ਦਿੱਲੀ ਸੀਰਿਅਲ ਬਲਾਸਟ ਮਾਮਲੇ ਵਿਚ ਬੀਟੀਕੇਐਫ ਮੁੱਖੀ ਰਤਨਦੀਪ ਸਿੰਘ ਬਾ ਇੱਜਤ ਬਰੀ

ਦਿੱਲੀ ਸੀਰਿਅਲ ਬਲਾਸਟ ਮਾਮਲੇ ਵਿਚ ਬੀਟੀਕੇਐਫ ਮੁੱਖੀ ਰਤਨਦੀਪ ਸਿੰਘ ਬਾ ਇੱਜਤ ਬਰੀ
ਵਕੀਲ ਪਰਮਜੀਤ ਸਿੰਘ ਅਤੇ ਰਤਨਦੀਪ ਸਿੰਘ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਿੰਡਰਾਵਾਲਾ ਟਾਈਗਰ ਫੌਰਸ ਮੁੱਖੀ ਭਾਈ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਅੱਜ ਜੱਜ ਸੁਰੇਸ਼ ਕੁਮਾਰ ਅਰੋੜਾ ਦੀ ਅਦਾਲਤ ਵਲੋਂ ਸਪੈਸ਼ਲ ਸੈਲ ਦੇ ਐਫ ਆਈ ਆਰ ਨੰ. 375/99 ਧਾਰਾ 307/427/3/4/5/34 ਅਤੇ 137ਏ ਦੇ ਅਧੀਨ ਚਲ ਰਹੇ ਦਿੱਲੀ ਅੰਦਰ ਸੰਨ 1999 ਵਿਚ ਹੋਏ ਸੀਰਿਅਲ ਬਲਾਸਟ ਦੇ ਮਾਮਲੇ ਵਿਚੋਂ ਬਾ ਇਜੱਤ ਬਰੀ ਕਰ ਦਿੱਤਾ ਗਿਆ।

ਪੇਸ਼ੀ ਉਪਰੰਤ ਭਾਈ ਰਤਨਦੀਪ ਸਿੰਘ ਦੇ ਵਕੀਲ ਸ ਪਰਮਜੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਾਮਲੇ ਅੰਦਰ ਕੁੱਲ 18 ਗਵਾਹ ਸਨ ਜਿਨ੍ਹਾਂ ਵਿਚੋਂ 2 ਮੌਕੇ ਦੇ ਚਸ਼ਮਦੀਦ ਗਵਾਹ ਸਨ ਜਿਨ੍ਹਾਂ ਨੂੰ ਕ੍ਰਾਸਿੰਗ ਵਿਚ ਝੂਠਾ ਸਾਬਿਤ ਕਰਕੇ ਮਾਮਲੇ ਨੂੰ ਰਤਨਦੀਪ ਦੇ ਹੱਕ ਵਿਚ ਕੀਤਾ ਗਿਆ। 

ਉਨ੍ਹਾਂ ਦਸਿਆ ਕਿ ਦਿੱਲੀ ਵਿਚ ਇਸ ਮਾਮਲੇ ਨੂੰ 1999 ਵਿਚ ਦਰਜ਼ ਕੀਤਾ ਗਿਆ ਸੀ ਤੇ 2015 ਵਿਚ ਜਦੋਂ ਰਤਨਦੀਪ ਸਿੰਘ ਨਾਭੇ ਜੇਲ੍ਹ ਬੰਦ ਸੀ ਤਦ ਅਦਾਲਤ ਅੰਦਰ ਪੇਸ਼ ਕਰਨ ਲਈ ਵਾਰੰਟ ਭੇਜੇ ਗਏ ਸਨ ਪਰ ਦੋ ਸਾਲ ਤਕ ਪੰਜਾਬ ਪੁਲਿਸ ਨੇ ਰਤਨਦੀਪ ਸਿੰਘ ਨੂੰ ਦਿੱਲੀ ਅਦਾਲਤ ਅੰਦਰ ਪੇਸ਼ ਨਹੀ ਕੀਤਾ। 

ਸੰਨ 2017 ਦੇ ਅਕਤੂਬਰ ਵਿਚ ਜਦੋਂ ਪੰਜਾਬ ਪੁਲਸ ਵਲੋਂ ਰਤਨਦੀਪ ਸਿੰਘ ਨੂੰ ਅਦਾਲਤ ਅੰਦਰ ਪੇਸ਼ ਕੀਤਾ ਗਿਆ ਤਾਂ ਦਿੱਲੀ ਪੁਲਿਸ ਨੇ ਇਸਦੀ ਗਿਰਫਤਾਰੀ ਦਿਖਾ ਕੇ ਮਾਮਲਾ ਦਿੱਲੀ ਅਦਾਲਤ ਅੰਦਰ ਚਾਲੂ ਕਰਵਾ ਦਿੱਤਾ। 

ਹੁਣ ਰਤਨਦੀਪ ਸਿੰਘ ਦਾ ਇਕ ਕੇਸ ਅੰਮ੍ਰਿਤਸਰ ਦਾ ਛੱਡ ਕੇ ਬਾਕੀ ਸਾਰੇ ਮਾਮਲਿਆਂ ਵਿਚੋਂ ਬਰੀ ਹੋ ਚੁੱਕਾ ਹੈ ਤੇ ਅੰਮ੍ਰਿਤਸਰ ਦੇ ਮਾਮਲੇ ਵਿਚ ਉਸਦੀ ਜਮਾਨਤ ਮਨਜ਼ੂਰ ਹੋ ਚੁੱਕੀ ਹੈ ਤੇ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਹੋਵੇਗਾ।

ਵਕੀਲ ਪਰਮਜੀਤ ਸਿੰਘ ਨਿੇ ਦੱਸਿਆ ਕਿ ਖਾੜਕੂ ਰਤਨਦੀਪ ਸਿੰਘ ਦਾ ਮਾਮਲਾ ਅਦਾਲਤ ਅੰਦਰ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਲੜਿਆ ਗਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।