5ਜਾਬ ਫਾਊਂਡੇਸ਼ਨ ਨੇ ਜਰਖੜ ਹਾਕੀ ਅਤੇ ਮੁੱਕੇਬਾਜ਼ੀ ਅਕੈਡਮੀ ਲਈ 5 ਲੱਖ ਰੁਪਏ ਦਾ ਦਿੱਤਾ ਖੇਡਾਂ ਦਾ ਸਾਮਾਨ  

5ਜਾਬ ਫਾਊਂਡੇਸ਼ਨ ਨੇ ਜਰਖੜ ਹਾਕੀ ਅਤੇ ਮੁੱਕੇਬਾਜ਼ੀ ਅਕੈਡਮੀ ਲਈ 5 ਲੱਖ ਰੁਪਏ ਦਾ ਦਿੱਤਾ ਖੇਡਾਂ ਦਾ ਸਾਮਾਨ  

ਜਰਖੜ ਸਟੇਡੀਅਮ ਵਿੱਚ ਬਣੇਂਗਾ ਇਨਡੋਰ ਬਾਕਸਿੰਗ ਹਾਲ, ਮਿਲੇਗਾ ਬਾਕਸਿੰਗ ਰਿੰਗ  --ਘੁੰਮਣ /ਚਕਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ: (ਜਗਰੂਪ ਸਿੰਘ ਜਰਖੜ) -- 5ਜਾਬ ਪੰਜਾਬ ਵਿੱਚ ਖੇਡਾਂ ਦੀ ਬਿਹਤਰੀ ਅਤੇ ਤਰੱਕੀ ਲਈ ਡ੍ਰੀਮ ਇਲੈਵਨ ਦੀ ਸਰਪ੍ਰਸਤੀ ਹੇਠ  ਵੱਡੇ ਉਪਰਾਲੇ ਕਰ ਰਹੀ ਹੈ ਇਸੇ ਕੜੀ ਤਹਿਤ ਪੰਜਾਬ ਫਾਊਂਡੇਸ਼ਨ ਨੇ ਜਰਖੜ ਸਟੇਡੀਅਮ , ਤਲਵਾੜਾ ਅਤੇ ਪਿੰਡ ਚਕਰ ਵਿਖੇ ਤਿੰਨ  ਮੁੱਕੇਬਾਜ਼ੀ ਦੇ ਸੈਂਟਰ ਖੋਲ੍ਹੇ ਹਨ  । ਜਿਨ੍ਹਾਂ ਲਈ ਵਧੀਆ ਸਹੂਲਤਾਂ ਦਾ ਪ੍ਰਬੰਧ ਪੰਜਾਬ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ  ।ਅੱਜ ਜਰਖੜ ਖੇਡ ਸਟੇਡੀਅਮ ਵਿਖੇ ਪੰਜਾਬ ਫਾਊਂਡੇਸ਼ਨ   ਨੇ ਜਰਖੜ ਹਾਕੀ ਅਤੇ ਮੁੱਕੇਬਾਜ਼ੀ ਅਕੈਡਮੀ ਦੇ ਖਿਡਾਰੀਆਂ ਨੂੰ  5  ਲੱਖ ਰੁਪਏ ਦੇ ਕਰੀਬ ਦਾ ਖੇਡਾਂ ਦਾ ਸਾਮਾਨ 100 ਤੋਂ  ਵੱਧ ਖਿਡਾਰੀਆਂ ਨੂੰ  ਵੰਡਿਆ ਜਿਸ ਵਿੱਚ ਹਾਕੀ ਅਤੇ ਮੁੱਕੇਬਾਜ਼ੀ ਦੇ ਖਿਡਾਰੀਆਂ  ਲਈ ਟਰੈਕਸੂਟ, ਗਲੱਬਜ਼ , ਸਪੋਰਟਸ ਕਿੱਟਾ, ਬੂਟ, ਹਾਕੀ ਸਟਿੱਕਾ ਅਤੇ ਹੋਰ ਖੇਡਾਂ ਦਾ ਸਾਮਾਨ ਵੰਡਿਆ । ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਦੀਆਂ ਕੌਮੀ ਹਾਕੀ ਚੈਂਪੀਅਨਸ਼ਿਪ ਲਈ ਭੋਪਾਲ ਖੇਡਣ ਗਈਆਂ ਟੀਮਾਂ ਦਾ ਖਰਚਾ  1:50 ਲੱਖ ਵੀ  ਪੰਜਾਬ ਫਾਊਂਡੇਸ਼ਨ ਨੇ ਆਪਣੇ ਪੱਲਿਓਂ ਹੀ ਦਿੱਤਾ । ਇਸ ਮੌਕੇ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰਸੀਪਲ ਬਲਵੰਤ ਸਿੰਘ ਚਕਰ ਅੰਤਰਰਾਸ਼ਟਰੀ ਮੁੱਕੇਬਾਜ਼ ਜਗਦੀਪ ਸਿੰਘ ਘੁੰਮਣ ਮੁੰਬਈ  ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਜਦਕਿ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ  ਜਰਖੜ ਅਕੈਡਮੀ ਦੇ ਖਿਡਾਰੀਆਂ ਦੀ ਕੀਤੀ ਮਦਦ ਦਾ ਧੰਨਵਾਦ ਕੀਤਾ । 

    ਇਸ ਮੌਕੇ ਪ੍ਰਿੰਸੀਪਲ ਬਲਵੰਤ ਸਿੰਘ ਚਕਰ ਅਤੇ  ਜਗਦੀਪ ਸਿੰਘ  ਘੁੰਮਣ ਨੇ ਆਖਿਆ ਕਿ ਜਰਖੜ ਖੇਡਾਂ ਜੋ 24-25-26 ਜਨਵਰੀ 2022  ਨੂੰ ਹੋ ਰਹੀਆਂ ਹਨ ਦੇ ਆਖ਼ਰੀ ਦਿਨ 26  ਜਨਵਰੀ ਨੂੰ ਅੰਤਰਰਾਸ਼ਟਰੀ ਪੱਧਰ ਅਤੇ ਕੌਮੀ ਪੱਧਰ ਦੇ ਖਿਡਾਰੀਆਂ ਦੇ ਮੁੱਕੇਬਾਜ਼ੀ ਦੇ ਮੁਕਾਬਲੇ ਜਰਖੜ ਸਟੇਡੀਅਮ ਵਿਖੇ ਕਰਵਾਏ ਜਾਣਗੇ । ਇਸ ਮੌਕੇ ਮੁੰਬਈ ਤੋਂ ਕੁਝ ਫ਼ਿਲਮੀ ਸਿਤਾਰੇ ਵੀ ਇਸ ਵਾਰ ਜਰਖੜ ਖੇਡਾਂ ਨੂੰ ਦੇਖਣ ਲਈ ਪੁੱਜਣਗੇ । ਸਰਦਾਰ ਜਗਦੀਪ ਸਿੰਘ ਘੁੰਮਣ ਨੇ ਆਖਿਆ ਕਿ ਜਰਖੜ ਅਕੈਡਮੀ ਲਈ ਪੰਜਾਬ ਫਾਊਂਡੇਸ਼ਨ ਵੱਲੋਂ   ਬਾਕਸਿੰਗ ਰਿੰਗ ਅਤੇ ਇਕ ਇਨਡੋਰ ਬਾਕਸਿੰਗ ਹਾਲ ਦੀ ਜਲਦੀ ਹੀ ਸਥਾਪਨਾ ਕੀਤੀ ਜਾਵੇਗੀ  ,ਜਿੱਥੇ ਉਤੇ ਤਕਰੀਬਨ 15 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ  ।ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਦੀ ਵੀ ਹਰ ਸੰਭਵ ਸਹਾਇਤਾ ਫਾਊਂਡੇਸ਼ਨ ਵੱਲੋਂ ਕੀਤੀ ਜਾਵੇਗੀ ।ਇਸ ਮੌਕੇ ਗੁਰਸਤਿੰਦਰ ਸਿੰਘ ਪਰਗਟ ਕੋਚ ਗੁਰਤੇਜ ਸਿੰਘ ਬੌੜਾਹਾਈ,ਸਰਪੰਚ ਬਲਵਿੰਦਰ ਸਿੰਘ ਮਹਿਦੂਦਪੁਰਾ, ਪਹਿਲਵਾਨ ਹਰਮੇਲ ਸਿੰਘ ਕਾਲਾ, ਤੇਜਿੰਦਰ ਸਿੰਘ ਜਰਖੜ, ਸਾਹਿਬਜੀਤ ਸਿੰਘ ਜਰਖੜ, ਰਜਿੰਦਰ ਸਿੰਘ ਜਰਖੜ ,ਲਖਵੀਰ ਸਿੰਘ ਜਰਖੜ , ਪਰਮਜੀਤ ਸਿੰਘ ਪੰਮਾ ਗਰੇਵਾਲ, ਜਤਿੰਦਰਪਾਲ ਸਿੰਘ ਦੁਲੇਅ, ਕਾਲਾ ਘਵੱਦੀ, ਠਾਕਰਜੀਤ ਸਿੰਘ ਦਾਦ, ਦਲਬੀਰ ਸਿੰਘ ਜਰਖੜ , ਲਵਜੀਤ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ  ਅਤੇ ਖਿਡਾਰੀ  ਵੱਡੀ ਗਿਣਤੀ  ਵਿੱਚ ਹਾਜ਼ਰ ਸਨ।