ਜਰਖੜ ਖੇਡਾਂ ਦੂਜਾ ਦਿਨ-- ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ 

ਜਰਖੜ ਖੇਡਾਂ ਦੂਜਾ ਦਿਨ-- ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ 

ਰਾਮਪੁਰ ਛੰਨਾ, ਫਰੈਂਡਜ਼ ਕਲੱਬ ਰੂਮੀ ,ਅਤੇ ਜਰਖੜ ਹਾਕੀ ਅਕੈਡਮੀ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ  

ਅੰਮ੍ਰਿਤਸਰ ਟਾਈਮਜ਼

ਲੁਧਿਆਣਾ 9 ਮਈ (ਜਗਰੂਪ ਸਿੰਘ ਜਰਖੜ ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ  ਸਿੰਘ ਹਾਕੀ ਫੈਸਟੀਵਲ ਦੇ ਦੂਸਰੇ ਦਿਨ ਹਾਕੀ ਸੈਂਟਰ ਰਾਮਪੁਰ ਛੰਨਾ, ਫਰੈਂਡਜ਼ ਕਲੱਬ ਰੂਮੀ ਅਤੇ ਜਰਖੜ ਹਾਕੀ ਅਕੈਡਮੀ ਨੇ ਜੂਨੀਅਰ ਅਤੇ ਸੀਨੀਅਰ ਵਰਗ  ਵਿੱਚ ਆਪਣੇ ਜੇਤੂ ਕਦਮ ਅੱਗੇ ਵਧਾਏ 

 ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਅੱਜ ਸਬ ਜੂਨੀਅਰ ਵਰਗ ਅੰਡਰ 12 ਸਾਲ ਦੇ   ਪਹਿਲੇ ਮੈਚ ਵਿੱਚ ਹਾਕੀ ਸੈਂਟਰ ਰਾਮਪੁਰ ਛੰਨਾ  ਸੰਗਰੂਰ ਨੇ ਕਿਲ੍ਹਾ ਰਾਏਪੁਰ ਹਾਕੀ ਅਕੈਡਮੀ ਨੂੰ 5-0 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵਲੋਂ  ਰਣਬੀਰ ਸਿੰਘ ਨੇ 3, ਜੋਬਨਪ੍ਰੀਤ ਨੇ 2 ਗੋਲ ਕੀਤੇ  ਜਦ ਕਿ ਦੂਸਰੇ ਸਬ ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ  ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੂੰ 10-4  ਗੋਲਾਂ ਨਾਲ ਕਰਾਰੀ ਮਾਤ ਦਿੱਤੀ। ਜੇਤੂ ਟੀਮ ਵੱਲੋਂ ਗੁਰਮਾਨਵਦੀਪ ਸਿੰਘ ਨੇ ਡਬਲ ਹੈਟ੍ਰਿਕ ਜੜਦਿਆਂ 6 ਗੋਲ ਕੀਤੇ ਜਦਕਿ ਗ਼ਰਜੋਤ, ਮਾਨਵਜੋਤ,ਅੰਕੁਸ ਅਤੇ ਪ੍ਰਭਜੋਤ ਸਿੰਘ ਨੇ ਇਕ ਇਕ ਗੋਲ ਕੀਤਾ । ਬਾਗੜੀਆਂ ਸੈਂਟਰ ਵੱਲੋਂ ਫੈਜ਼ਲ ਨੇ 3 , ਖੁਸ਼ਦੀਪ ਸਿੰਘ  ਸਿੰਘ ਨੇ ਇਕ ਗੋਲ ਕੀਤਾ  

ਸੀਨੀਅਰ ਵਰਗ ਦੇ ਮੈਚਾਂ ਵਿੱਚ ਅੱਜ ਜਰਖੜ ਹਾਕੀ ਅਕੈਡਮੀ ਨੇ ਬਹੁਤ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਵਿੱਚ ਰੋਪੜ ਇਲੈਵਨ ਨੂੰ 6-4 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਪਰਗਟ ਸਿੰਘ ਨੇ 3 ਜਤਿੰਦਰਪਾਲ ਸਿੰਘ ਗਰੇਵਾਲ ,ਲਵਜੀਤ ਅਤੇ ਕਰਮਜੀਤ ਸਿੰਘ ਨੇ 1-1 ਗੋਲ ਕੀਤਾ , ਰੋਪੜ ਵੱਲੋਂ ਰਣਜੀਤ ਸਿੰਘ ਰਿੰਕੂ ਨੇ  2 , ਰਮਨ ਅਤੇ ਹਰੀਸ਼ ਬਾਵਾ ਨੇ ਇਕ ਗੋਲ ਕੀਤਾ    ਜਦਕਿ ਅੱਜ ਦੇ ਆਖ਼ਰੀ ਮੈਚ ਵਿੱਚ ਫਰੈਂਡਜ਼ ਕਲੱਬ ਰੂਮੀ ਅਤੇ ਕਿਲਾ ਰਾਏਪਰ ਦੇ ਵਿਚਕਾਰ ਖੇਡਿਆ ਗਿਆ ਮੁਕਾਬਲਾ ਨਿਰਧਾਰਤ ਸਮੇਂ ਤਕ 6-6 ਗੋਲਾਂ ਤੇ ਬਰਾਬਰ ਰਿਹਾ । ਅਖੀਰ ਪੈਨਲਟੀ ਸ਼ੂਟਆਊਟ ਵਿੱਚ ਰੂਮੀ ਦੀ ਟੀਮ 3-2 ਗੋਲਾਂ ਨਾਲ ਜੇਤੂ ਰਹੀ।

 ਅੱਜ ਦੇ ਮੈਚਾਂ ਦੌਰਾਨ  ਸ: ਅਮਨਦੀਪ ਸਿੰਘ ਮੋਹੀ ਇੰਚਾਰਜ ਹਲਕਾ ਲੋਕ ਸਭਾ ਲੁਧਿਆਣਾ ਆਮ ਆਦਮੀ ਪਾਰਟੀ, ਸ੍ਰੀ ਸੰਦੀਪ ਸ਼ਰਮਾ ਐਸ ਪੀ ਟਰੈਫਿਕ ਲੁਧਿਆਣਾ , ਪ੍ਰਿੰਸੀਪਲ ਪ੍ਰੇਮ ਕੁਮਾਰ  ਇੰਚਾਰਜ ਹਲਕਾ ਫਿਲੌਰ ਆਮ ਆਦਮੀ ਪਾਰਟੀ, ਸੀਨੀਅਰ ਸ੍ਰੀ ਸਤਿੰਦਰ ਸ਼ਰਮਾ , ਸ੍ਰੀਮਤੀ ਅਮਨਦੀਪ ਕੌਰ ਚਾਹਿਲ  ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ  । ਇਸ ਮੌਕੇ ਸਰਪੰਚ ਹਰਨੇਕ ਸਿੰਘ ਲਾਦੀਆਂ  , ਸ਼ਰਨਜੀਤ ਸਿੰਘ ਮੱਕੜ, ਅਜੀਤ ਸਿੰਘ ਲਾਦੀਆਂ, ਸ਼ਿੰਗਾਰਾ ਸਿੰਘ ਜਰਖੜ , ਅਮਰੀਕ ਸਿੰਘ ਜਰਖੜ ,ਗੁਰਦੀਪ ਸਿੰਘ ਜਰਖੜ, ਗੁਲਜ਼ਾਰਾ ਸਿੰਘ ਜਰਖੜ  , ਮਨਜਿੰਦਰ ਸਿੰਘ ਇਯਾਲੀ, ਬਲਰਾਜ ਸਿੰਘ ਸੋਨੂੰ ਗਿੱਲ  , ਰਵੀ ਪਹਿਲਵਾਨ ਆਲਮਗੀਰ , ਸੋਨੀ ਗਿੱਲ ਜਸਪਾਲ ਬਾਂਗਰ, ਜਗਦੀਪ ਸਿੰਘ ਗੁਰਮ  ,ਪਹਿਲਵਾਨ ਹਰਮੇਲ ਸਿੰਘ ਕਾਲਾ, ਸੰਦੀਪ ਸਿੰਘ ਪੰਧੇਰ , ਬਾਬਾ ਰੁਲਦਾ ਸਿੰਘ ,   ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ  ਤੋਂ ਇਲਾਵਾ  ਇਲਾਕੇ ਦੇ ਪਤਵੰਤੇ, ਪੰਚ ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ ।ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ  ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੁਕਾਬਲੇ 14 ਅਤੇ 15 ਮਈ ਨੂੰ ਖੇਡੇ ਜਾਣਗੇ