ਬਰਤਾਨੀਆ: ਵਿਸ਼ਵ ਜੰਗਾਂ 'ਚ ਲੜਨ ਵਾਲੇ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਸਿੱਖ ਫੌਜੀ ਦਾ ਬੁੱਤ ਸਥਾਪਿਤ ਕੀਤਾ ਗਿਆ

ਬਰਤਾਨੀਆ: ਵਿਸ਼ਵ ਜੰਗਾਂ 'ਚ ਲੜਨ ਵਾਲੇ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਸਿੱਖ ਫੌਜੀ ਦਾ ਬੁੱਤ ਸਥਾਪਿਤ ਕੀਤਾ ਗਿਆ

ਯੋਰਕਸ਼ਾਇਰ: ਵਿਸ਼ਵ ਜੰਗਾਂ 'ਚ ਬਰਤਾਨਵੀ ਫੌਜ ਵੱਲੋਂ ਲੜ੍ਹਨ ਵਾਲੇ ਸਿੱਖ ਫੌਜੀਆਂ ਦੀ ਯਾਦ ਵਿੱਚ ਬਣਾਏ ਇੱਕ ਸਿੱਖ ਫੌਜੀ ਦੇ ਬੁੱਤ ਬਰਤਾਨੀਆ ਦੇ ਸੂਬੇ ਯੋਰਕਸ਼ਾਇਰ ਦੇ ਸ਼ਹਿਰ ਹਡਰਸਫੀਲਡ ਵਿੱਚ ਸਥਾਪਿਤ ਕੀਤਾ ਗਿਆ ਹੈ। ਕਾਂਸੇ ਦੀ ਧਾਤ ਨਾਲ ਤਿਆਰ ਕੀਤੇ ਗਏ ਇਸ ਬੁੱਤ ਨੂੰ ਬਣਾਉਣ 'ਤੇ 65000 ਯੂਰੋ ਖਰਚ ਹੋਏ ਹਨ। 

ਇਸ ਬੁੱਤ ਨੂੰ ਸਥਾਪਿਤ ਕਰਨ ਦਾ ਕਾਰਜ ਸਿੱਖ ਫੌਜੀਆਂ ਦੀ ਸੰਸਥਾ ਸਿੱਖ ਸੋਲਜਰਜ਼ ਆਰਗੇਨਾਈਜ਼ੇਸ਼ਨ ਵੱਲੋਂ ਫੌਜ ਦੀ ਮਦਦ ਨਾਲ ਕੀਤਾ ਗਿਆ ਹੈ। ਸੰਸਥਾ ਨੇ ਦੱਸਿਆ ਕਿ ਇਸ ਬੁੱਤ ਨੂੰ ਸਥਾਪਿਤ ਕਰਨ ਲਈ ਹਡਰਸਫੀਲਡ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇੱਥੇ ਵੱਡੀ ਸਿੱਖ ਵਸੋਂ ਵਸਦੀ ਹੈ। 

ਪ੍ਰਾਪਤ ਅੰਕੜਿਆਂ ਮੁਤਾਬਿਕ ਦੋਵੇਂ ਵਿਸ਼ਵ ਜੰਗਾਂ ਦੌਰਾਨ 1 ਲੱਖ ਦੇ ਕਰੀਬ ਸਿੱਖ ਫੌਜੀਆਂ ਦੀ ਮੌਤ ਹੋਈ ਸੀ ਤੇ ਅਨੇਕਾਂ ਲੜਦਿਆਂ ਜ਼ਖਮੀ ਹੋਏ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।