ਭਾਰਤੀ ਖੂਫੀਆ ਅਜੇਂਸੀ ਵੱਲੋਂ ਕਰਤਾਰਪੁਰ ਲਾਂਘੇ 'ਤੇ ਹਮਲੇ ਦੀ ਸਾਜਿਸ਼ ਨਾਕਾਮ: ਪਾਕਿਸਤਾਨ ਮੀਡੀਆ

ਭਾਰਤੀ ਖੂਫੀਆ ਅਜੇਂਸੀ ਵੱਲੋਂ ਕਰਤਾਰਪੁਰ ਲਾਂਘੇ 'ਤੇ ਹਮਲੇ ਦੀ ਸਾਜਿਸ਼ ਨਾਕਾਮ: ਪਾਕਿਸਤਾਨ ਮੀਡੀਆ

ਇਸਲਾਮਾਬਾਦ: ਭਾਰਤ ਦੀ ਖੂਫੀਆ ਅਜੇਂਸੀ 'ਰਾਅ' ਵੱਲੋਂ ਅਫਗਾਨਿਸਤਾਨ ਦੀ ਖੂਫੀਆ ਅਜੇਂਸੀ 'ਐਨਡੀਐਸ' ਨਾਲ ਮਿਲ ਕੇ ਕਰਤਾਰਪੁਰ ਲਾਂਘੇ 'ਤੇ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰਨ ਦਾ ਪਾਕਿਸਤਾਨ ਦੀਆਂ ਖੁਫੀਆ ਅਜੇਂਸੀਆ ਵੱਲੋਂ ਦਾਅਵਾ ਕੀਤਾ ਗਿਆ ਹੈ। ਪਾਕਿਸਤਾਨ ਦੇ ਅਖਬਾਰ 'ਟਾਈਮਜ਼ ਆਫ ਇਸਲਾਮਾਬਾਦ' ਦੀ ਖਬਰ ਮੁਤਾਬਕ ਭਾਰਤੀ ਖੁਫੀਆ ਅਜੇਂਸੀਆਂ ਇਹ ਹਮਲਾ ਕਰਵਾ ਕੇ ਸਿੱਖਾਂ ਨੂੰ ਪਾਕਿਸਤਾਨ ਖਿਲਾਫ ਭੜਕਾਉਣਾ ਚਾਹੁੰਦੀਆਂ ਸਨ।

ਖਬਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਖੂਫੀਆ ਅਜੇਂਸੀ ਨੇ ਇਸ ਹਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਸੀ ਜਿਸ ਮਗਰੋਂ ਲਾਂਘੇ 'ਤੇ ਸੁਰੱਖਿਆ ਦੇ ਪ੍ਰਬੰਧ ਹੋਰ ਪੁਖਤਾ ਕਰ ਦਿੱਤੇ ਗਏ। ਹਲਾਂਕਿ ਭਾਰਤ ਵੱਲੋਂ ਇਹਨਾਂ ਦੋਸ਼ਾਂ 'ਤੇ ਫਿਲਹਾਲ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਤਲਖ ਰਿਸ਼ਤਿਆਂ ਦਰਮਿਆਨ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਸਥਾਪਤ ਕੀਤਾ ਪਹਿਲਾ ਸਿੱਖ ਨਗਰ ਕਰਤਾਰਪੁਰ ਸਾਹਿਬ ਰਾਜਨੀਤਕ ਕੂਟਨੀਤੀ ਵਜੋਂ ਇਕ ਅਹਿਮ ਕੇਂਦਰ ਬਣ ਗਿਆ ਹੈ ਤੇ ਇੱਥੇ ਵਾਪਰੀ ਕੋਈ ਵੀ ਘਟਨਾ ਵੱਡੇ ਰਾਜਨੀਤਕ ਪ੍ਰਭਾਵ ਛੱਡਣ ਦੀ ਸਮਰੱਥਾ ਰੱਖਦੀ ਹੈ। ਬੀਤੇ ਸਮੇਂ ਵਿਚ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਦਿਲ ਜਿੱਤਣ ਲਈ ਵੱਡੇ ਉਪਰਾਲੇ ਕੀਤੇ ਗਏ ਹਨ ਤੇ ਭਾਰਤ ਸਿੱਖਾਂ ਦੀ ਪਾਕਿਸਤਾਨ ਨਾਲ ਵਧ ਰਹੀ ਨੇੜਤਾ ਤੋਂ ਫਿਕਰਮੰਦ ਵੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।