੰਘ  ( 1984 ਲਾਸ ਏਂਜਲਸ ਓਲੰਪਿਕ  ) ਨੂੰ ਪੰਜਾਬ ਹਾਕੀ ਦਾ ਚੀਫ ਕੋਚ ਬਣਨ ਦਾ ਨਿਯੁਕਤੀ ਪੱਤਰ ਦਿੰਦਿਆਂ  ਓੁਸਨੂੰ ਭਵਿੱਖ  ਵਿੱਚ ਕਾਮਯਾਬੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ  । ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਓਲੰਪੀਅਨ  ਰਾਜਿੰਦਰ ਸਿੰਘ ਨੂੰ ਨਿਯੁਕਤੀ ਪੱਤਰ ਦੇਣ ਤੋਂ ਇਲਾਵਾ ਜਲੰਧਰ ਵਿਖੇ  ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ 4:50  ਕਰੋਡ਼ ਦੀ ਲਾਗਤ ਨਾਲ ਲੱਗਣ ਵਾਲੇ ਨਵੀਂ ਐਸਟਰੋਟਰਫ਼ ਦਾ  ਓੁਦਘਾਟਨ ਵੀ ਕੀਤਾ ।

       ਓਲੰਪੀਅਨ ਰਾਜਿੰਦਰ ਸਿੰਘ ਜੋ ਭਾਰਤੀ ਹਾਕੀ ਟੀਮ ਦੇ ਚੀਫ ਕੋਚ ਵੀ ਰਹੇ ਹਨ ਅਤੇ ਜਿਨ੍ਹਾਂ ਨੂੰ ਹਾਕੀ ਦੀਆਂ ਵੱਡੀਆਂ  ਪ੍ਰਾਪਤੀਆਂ ਬਦਲੇ ਦਰੋਣਾਚਾਰੀਆ ਐਵਾਰਡ   ਨਾਲ ਭਾਰਤ ਸਰਕਾਰ ਨੇ ਸਨਮਾਨਤ ਵੀ ਕੀਤਾ । 20 ਸਾਲ ਜੇ ਕਰੀਬ ਕੌਮੀ  ਹਾਕੀ ਖੇਡਣ ਤੋਂ ਇਲਾਵਾ ਰਜਿੰਦਰ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਤੇ 1982 ਏਸ਼ੀਅਨ ਖੇਡਾਂ , 1982 ਏਸੰਡਾ ਵਿਸਵ ਹਾਕੀ ਚੈਪੀਅਨਸ਼ਿਪ, 1983 ਚੈਂਪੀਅਨਜ਼ ਟਰਾਫੀ  , 1984 ਲਾਸ ਏਂਜਲਸ ਓਲੰਪਿਕ  , 1985 ਢਾਕਾ ਏਸ਼ੀਆ ਹਾਕੀ ਕੱਪ ਅਤੇ ਕਈ ਹੋਰ ਪ੍ਰਮੁੱਖ ਟੂਰਨਾਮੈਂਟਾਂ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਤਗਮੇ ਜਿੱਤੇ  । ਓਲੰਪੀਅਨ ਰਜਿੰਦਰ ਸਿੰਘ ਦੇ ਅੰਤਰਰਾਸ਼ਟਰੀ ਹਾਕੀ  ਕੈਰੀਅਰ ਵਿਚ ਬਰੇਕ ਉਸ ਵੇਲੇ ਲੱਗ ਗਈ ਜਦੋਂ 1985 ਢਾਕਾ ਏਸ਼ੀਆ ਕੱਪ ਦੇ ਫਾਈਨਲ ਮੈਚ ਵਿਚ  ਪਾਕਿਸਤਾਨ ਵਿਰੁੱਧ ਇੱਕ ਵਿਵਾਦਿਤ ਗੋਲ ਤੇ ਜਾਪਾਨ ਦੇ ਰੈਫਰੀ ਨਾਲ ਝਗੜਾ ਹੋ ਗਿਆ ਸੀ ਜਿਸ ਦੇ ਬਦਲੇ ਕੌਮਾਂਤਰੀ ਹਾਕੀ ਸੰਘ ਨੇ ਭਾਰਤੀ ਹਾਕੀ ਟੀਮ ਦੇ 5 ਖਿਡਾਰੀਆਂ ਤੇ  ਅੰਤਰਰਾਸ਼ਟਰੀ ਪੱਧਰ ਤੇ ਹਾਕੀ ਖੇਡਣ ਦਾ  ਪ੍ਰਤੀਬੰਧ ਲਗਾ ਦਿੱਤਾ ਸੀ ਪਰ ਓੁਸਨੇ ਨੇ ਕੌਮੀ ਪੱਧਰ ਤੇ ਲੰਬਾ ਅਰਸਾ ਹਾਕੀ ਖੇਡਦਿਆਂ ਪੰਜਾਬ ਪੁਲੀਸ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਆਪਣੀ ਵਿਲੱਖਣ ਪਛਾਣ ਪੈਦਾ ਕਰਦਿਆਂ ਜੂਨੀਅਰ ਰਾਜਿੰਦਰ ਸਿੰਘ ਵਜੋਂ ਇਕ ਵੱਡਾ ਨਾਮਣਾ ਖੱਟਿਆ  ਹੈ। ਓਲੰਪੀਅਨ ਰਾਜਿੰਦਰ ਸਿੰਘ ਦਾ ਬੇਟਾ ਜਸਕਰਨ ਸਿੰਘ ਵੀ ਇਸ ਵਕਤ ਭਾਰਤੀ ਹਾਕੀ ਟੀਮ ਦਾ ਪ੍ਰਮੁੱਖ ਮੈਂਬਰ ਹੈ ਓਹ ਵੀ 2021 ਟੋਕੀਓ ਓਲੰਪਿਕ ਦੀ ਤਿਆਰੀ ਵਿੱਚ ਰੁੱਝਿਆ ਹੋਇਆਂ ਹੈ।  ਰਜਿੰਦਰ ਸਿੰਘ ਜੂਨੀਅਰ ਦੀਆਂ ਹਾਕੀ ਪ੍ਰਾਪਤੀਆਂ ਨੂੰ  ਜਿੱਥੇ ਪੰਜਾਬ ਦੇ ਹਾਕੀ ਪ੍ਰੇਮੀਆਂ ਵੱਲੋਂ ਇਕ ਵੱਡਾ ਸਲਾਮ ਹੈ ਉਥੇ ਪੰਜਾਬ ਸਰਕਾਰ ਕੈਪਟਨ  ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਉਸ ਦੀਆਂ ਪ੍ਰਾਪਤੀਆਂ ਦੇ ਕਦਰਦਾਨ ਹੁੰਦਿਆਂ ਉਨ੍ਹਾਂ ਨੂੰ ਪੰਜਾਬ ਹਾਕੀ ਦੀ ਕਮਾਨ ਸੰਭਾਲੀ ਹੈ ਜਿਸ ਦੇ ਬਦਲੇ  ਸੁਰਜੀਤ ਹਾਕੀ ਸੁਸਾਇਟੀ ਵੀ  ਵਧਾਈ ਦੀ ਪਾਤਰ ਹੈ ਜਿਸ ਨੇ ਆਪਣੇ ਠੋਸ ਉਪਰਾਲਿਆਂ ਨਾਲ ਨਾ ਸਿਰਫ਼ ਪੰਜਾਬ ਹਾਕੀ ਨੂੰ ਜ਼ਿੰਦਾ ਰੱਖਿਆ ਹੋਇਆਂ  ਹੈ ਉਨ੍ਹਾਂ ਦੀ ਹਿੰਮਤ ਅਤੇ ਲਗਨ ਦੇ ਨਾਲ ਜਿੱਥੇ ਜਲੰਧਰ ਵਿਖੇ ਨਵੀਂ ਐਸਟਰੋਟਰਫ਼ ਦਾ ਨਿਰਮਾਣ ਉਹ ਉਥੇ ਰਾਜਿੰਦਰ ਸਿੰਘ ਦੀ ਨਿਯੁਕਤੀ ਵਿਚ ਵੀ ਉਨ੍ਹਾਂ  ਦੀ  ਵੱਡੀ ਘਾਲਣਾ ਹੈ ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ   ਪ੍ਰਮੁੱਖ ਅਹੁਦੇਦਾਰ ਸ਼੍ਰੀ ਘਨਿਸ਼ਿਆਮ ਥੋਰੀ   ਡਿਪਟੀ ਕਮਿਸ਼ਨਰ ਜਲੰਧਰ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ ਰੇਲਵੇ ,ਓਲੰਪੀਅਨ ਸੰਜੀਵ ਕੁਮਾਰ  , ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ,ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ , ਅੰਤਰਰਾਸ਼ਟਰੀ ਹਾਕੀ ਸਟਾਰ ਲਖਵਿੰਦਰ ਸਿੰਘ ਲੱਖਾ ,ਅਮਰੀਕ ਸਿੰਘ ਪਵਾਰ ਤੋਂ ਇਲਾਵਾ  ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਆਦਿ ਹੋਰਾਂ  ਨੇ  ਵੀ  ਓਲੰਪੀਅਨ ਰਜਿੰਦਰ ਸਿੰਘ   ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਨਵੀਂ ਜ਼ਿੰਮੇਵਾਰੀ ਤੇ ਵਧਾਈ ਦਿੱਤੀ ਹੈ ਪਰਮਾਤਮਾ ਓਲੰਪੀਅਨ ਰਜਿੰਦਰ ਸਿੰਘ ਨੂੰ ਵੱਡੀਆਂ ਤਰੱਕੀਆਂ ਦੇਵੇ ਪੰਜਾਬ ਦੀ ਹਾਕੀ ਹੋਰ ਬੁਲੰਦੀਆਂ ਤੇ ਜਾਵੇ ,  ਰੱਬ ਰਾਖਾ !

 

ਜਗਰੂਪ ਸਿੰਘ ਜਰਖੜ 

ਖੇਡ ਲੇਖਕ 

ਫੋਨ ਨੰਬਰ  9814300722