ਸਿੱਖ ਕਤਲੇਆਮ ਦੇ ਚਾਰ ਦਹਾਕੇ ਬੀਤਣ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ: ਪਰਮਜੀਤ ਸਿੰਘ ਵੀਰਜੀ 

ਸਿੱਖ ਕਤਲੇਆਮ ਦੇ ਚਾਰ ਦਹਾਕੇ ਬੀਤਣ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ: ਪਰਮਜੀਤ ਸਿੰਘ ਵੀਰਜੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਦੀ 1 ਤਰੀਕ ਤੋਂ ਲੈ ਕੇ ਲਗਾਤਾਰ ਤਿੰਨ-ਚਾਰ ਦਿਨ ਤਕ ਸਿੱਖ ਪਰਿਵਾਰਾਂ ਦਾ ਕਤਲੇਆਮ ਕੀਤਾ ਗਿਆ ਸੀ ਤੇ ਓਹ ਜਖ਼ਮ ਹਰ ਸਾਲ ਨਵੰਬਰ ਦਾ ਮਹੀਨਾ ਚੜ੍ਹਦਿਆਂ ਹੀ ਸਿੱਖ ਪੰਥ ਦੇ ਅੰਦਰ ਮੁੜ ਉੱਠ ਪੈਂਦੇ ਹਨ । ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਕ ਦੀ ਰਾਜਧਾਨੀ ਵਿੱਚ ਤਿੰਨ ਹਜ਼ਾਰ ਅਤੇ ਹੋਰ ਵੱਖ ਵੱਖ ਰਾਜਾਂ ਅੰਦਰ ਹਜਾਰਾਂ ਦੀ ਗਿਣਤੀ 'ਚ ਸਿੱਖ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਚਾਰ ਦਹਾਕੇ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਕਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ.? "ਜਿਕਰਯੋਗ ਹੈ ਕਿ ਵੀਰ ਪਰਮਜੀਤ ਸਿੰਘ ਦੇ ਭਰਾਤਾ ਵੀਂ ਇਸੇ ਕਤਲੇਆਮ ਵਿਚ ਸ਼ਹੀਦ ਹੋਏ ਸੀ" । ਬਿਨਾਂ ਕਿਸੇ ਸ਼ੱਕ ਆਧੁਨਿਕ ਭਾਰਤ ਦੇ ਇਤਿਹਾਸ ਤੇ ਲੱਗੇ ਧੱਬਿਆਂ ਨੂੰ ਧੋਣ ਵਿੱਚ ਇੰਨ੍ਹਾ ਇਕ ਸਿਆਸੀ ਨੇਤਾ ਨੂੰ ਬੰਦ ਕੀਤਾ ਹੈ ਪਰ ਜੇ ਇਨਸਾਫ਼ ਦੀ ਗੱਲ ਕਰੀਏ ਤਾਂ ਸੱਚਮੁੱਚ ਇਹ ਕੋਈ ਇਨਸਾਫ਼ ਨਹੀਂ ਹੈ ਕਿਉਕਿ ਵਡੀ ਗਿਣਤੀ ਅੰਦਰ ਮੁਜਰਿਮ ਹਾਲੇ ਵੀਂ ਖੁਲੇਆਮ ਘੁੰਮ ਰਹੇ ਹਨ ।
ਉਨ੍ਹਾਂ ਦਸਿਆ ਇਸ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਸਜ਼ਾਵਾਂ ਮਿਲਣਾ ਹੀ ਇਸ ਸਮੁੱਚੇ ਮਾਮਲੇ ਦਾ ਸਿਰਫ਼ ਇੱਕ ਪਹਿਲੂ ਹੈ।
ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿਆਸੀ ਸ਼ਹਿ ਵਾਲੇ ਗਰੁੱਪਾਂ ਦੁਆਰਾ ਨਿਰਦੋਸ਼ ਲੋਕਾਂ ਦਾ ਕਤਲ ਕਰਨ ਵਾਲੇ ਕਈ ਲੋਕ ਜਿਵੇਂ ਤਿੰਨ ਚਾਰ ਤੱਕ ਬਚੇ ਰਹੇ, ਉਹ ਇੱਕ ਨਾਸੂਰ ਬਣ ਗਿਆ ਹੈ ਅਤੇ ਸਾਡੇ ਤਪਦੇ ਹਿਰਦਿਆਂ ਅੰਦਰ ਲਗਾਤਾਰ ਰਿਸ ਰਿਹਾ ਹੈ।
ਬਿਨਾਂ ਸ਼ੱਕ ਇਸ ਕਤਲੇਆਮ ਲਈ ਇੱਕ ਸਿਆਸੀ ਜਮਾਤ ਨਾਲ ਜੁੜੇ ਲੋਕ ਜ਼ਿੰਮੇਵਾਰ ਸਨ ਪਰ ਉਨ੍ਹਾਂ ਨੂੰ ਹੁੰਗਾਰਾ ਦੇਣ ਵਿਚ ਓਸ ਸਮੇਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਚਿੰਗਾਰੀ ਬਾਲਣ 'ਚ ਕੌਈ ਕਸਰ ਨਹੀਂ ਛੱਡੀ ਸੀ ਜਦਕਿ ਇਸ ਸਮੱਸਿਆ ਦੀ ਜੜ ਦਾ ਇਲਾਜ ਕੀਤੇ ਬਗੈਰ ਭਾਰਤ ਇਕ ਲੋਕਤੰਤਰ ਦੇ ਤੌਰ ਤੇ ਮਜ਼ਬੂਤ ਨਹੀਂ ਹੋ ਸਕਦਾ ਤੇ ਸਮੱਸਿਆ ਦੀ ਜੜ੍ਹ ਨੂੰ ਪਕੜੇ ਬਗੈਰ ਇਸ ਤਰਾਂ ਦੀਆਂ ਭਿਅੰਕਰ ਘਟਨਾਵਾਂ ਤੋਂ ਅਸੀਂ ਭਵਿੱਖ ਵਿੱਚ ਵੀ ਨਹੀਂ ਬਚ ਸਕਦੇ।
ਉਨ੍ਹਾਂ ਦਸਿਆ ਸਾਡੇ ਦੇਸ਼ ਅੰਦਰ ਨਿਆਂਇਕ ਪ੍ਰਕਿਰਿਆ ਦੇ ਦੋ ਵੱਡੇ ਅੰਗ ਹਨ। ਇੱਕ ਅੰਗ ਪੁਲਿਸ ਆਦਿ ਜਾਂਚ ਏਜੰਸੀਆਂ ਦਾ ਹੈ, ਜਿਨ੍ਹਾਂ ਨੇ ਅਪਰਾਧਾਂ ਦੀ ਜਾਂਚ ਕਰਨੀ ਹੁੰਦੀ ਹੈ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਇਲਜ਼ਾਮ ਤੈਅ ਕਰਨੇ ਹੁੰਦੇ ਹਨ। ਕਿਸੇ ਵੀ ਕੇਸ ਨੂੰ ਅਦਾਲਤ ਅੱਗੇ ਲਿਜਾਣ ਦੀ ਜਿੰਮੇਵਾਰੀ ਇਨ੍ਹਾਂ ਦੀ ਹੈ। ਉਪਰੰਤ ਉਸ ਤੋਂ ਅੱਗੇ ਅਦਾਲਤ ਦਾ ਦਾਇਰਾ ਸ਼ੁਰੂ ਹੁੰਦਾ ਹੈ, ਜਿਸ ਦਾ ਕੰਮ ਸਾਰੇ ਮਾਮਲੇ ਦੀ ਤਹਿ ਤੱਕ ਜਾਕੇ ਫੈਸਲਾ ਦੇਣਾ ਹੁੰਦਾ ਹੈ। ਸਿਆਸੀ ਰਸੂਖ ਵਾਲੇ ਕੁੱਝ ਲੋਕ ਇਨ੍ਹਾਂ ਕੇਸਾਂ ਤੇ ਕਾਰਵਾਈ ਨੂੰ ਐਨੇ ਸਾਲਾਂ ਤੱਕ ਟਾਲਦੇ ਰਹੇ, ਉਸਦਾ ਇੱਕੋ ਇਕ ਕਾਰਨ ਇਹ ਹੈ ਕਿ ਨਿਆਂਇਕ ਪ੍ਰਕਿਰਿਆ ਤੇ ਦੋਵੇਂ ਅੰਗਾਂ ਵਿੱਚ ਅਜਿਹੀਆਂ ਚੋਰ-ਮੋਰੀਆਂ ਹਨ, ਜਿਨ੍ਹਾਂ ਦਾ ਪ੍ਰਭਾਵਸ਼ਾਲੀ ਲੋਕ ਫਾਇਦਾ ਉਠਾ ਸਕਦੇ ਹਨ।