ਸੋਨੀਆ ਗਾਂਧੀ ਨੂੰ ਬਣਾਇਆ ਕਾਂਗਰਸ ਪਾਰਟੀ ਦਾ ਕਾਰਜਕਾਰੀ ਪ੍ਰਧਾਨ

ਸੋਨੀਆ ਗਾਂਧੀ ਨੂੰ ਬਣਾਇਆ ਕਾਂਗਰਸ ਪਾਰਟੀ ਦਾ ਕਾਰਜਕਾਰੀ ਪ੍ਰਧਾਨ
ਸੋਨੀਆ ਗਾਂਧੀ

ਨਵੀਂ ਦਿੱਲੀ: ਬੀਤੇ ਕੱਲ੍ਹ ਕਾਂਗਰਸ ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਫੈਂਸਲਾ ਕਰਦਿਆਂ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਚੁਣ ਲਿਆ ਹੈ। ਪਾਰਟੀ ਦਾ ਪੱਕਾ ਪ੍ਰਧਾਨ ਚੁਣੇ ਜਾਣ ਤੱਕ ਸੋਨੀਆ ਗਾਂਧੀ ਇਸ ਅਹੁਦੇ ਨੂੰ ਸੰਭਾਲਣਗੇ। 

ਜਾਣਕਾਰੀ ਮੁਤਾਬਿਕ 72 ਸਾਲਾ ਸੋਨੀਆ ਗਾਂਧੀ ਇਸ ਅਹੁਦੇ ਨੂੰ ਲੈਣ ਤੋਂ ਨਾਹ ਕਰ ਰਹੇ ਸਨ ਪਰ ਪਾਰਟੀ ਆਗੂਆਂ ਵੱਲੋਂ ਜ਼ੋਰ ਦੇਣ 'ਤੇ ਅਤੇ ਪਾਰਟੀ ਦੀ ਸਥਿਤੀ ਦਾ ਵਾਸਤਾ ਦਿੰਦਿਆਂ ਅਹੁਦਾ ਸੰਭਾਲਣ ਲਈ ਮਨਾ ਲਿਆ।