ਕੋਰੋਨਾਵਾਇਰਸ ਤੋਂ ਬਚਾਅ: ਗੁਰੂ ਬਖਸ਼ਿਸ਼ ਰਹਿਤ ਕਿਉਂ ਹੈ ਜ਼ਰੂਰੀ?

ਕੋਰੋਨਾਵਾਇਰਸ ਤੋਂ ਬਚਾਅ: ਗੁਰੂ ਬਖਸ਼ਿਸ਼ ਰਹਿਤ ਕਿਉਂ ਹੈ ਜ਼ਰੂਰੀ?
: :

ਪੂਰੀ ਦੁਨੀਆ ਵਿਚ ਫੈਲ ਚੁੱਕੀ ਮਹਾਂਮਾਰੀ ਕੋਰੋਨਾਵਾਇਰਸ ਤੋਂ ਬਚਣ ਲਈ ਹੁਣ ਤੱਕ ਇਕ ਹੀ ਰਾਹ ਸਾਹਮਣੇ ਆਇਆ ਹੈ ਕਿ ਹੱਥਾਂ ਨੂੰ ਵਾਰ-ਵਾਰ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕੀਤਾ ਜਾਵੇ ਅਤੇ ਛਿੱਕਣ, ਖੰਘਣ ਲੱਗਿਆਂ ਤੇ ਆਮ ਕਰਕੇ ਸਮਾਜ ਵਿਚ ਵਿਚਰਦਿਆਂ ਮੂੰਹ ਢਕਿਆ ਜਾਵੇ। ਇਸ ਦੌਰਾਨ ਸਿੱਖ ਪ੍ਰਚਾਰਕ ਭਾਈ ਜੰਗਬੀਰ ਸਿੰਘ ਦੀ ਇਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਬਸ਼ਖੀ ਗਈ ਰਹਿਤ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਆਪਸੀ ਸਬੰਧ ਦਾ ਜ਼ਿਕਰ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸਿੱਖ ਸੰਪਰਦਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਪ੍ਰਚਾਰੀ ਜਾਂਦੀ ਰਹਿਤ ਬਾਰੇ ਵਿਦੇਸ਼ੀ ਸਿੱਖਿਆ ਤੋਂ ਪ੍ਰਭਾਵਤ ਲੋਕ ਆਮ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਹਨ ਪਰ ਹੁਣ ਜਦੋਂ ਪੂਰੀ ਦੁਨੀਆ ਕੋਰੋਨਾਵਾਇਰਸ ਤੋਂ ਬਚਾਅ ਲਈ ਉਹਨਾਂ ਤਰੀਕਿਆਂ ਨੂੰ ਅਪਣਾ ਰਹੀ ਹੈ ਤਾਂ ਸਿੱਖ ਸਮਾਜ ਨੂੰ ਮੁੜ ਗੁਰੂ ਬਖਸ਼ੀ ਸੁੱਚਮ ਦੀ ਰਹਿਤ ਵੱਲ ਪਰਤਣ ਲਈ ਪ੍ਰੇਰਿਆ ਜਾ ਰਿਹਾ ਹੈ।