ਕੈਪਟਨ ਸਰਕਾਰ ਨੇ ਜਾਂਚ ਨੂੰ ਦਬਾਈ ਰਖਿਆ

ਕੈਪਟਨ ਸਰਕਾਰ ਨੇ ਜਾਂਚ ਨੂੰ ਦਬਾਈ ਰਖਿਆ

 ਮਾਮਲਾ ਮੌੜ ਮੰਡੀ ਬੰਬ ਧਮਾਕੇ ਦਾ     

*5 ਸਾਲ ਬਾਅਦ ਵੀ ਪੀੜਤ ਪਰਿਵਾਰ ਇਨਸਾਫ ਦੀ ਉਡੀਕ ਵਿਚ                                        *ਪਹਿਲਾਂ ਖਾਲਸਤਾਨੀਆਂ ਸਿਰ ਦੋਸ਼ ਮੜੇ

ਅੰਮ੍ਰਿਤਸਰ ਟਾਈਮਜ਼ ਬਿਉਰੋ                                      

 ਬਠਿੰਡਾ: 31 ਜਨਵਰੀ 2017 ਨੂੰ ਬਠਿੰਡਾ ਦੇ ਮੌੜ ਵਿਖੇ ਹੋਏ ਬੰਬ ਧਮਾਕੇ ਵਿੱਚ ਜ਼ਖ਼ਮੀ ਹੋਏ ਉਸ ਸਮੇਂ ਕਾਂਗਰਸੀ ਵਰਕਰ ਜਸਕਰਨ ਸਿੰਘ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਦੇ ਆਪਣੇ ਅੱਧਸੜੇ ਹੱਥਾਂ ਪੈਰਾਂ ਵੱਲ ਵੇਖਦੇ ਹਨ ਅਤੇ ਕਦੇ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਦੇ ਹਨ। ਹਰਮਿੰਦਰ ਜੱਸੀ ਨੇ ਕਦੇ ਫੋਨ ਕਰਕੇ ਹਾਲ ਤੱਕ ਨਹੀਂ ਪੁੱਛਿਆ, ਆਉਣਾ ਤਾਂ ਦੂਰ ਦੀ ਗੱਲ ਹੈ।'ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਉਸ ਸਮੇਂ ਮੌੜ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣ ਪ੍ਰਚਾਰ ਪ੍ਰੋਗਰਾਮ ਤੋਂ ਬਾਅਦ ਹੋਏ ਧਮਾਕੇ ਵਿਚ ਸੱਤ ਲੋਕਾਂ ਦੀ ਜਾਨ ਚਲੀ ਗਈ ਸੀ।ਵੀਹ ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਸਨ। ਮ੍ਰਿਤਕਾਂ ਵਿੱਚ ਪੰਜ ਬੱਚੇ ਸਨ।ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ ਸੀ।ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹੋਏ ਧਮਾਕੇ ਨੇ ਜਸਕਰਨ ਸਣੇ ਕਈ ਉਨ੍ਹਾਂ ਪੀੜਤਾਂ ਦੇ ਜ਼ਖ਼ਮਾਂ ਨੂੰ ਫਿਰ ਹਰਾ ਕਰ ਦਿੱਤਾ ਹੈ, ਜੋ ਲਗਭਗ ਪੰਜ ਸਾਲ ਬਾਅਦ ਵੀ ਸਰਕਾਰ ਦੇ ਵਾਅਦਿਆਂ ਦੇ ਵਫ਼ਾ ਹੋਣ ਅਤੇ ਇਨਸਾਫ਼ ਦੀ ਉਡੀਕ ਕਰ ਰਹੇ ਹਨ।ਕੈਪਟਨ ਸਰਕਾਰ ਨੇ ਇਸ ਜਾਂਚ ਨੂੰ ਸਿਰੇ ਨਹੀਂ ਲਗਣ ਦਿਤਾ।ਪਹਿਲਾਂ ਖਾਲਸਤਾਨੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ,ਬਾਅਦ ਵਿਚ ਜਾਂਂਚ ਸਿਰਸਾ ਡੇਰੇ ਵਲ ਮੁੜ ਗਈ।ਪੰਜਾਬ ਸਰਕਾਰ ਵੱਲੋਂ ਪੰਜ ਸਾਲਾਂ ਵਿੱਚ ਡੀਆਈਜੀ ਹਰਜੀਤ ਸਿੰਘ ਖਹਿਰਾ ਅਤੇ ਏਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਦੋ ਐੱਸਆਈਟੀ ਟੀਮਾਂ ਦਾ ਗਠਨ ਵੀ ਕੀਤਾ ਗਿਆ ਪਰ ਕਿਸੇ ਵੀ ਮੁਲਜ਼ਮ ਨੂੰ ਸਜ਼ਾ ਨਹੀਂ ਹੋਈ।ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਹਾਦਸੇ ਲਈ ਵਰਤੀ ਗਈ ਕਾਰ ਸਿਰਸਾ ਤੋਂ ਲਿਆਂਦੀ ਗਈ ਸੀ।

ਇੱਕ ਹੀ ਗਲੀ ਦੇ ਸਨ ਚਾਰ ਮ੍ਰਿਤਕ ਬੱਚੇ

ਮੌੜ ਧਮਾਕੇ ਵਿੱਚ ਆਪਣੇ 10 ਸਾਲਾ ਬੇਟੇ ਅੰਕੁਸ਼ ਨੂੰ ਗੁਆਉਣ ਵਾਲੀ ਰਿਤੂ ਨੇ ਦੱਸਿਆ ਕਿ ਹਾਦਸੇ ਵਾਲੀ ਰਾਤ ਉਨ੍ਹਾਂ ਦਾ ਪਰਿਵਾਰ ਘਰ ਸੀ।ਉਹ ਦੱਸਦੀ ਹੈ, "ਧਮਾਕੇ ਤੋਂ ਬਾਅਦ ਅੰਕੁਸ਼ ਲਗਭਗ ਦੋ ਮਹੀਨੇ ਲੁਧਿਆਣਾ ਦੇ ਹਸਪਤਾਲ ਵਿਖੇ ਭਰਤੀ ਸੀ, ਜਿਸ ਤੋਂ ਬਾਅਦ ਮਾਰਚ ਵਿੱਚ ਮੌਤ ਹੋ ਗਈ। ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ।" ਡਾ. ਬਲਬੀਰ ਸਿੰਘ ਕਹਿੰਦੇ ਹਨ, "ਜਪਸਿਮਰਨ ਤੋਂ ਸਾਨੂੰ ਬਹੁਤ ਉਮੀਦਾਂ ਸਨ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ।ਬਲਾਸਟ ਤੋਂ ਬਾਅਦ ਅਸੀਂ ਉਸ ਨੂੰ ਲੁਧਿਆਣਾ ਲੈ ਕੇ ਜਾ ਰਹੇ ਸਾਂ ਪਰ ਮੁੱਲਾਂਪੁਰ ਵਿਖੇ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਦੁਕਾਨ ਦੇ ਬਾਹਰ ਅੱਜ ਵੀ ਇਨਸਾਫ਼ ਦੀ ਮੰਗ ਕਰਦਾ ਇੱਕ ਪੋਸਟਰ ਲੱਗਿਆ ਨਜ਼ਰ ਆਉਂਦਾ ਹੈ।14 ਸਾਲਾ ਜਪਸਿਮਰਨ ਡਾ. ਬਲਬੀਰ ਸਿੰਘ ਦਾ ਪੋਤਾ ਸੀ। ਪੰਜਾਬ ਸਰਕਾਰ ਵੱਲੋਂ ਲਗਭਗ ਤਿੰਨ ਮਹੀਨੇ ਪਹਿਲਾਂ ਜਪਸਿਮਰਨ ਦੇ ਪਿਤਾ ਖੁਸ਼ਦੀਪ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ।ਇਸ ਧਮਾਕੇ ਵਿੱਚ ਜਾਨ ਗਵਾ ਚੁੱਕੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਾਲ ਕਾਰਡ ਵੀ ਬਣੇ ਹਨ ਜਿਸ ਵਿੱਚ ਉਨ੍ਹਾਂ ਨੂੰ ਹਿੰਸਾ ਪੀੜਤ ਪਰਿਵਾਰ ਐਲਾਨਿਆ ਗਿਆ ਹੈ।ਡਾ. ਬਲਬੀਰ ਸਿੰਘ ਦੇ ਪਰਿਵਾਰ ਦੀ ਮੌੜ ਵਿਖੇ ਦੁਕਾਨ ਹੈ। ਉਨ੍ਹਾਂ ਨੇ ਦੱਸਿਆ ਕਿ ਹਰਮਿੰਦਰ ਜੱਸੀ ਹਾਦਸੇ ਵਾਲੇ ਦਿਨ ਉਨ੍ਹਾਂ ਦੀ ਦੁਕਾਨ ਦੇ ਨਾਲ ਇਕ ਦੁਕਾਨ ਤੋਂ ਨਿਕਲੇ ਸਨ।14 ਸਾਲਾ ਸੌਰਭ ਨੇ ਵੀ ਬੰਬ ਧਮਾਕੇ ਤੋਂ ਦੋ ਦਿਨ ਬਾਅਦ ਦਮ ਤੋੜ ਦਿੱਤਾ ਸੀ। ਉਨ੍ਹਾਂ ਦੇ ਮਾਤਾ ਸ਼ਸ਼ੀ ਬਾਲਾ ਨੇ ਸਰਕਾਰ ਵੱਲੋਂ ਪੰਜ ਸਾਲਾਂ ਬਾਅਦ ਵੀ ਬੱਚਿਆਂ ਦੀ ਮੌਤ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਤੇ ਜ਼ਬਰਦਸਤ ਨਾਰਾਜ਼ਗੀ ਜਤਾਈ ਅਤੇ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।ਜਪਸਿਮਰਨ ਦੇ ਗੁਆਂਢ ਵਿਚ ਰਹਿਣ ਵਾਲੇ ਰਿਪਨਦੀਪ ਸਿੰਘ ਦੀ ਵੀ ਇਸ ਧਮਾਕੇ ਵਿਚ ਜਾਨ ਗਈ ਸੀ।

ਰਿਪਨਦੀਪ ਦੇ ਪਰਿਵਾਰ ਨੇ ਹੁਣ ਮੌੜ ਛੱਡ ਦਿੱਤਾ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰਿਪਨਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਇਕ ਹੋਰ ਬੱਚੇ ਦਾ ਜਨਮ ਹੋਇਆ ਸੀ ਜਿਸ ਦਾ ਨਾਮ ਵੀ ਰਿਪਨਦੀਪ ਹੀ ਰੱਖਿਆ ਗਿਆ।ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਹ ਸਾਰੇ ਬੱਚੇ ਗੁਆਂਢੀ ਸਨ ਅਤੇ ਉਸ ਰਾਤ ਧਮਾਕੇ ਤੋਂ ਪਹਿਲਾਂ ਗਲੀ ਵਿੱਚ ਖੇਡ ਰਹੇ ਸਨ।