ਅਮਰੀਕਾ ਦੀ ਹਵਾਈ ਫੌਜ ਦੇ ਸਿੱਖ ਜਵਾਨ ਨੂੰ ਦਸਤਾਰ ਸਮੇਤ ਡਿਊਟੀ ਕਰਨ ਦੀ ਪ੍ਰਵਾਨਗੀ ਮਿਲੀ

ਅਮਰੀਕਾ ਦੀ ਹਵਾਈ ਫੌਜ ਦੇ ਸਿੱਖ ਜਵਾਨ ਨੂੰ ਦਸਤਾਰ ਸਮੇਤ ਡਿਊਟੀ ਕਰਨ ਦੀ ਪ੍ਰਵਾਨਗੀ ਮਿਲੀ
ਹਰਪ੍ਰੀਤ ਇੰਦਰ ਸਿੰਘ ਬਾਜਵਾ

ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੀ ਹਵਾਈ ਫੌਜ ਵਲੋਂ ਇਕ ਸਿੱਖ ਜਵਾਨ ਹਰਪ੍ਰੀਤ ਇੰਦਰ ਸਿੰਘ ਬਾਜਵਾ ਨੂੰ ਦਾੜੀ-ਮੁੱਛ ਰੱਖਣ ਤੇ ਦਸਤਾਰ ਸਜਾ ਕੇ ਡਿਊਟੀ ਨਿਭਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਹਰਪ੍ਰੀਤ ਇੰਦਰ ਸਿੰਘ ਅਜਿਹੇ ਪਹਿਲੇ ਏਅਰਮੈਨ ਹੋਣਗੇ ਜਿਨ੍ਹਾਂ ਨੂੰ ਧਾਰਮਿਕ ਪਹਿਚਾਣ ਨਾਲ ਸਰਗਰਮ ਡਿਊਟੀ ਨਿਭਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੋਵੇ। 

ਏਅਰਮੈਨ ਹਰਪ੍ਰੀਤ ਇੰਦਰ ਸਿੰਘ ਬਾਜਵਾ 2017 ਵਿਚ ਯੂ.ਐਸ. ਏਅਰ ਫੋਰਸ ਵਿਚ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਨਾਲ ਨੌਕਰੀਆਂ ਕਰਨ ਵਿੱਚ ਦਿੱਕਤਾਂ ਆਉਂਦੀਆਂ ਹਨ ਪਰ ਸਿੱਖਾਂ ਵੱਲੋਂ ਲਗਾਤਾਰ ਆਪਣੇ ਇਸ ਹੱਕ ਨੂੰ ਹਾਸਿਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਵਿੱਚ ਉਹ ਕਾਮਯਾਬ ਵੀ ਹੋ ਰਹੇ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ