ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਸਿੱਖਾਂ ਨੂੰ ਕਤਲ ਕਰਨ ਦੇ ਹੁਕਮ ਜਾਰੀ ਹੋਏ ਸਨ: ਭਾਜਪਾ

ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਸਿੱਖਾਂ ਨੂੰ ਕਤਲ ਕਰਨ ਦੇ ਹੁਕਮ ਜਾਰੀ ਹੋਏ ਸਨ: ਭਾਜਪਾ

ਚੰਡੀਗੜ੍ਹ: ਹੁਣ ਜਦੋਂ ਪੰਜਾਬ ਵਿੱਚ ਲੋਕ ਸਭਾ ਲਈ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ ਤਾਂ ਭਾਰਤੀ ਰਾਜਨੀਤੀ ਦੇ ਅਲੰਬਰਦਾਰਾਂ ਨੇ ਆਪਣਾ ਮੂੰਹ ਕੁਝ ਸਮੇਂ ਲਈ ਸਿੱਖਾਂ ਵੱਲ ਘੁਮਾਇਆ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਖਿਲਾਫ ਆਪਣਾ ਪੱਲਾ ਭਾਰਾ ਕਰਨ ਲਈ ਨਵੰਬਰ 1984 ਸਿੱਖ ਕਤਲੇਆਮ ਦੇ ਮਾਮਲੇ ਨੂੰ ਵਰਤਣਾ ਸ਼ੁਰੂ ਕੀਤਾ ਹੈ। ਬੀਤੇ ਕੱਲ੍ਹ ਭਾਜਪਾ ਦੇ ਟਵਿੱਟਰ ਖਾਤੇ ਤੋਂ ਇਹ ਲਿਖਿਆ ਗਿਆ ਕਿ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਸਰਕਾਰ ਨੇ ਅੰਜ਼ਾਮ ਦਿੱਤਾ ਸੀ ਜਿਸ ਲਈ ਸਿੱਧੇ ਹੁਕਮ ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਫਤਰ ਤੋਂ ਆ ਰਹੇ ਸਨ। 

It’s on record of Nanavati Commission that probed the 1984 anti-Sikh riots, the biggest genocide of India in which the government killed its own citizens, that instructions to kill came directly from the then PM Rajiv Gandhi’s office.

The country awaits justice for this karma. pic.twitter.com/UouJo7Pq75

— BJP (@BJP4India) May 9, 2019

ਇਹ ਲਿਖਦਿਆਂ ਭਾਜਪਾ ਨੇ ਇੱਕ ਟੀਵੀ ਚੈਨਲ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਵਕੀਲ ਹਰਵਿੰਦਰ ਸਿੰਘ ਫੂਲਕਾ ਉਪਰਲੀ ਗੱਲ ਨੂੰ ਬਿਆਨ ਕਰ ਰਹੇ ਹਨ। 

ਇਸ ਦੇ ਨਾਲ ਹੀ ਭਾਜਪਾ ਨੇ ਇਸ ਪੋਸਟ ਵਿੱਚ ਲਿਖਿਆ ਹੈ ਕਿ ਦੇਸ਼ ਕਾਂਗਰਸ ਦੇ ਇਕ ਕਰਮ ਲਈ ਇਨਸਾਫ ਦੀ ਉਡੀਕ ਕਰ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ