ਜੀਵੇ-ਜੀਵੇ ਪਾਕਿਸਤਾਨ ਅਤੇ ਸੋਹਣੀ ਧਰਤੀ ਅੱਲ੍ਹਾ ਰੱਖੇ ਗੀਤ ਗਾਉਣ ਵਾਲੀ ਗਾਇਕਾ ਸ਼ਹਿਨਾਜ਼ ਬੇਗਮ ਨਹੀਂ ਰਹੀ

ਜੀਵੇ-ਜੀਵੇ ਪਾਕਿਸਤਾਨ ਅਤੇ ਸੋਹਣੀ ਧਰਤੀ ਅੱਲ੍ਹਾ ਰੱਖੇ ਗੀਤ ਗਾਉਣ ਵਾਲੀ ਗਾਇਕਾ ਸ਼ਹਿਨਾਜ਼ ਬੇਗਮ ਨਹੀਂ ਰਹੀ
ਸ਼ਹਿਨਾਜ਼ ਬੇਗਮ

ਢਾਕਾ: ਸੋਹਣੀ ਧਰਤੀ ਅੱਲ੍ਹਾ ਰੱਖੇ ਅਤੇ ਜੀਵੇ ਜੀਵੇ ਪਾਕਿਸਤਾਨ ਜਹੇ ਮਸ਼ਹੂਰ ਗੀਤ ਗਾਉਣ ਵਾਲੀ ਨਾਮੀਂ ਗਾਇਕਾ ਸ਼ਹਿਨਾਜ਼ ਬੇਗਮ ਦੀ ਅੱਜ ਮੌਤ ਹੋ ਗਈ। 67 ਵਰ੍ਹਿਆਂ ਦੀ ਸ਼ਹਿਨਾਜ਼ ਬੇਗਮ ਦਾ ਜਨਮ 2 ਜਨਵਰੀ, 1952 ਵਿਚ ਢਾਕਾ ਵਿਖੇ ਹੋਇਆ ਸੀ। ਉਹਨਾਂ ਅਨੇਕਾਂ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਫਿਲਮਾਂ ਵਿਚ ਗੀਤ ਗਾਏ।  

ਸ਼ਹਿਨਾਜ਼ ਬੇਗਮ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਸ਼ਹਿਨਾਜ਼ ਬੇਗਮ ਨੂੰ 1992 ਵਿਚ ਇਕੁਸ਼ੇ ਪਦਕ ਅਤੇ ਬੰਗਲਾਦੇਸ਼ ਦਾ ਕੌਮੀ ਫਿਲਮ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ