ਸ਼ਹੀਦ ਬੀਬੀ ਰੇਸ਼ਮ ਕੌਰ: ਜਿਸ ਨੂੰ ਖਾੜਕੂ ਦੀ ਪਤਨੀ ਹੋਣ ਕਾਰਨ ਤਸੀਹੇ ਦੇ ਕੇ ਕੀਤਾ ਗਿਆ ਸ਼ਹੀਦ

ਸ਼ਹੀਦ ਬੀਬੀ ਰੇਸ਼ਮ ਕੌਰ: ਜਿਸ ਨੂੰ ਖਾੜਕੂ ਦੀ ਪਤਨੀ ਹੋਣ ਕਾਰਨ ਤਸੀਹੇ ਦੇ ਕੇ ਕੀਤਾ ਗਿਆ ਸ਼ਹੀਦ

ਮਹਾਨ ਸ਼ਹੀਦ ਬੀਬੀ ਰੇਸ਼ਮ ਕੌਰ ਜਿਹਨਾ ਦੇ 8 ਮਹੀਨੇ ਦੇ ਬੱਚੇ ਨੂੰ ਬਰਫ਼ ਤੇ ਨੰਗਾ ਲਟਾਕੇ ਇੰਨਟੈਰੋਗੇਟ ਕਰਨ ਵਾਲੀ ਪੰਜਾਬ ਪੁਲਿਸ ਨੇ ਮੀਰ ਮੰਨੂ ਦੇ ਜੁਲਮਾਂ ਦੀ ਯਾਦ ਦਵਾ ਦਿਤੀ। ਸਿੱਖ ਕੌਮ ਦੀ ਵਿਲੱਖਣਤਾ ਹੀ ਇਸ ਦੀ ਹੌਂਦ ਤੋ ਲੈਕੇ ਅੱਜ ਤੱਕ ਕਿਸੇ ਵੀ ਹਾਕਮ ਨੂੰ ਰਾਸ ਨਹੀ ਆਈ ਇਹੋ ਕਾਰਣ ਹੈ ਕਿ ਸਿੱਖਾਂ ਨੇ ਜਿਨ੍ਹਾ ਨੂੰ ਲੰਮੀ ਗੁਲਾਮੀ ਵਿਚੋਂ ਕੱਢਕੇ ਇੱਕ ਅਜਾਦ ਦੇਸ਼ ਦੀ ਸਥਾਪਨਾ ਕਰਵਾ ਕੇ ਦਿੱਤੀ ਉਨਾ੍ਹ ਹਾਕਮ ਨੂੰ ਵੀ ਅਜਾਦੀ ਦੇ ਕੁਝ ਮਹੀਨਿਆਂ ਅੰਦਰ ਹੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਵਜੋ ਦਿਸਣ ਲੱਗ ਪਈ। ਅਜਾਦੀ ਦੇ ਕੁਝ ਸਾਲ ਅੰਦਰ ਹੀ ਸਿੱਖਾਂ ਨੂੰ ਇਹ ਪੂਰੀ ਤਰਾਂ ਅਹਿਸਾਸ ਹੋ ਗਿਆ ਸੀ ਕਿ ਅਸੀਂ ਫਿਰ ਗੁਲਾਮ ਹੋ ਗਏ ਹਾ ਪਰ ਕੁਝ ਸਿੱਖ ਲੀਡਰਾ ਦੀਆ ਗਦਾਰੀਆਂ ਕੁਝ ਸਿੱਖ ਲੀਡਰਾ ਦਾ ਬ੍ਰਾਹਮਣੀ ਚਾਲ ਨੂੰ ਨਾ ਸਮਝ ਸਕਣਾ ਕੌਮ ਨੂੰ ਅੱਜ ਤੱਕ ਗੁਲਾਮੀ ਦੀਆਂ ਜਜੀਰ ਵਿੱਚ ਨਹੀ ਕੱਢ ਸਕਿਆ। ਪਰ ਇੱਕ ਮਹਾਨ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕੌਮ ਨੂੰ ਆਪਣੀ ਮੰਜਿਲ ਦਾ ਰਸਤਾ ਜਰੂਰ ਦਿਖਾ ਦਿੱਤਾ ਹੈ ਜਿਸ ਦੀ ਪ੍ਰਾਪਤੀ ਲਈ ਪਵਾਨੇ ਅੱਜ ਤੀਕ ਨਿਰੰਤਰ ਛਮਾਂ ਤੇ ਪ੍ਰਵਾਨ ਹੋ ਰਹੇ ਹਨ। ਇਨਾਂਹ ਵਿੱਚੋਂ ਹੀ ਸ਼ਹੀਦ ਬੀਬੀ ਰੇਸ਼ਮ ਕੌਰ ਨੇ ਜ਼ਾਲਮ ਦੇ ਹਰ ਜੁਲਮ ਨੂੰ ਸਹਾਰਦੇ ਹੋਏ ਆਪਣੇ ਖੂਨ ਦਾ ਕਤਰਾ ਕਤਰਾ ਸਿੱਖ ਕੌਮ ਦੀ ਅਜਾਦੀ ਲਈ ਵਹਾ ਦਿੱਤਾ।

ਐਸ.ਐਸ.ਪੀ. ਰਾਜ ਕਿਸ਼ਨ ਬੇਦੀ ਦੇ ਹੁਕਮਾਂ ਤੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ ਅਧਿਕਾਰੀਆਂ ਨੇ ਚੰਡੀਗੜ ਸਿਥਤ ਉਨਾ ਦੀ ਕੋਠੀ ਵਿੱਚੋਂ ਅਕਤੂਬਰ 1993 ਵਿੱਚ ਆਪਦੇ ਸਹੁਰਾ ਸਾਹਿਬ ਸ. ਹੰਸਾ ਸਿੰਘ ਅਤੇ ਆਪਦੇ 8 ਮਹੀਨੇ ਦੇ ਬੱਚੇ ਸਮੇਤ ਗ੍ਰਿਫਤਾਰ ਕੀਤਾ। ਬੀਬੀ ਰੇਸ਼ਮ ਕੌਰ ਦਾ ਪਤੀ ਭਾਈ ਜਗਜੀਤ ਸਿੰਘ ਉਰਫ ਬਿੱਲਾ ਖਾਲਿਸਤਾਨ ਦੀ ਜੰਗੇ ਅਜਾਦੀ ਦਾ ਇੱਕ ਸਰਗਰਮ ਮੈਬਰ ਸੀ। ਪੁਲੀਸ ਹੱਥ ਆਉਣ ਤੇ ਬੁੱਚੜ ਪੁਲੀਸ ਅਧਿਕਾਰੀ ਐਸ.ਐਸ.ਪੀ ਰਾਜ ਕਿਸ਼ਨ ਬੇਦੀ ਆਪਣੇ ਮੋਢੇ ਤੇ ਇੱਕ ਹੋਰ ਫੀਤੀ ਲੱਗ ਗਈ ਮਹਿਸੂਸ ਕਰ ਰਿਹਾ ਸੀ। ਬੇਦੀ ਥਰਡ ਡਿਗਰੀ ਦੇ ਤਸੀਹੇ ਦੇਣ ਦਾ ਮਾਹਰ ਸੀ ਜਿਸ ਨੇ ਬਹੁਤ ਸਾਰੇ ਸਿੱਖ ਨੋਜਵਾਨਾ ਨੂੰ ਜਾਲਮਾਨਾ ਢੰਗ ਨਾਲ ਤਸੀਹੇ ਦੇ ਕੇ ਖਤਮ ਕਰ ਚੁੱਕਾ ਸੀ ਪਰ ਉਸ ਨੂੰ ਇਹ ਨਹੀ ਪਤਾ ਸੀ ਜਿਸ ਬੀਬੀ ਨੂੰ ਉਹ ਤਸੀਹੇ ਦੇਣ ਜਾਣ ਰਿਹਾ ਹੈ ਉਹ ਬੀਬੀ ਵੀ ਮਾਈ ਭਾਗੋ ਦੀ ਵਾਰਸ ਹੈ । ਤਿੰਨ ਦਿਨ ਵਿੱਚ ਉਸ ਨੇ ਇੰਟਰੋਗੇਟ ਕਰਨ ਦਾ ਕੋਈ ਨੁਕਸਾ ਨਹੀ ਛੱਡਿਆ ਜੋ ਉਹ ਵਰਤ ਸਕਦਾ ਸੀ ਪਰ ਉਸ ਦੇ ਪੱਲੇ ਕੁਝ ਨਾ ਪਿਆ ਆਖਰੀ ਨੁਕਸਾ ਉਸ ਦੇ 8 ਮਹੀਨੇ ਦੇ ਬੱਚੇ ਨੂੰ ਮਾਂ ਦੀਆ ਅੱਖਾ ਸਾਹਮਣੇ ਤਸੀਹੇ ਦੇ ਕੇ ਮੀਰ ਮੰਨੂੰ ਦੇ ਜੁਲਮ ਦਾ ਚੇਤਾ ਕਰਵਾ ਦਿੱਤਾ। ਮੀਰ ਮੰਨੂੰ ਸਿੱਖ ਬੀਬੀਆਂ ਦੀਆ ਅੱਖਾ ਸਾਹਮਣੇ ਉਹਨਾਂ ਦੇ ਮਸੂਮ ਬੱਚਿਆ ਨੂੰ ਤਸੀਹੇ ਦੇ ਦੇ ਸ਼ਹੀਦ ਕਰਦਾ ਸੀ ਪਰ ਅੱਜ ਇਸ ਪੁਲਿਸ ਅਫਸਰ ਬੇਦੀ ਨੇ ਵੀ ਉਹੀ ਰਸਤਾ ਚੁਣ ਲਿਆ ਤੇ ਬੀਬੀ ਰੇਸ਼ਮ ਕੌਰ ਦੀਆ ਅੱਖਾ ਸਾਹਮਣੇ ਉਸ ਦੇ ਅੱਠ ਮਹੀਨਿਆ ਦੇ ਪੁੱਤਰ ਨੂੰ ਨੰਗਾ ਕਰ ਕੇ ਬਰਫ ਤੇ ਪਾ ਦਿੱਤਾ ਜਾਦਾ, ਪੁਲਿਸ ਵਾਲੇ ਬੱਚੇ ਨੂੰ ਫੜ ਕੇ ਰੱਖਦੇ ਜਦੋ ਤੱਕ ਬੱਚਾ ਠੰਡ ਨਾਲ ਨੀਲਾ ਹੋ ਸੁੰਨ ਨਾ ਹੁੰਦਾ ਉਨਾ ਚਿਰ ਤੱਕ ਬਰਫ ਤੋ ਨਾ ਚੁੱਕਦੇ। ਬੀਬੀ ਰੇਸ਼ਮ ਕੌਰ ਤੋ ਉਸ ਦੇ ਪਤੀ ਭਾਈ ਜਗਜੀਤ ਸਿੰਘ ਬਿੱਲਾ ਉਸ ਦੇ ਸਾਥੀਆਂ ਬਾਰੇ , ਅਸਲੇ ਬਾਰੇ ਪੁੱਛਦੇ ਰਹੇ ਪਰ ਬੀਬੀ ਰੇਸ਼ਮ ਕੌਰ ਨੂੰ ਸਿਦਕ ਤੋ ਨਾ ਡੁਲਾ ਸਕੇ। ਅਖੀਰ ਆਪਣੀ ਹਾਰ ਹੁੰਦੀ ਦੇਖ ਕੇ ਇਸ ਬੁੱਚੜ ਦਿਰੰਦੇ ਨੇ ਬੀਬੀ ਰੇਸ਼ਮ ਕੌਰ ਦੇ ਗਲੇ ਤੇ ਤਿੱਖੇ ਹਥਿਆਰ ਰੱਖ ਕੇ ਹੋਲੀ ਹੋਲੀ ਗਰਦਨ ਦੇ ਮੁਹਰਲੇ ਪਾਸੇ ਫੇਰ ਕੇ ਡਰਾਉਣਾ ਸ਼ੁਰੂ ਕਰ ਦਿੱਤਾ , ਉਹ ਤਿੱਖਾ ਚਾਕੂ ਬੀਬੀ ਰੇਸ਼ਮਕੌਰਦੀ ਸਾਹ ਰਗ ਨੂੰ ਕੱਟ ਗਿਆ ਅਤੇ  23  ਅਕਤੂਬਰ 1993 ਨੂੰ ਜਾਮ ਏ ਸ਼ਹਾਦਤ ਪ੍ਰਾਪਤ ਕਰ ਗਈ ।

ਬੀਬੀ ਰੇਸ਼ਮ ਕੌਰ ਦੇ ਸੁਹਰਾ ਸਾਹਿਬ ਸ. ਹੰਸਾ ਸਿੰਘ ਜੋ ਕੇ ਸਰਕਾਰੀ ਗਜਟਡ ਅਫਸਰ ਸਨ ਪੀ.ਡਬਲਯੂ.ਡੀ ਮਿਹਕਮੇ ਵਿੱਚ ਸਰਿਵਸ ਕਰਦੇ ਸਨ ਉਹਨਾ ਨੂੰ ਵੀ ਬਹੁਤ ਇੰਨਟੈਰੋਗੇਟ ਕੀਤਾ ਗਿਆ ਹਾਲਾ ਕੇ ਪੁਲਿਸ ਵਾਲੇ ਸਭ ਕੁਝ ਜਾਣਦੇ ਸਨ ਕੇ ਇਸ ਨੂੰ ਕੁਝ ਨਹੀ ਪਤਾ। ਬੀਬੀ ਰੇਸ਼ਮ ਕੌਰ ਦੀ ਲਾਸ਼ ਨੂੰ ਗੱਡੀ ਵਿੱਚ ਸੁੱਟ ਕੇ ਨਾਲ ਹੀ ਉਸ ਦੇ ਸਹੁਰਾ ਸਾਹਿਬ ਨੂੰ ਬਠਾ ਕੇ ਹਸਪਤਾਲ ਲੈ ਗਏ ਤੇ ਉੱਥੇ ਜਾ ਕੇ ਬੀਬੀ ਜੀ ਦੇ ਸਹੁਰਾ ਸਾਹਿਬ ਤੋ ਜਬਰੀ ਦਸਖਤ ਕਰਾਉਣ ਲੱਗੇ ਕੇ ਇਸ ਨੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆਂ ਤੂੰ ਦਸਖਤ ਕਰਦੇ ਤੇ ਇਸ ਦਾ ਇਲਾਜ ਹੋ ਸਕੇ ਪਰ ਉਸ ਨੇ ਕਿਹਾ ਇਹ ਤਾ ਮਰ ਚੁੱਕੀ ਹੈ ਹੁਣ ਕੀ ਤੁਸੀ ਲਾਸ਼ ਦਾ ਇਲਾਜ ਕਰਵਾਉਣਾ ਹੈ ਤੇ ਉਸ ਨੇ ਦਸਖਤ ਕਰਨ ਤੋ ਨਾਹ ਕਰ ਦਿੱਤੀ। ਫਿਰ ਖੰਨਾ ਪੁਲਿਸ ਨੇ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਬੰਦਿਆ ਤੋ ਸ਼ਨਾਖਤ ਕਰਵਾ ਕੇ ਆਪ ਹੀ ਬੀਬੀ ਰੇਸ਼ਮ ਕੌਰ ਦਾ ਸੰਸਕਾਰ ਕਰਵਾ ਦਿੱਤਾ। ਦਸ ਦਿਨ ਬਾਅਦ ਸ. ਹੰਸਾ ਸਿੰਘ ਨੂੰ ਵੀ ਛੱਡ ਦਿੱਤਾ। ਬੀਬੀ ਰੇਸ਼ਮ ਕੌਰ ਦੇ ਅੱਠ ਮਹੀਨਿਆ ਦੇ ਬੱਚੇ ਨੂੰ ਬੁੱਚੜ ਰਾਜ ਕਿਸ਼ਨ ਬੇਦੀ ਦਾ ਮਿੰਨਤ ਤਰਲਾ ਕਰਕੇ ਇਕ ਸਿਪਾਹੀ ਲੈ ਲਿਆ ਕਿਉਂ ਕਿ ਉਸ ਦੇ ਕੋਈ ਔਲਾਦ ਨਹੀਂ ਸੀ। ਜਦੋ ਉਹ ਬੱਚਾ ਲੈ ਕੇ ਘਰ ਗਿਆ ਆਪਣੀ ਪਤਨੀ ਨੂੰ ਦੱਸਿਆ ਤਾਂ ੳਸ ਦੇ ਮਨ ਵਿੱਚ ਪਤਾ ਨਹੀ ਕੀ  ਖਿਆਲ ਆਇਆ,ਸ਼ਾਇਦ  ਰਹਿਮਦਿਲੀ ਪ੍ਰਗਟ ਹੋ ਗਈ। ਉਹਨਾ। ਉਹਨਾਂ  ਬੱਚਾ ਬੀਬੀ ਰੇਸ਼ਮ ਕੌਰ ਦੀ ਰਿਸ਼ਤੇਦਾਰ ਦੇ ਹਾਵਾਲੇ ਇਸ ਸ਼ਰਤ ਤੇ ਕਰ ਦਿੱਤਾ ਕਿ ਭਾਈ ਜਗਜੀਤ ਸਿੰਘ ਬਿੱਲਾ ਅਤੇ ਬੀਬੀ ਰੇਸ਼ਮ ਕੌਰ ਦੇ ਪਰਿਵਾਰ ਨੂੰ ਪਤਾ ਨਾ ਲੱਗਣ ਦਿੱਤਾ ਜਾਵੇ। ਕੁੱਝ ਦਿਨਾਂ ਬਾਅਦ ਜਦੋਂ ਇਹਨਾਂ ਨੂੰ ਸ਼ੱਕ ਪੈ ਗਿਆ ਕਿ ਬੀਬੀ ਰੇਸ਼ਮ ਕੌਰ ਦੀ ਬਜਾਏ ਸ਼ਾਇਦ ਇਹ ਬੱਚਾ ਕਿਸੇ ਹੋਰ ਦਾ ਨਾ ਹੋਵੇ । ਇਸ  ਬੱਚੇ ਨੂੰ ਲੈ ਕੇ ਭਾਈ ਜਗਜੀਤ ਸਿੰਘ ਬਿੱਲਾ ਦੇ ਘਰੇ ਗਏ ਤਾਂ ਕਿ ਸ਼ੱਕ ਨੂੰ ਦੂਰ ਕੀਤਾ ਜਾ ਸਕੇ । ਬੱਚੇ ਨੂੰ ਹੱਥਾਂ ਵਿੱਚ ਫੜਦੇ ਸਾਰ ਹੀ ਉਸਦੀ ਦਾਦੀ ਭਾਵ  ਭਾਈ ਜਗਜੀਤ ਸਿੰਘ ਦੀ ਮਾਤਾ ਨੇ ਫੱਟ ਪਛਾਣ ਲਿਆ ਅਤੇ ਉਸ ਰਿਸ਼ਤੇਦਾਰ ਬੀਬੀ ਨੇ ਉਹ ਬੱਚਾ ਉਸਦੀ ਦਾਦੀ ਦੇ ਸਪੁਰਦ ਕਰ ਦਿੱਤਾ । ਪੁਲਿਸ ਨੂੰ ਬਾਰੇ ਪਤਾ ਲਗਾ ਕਿ ਉਹ ਬੱਚਾ ਆਪਣੇ ਅਸਲ ਵਾਰਸਾ। ਕੋਲ ਪਹੁੰਚ ਗਿਆ ਹੈ ਤਾਂ ਉਸ ਚੁੱਕਣ ਵਾਸਤਾ ਸਿਵਲ ਕਪੜਿਆਂ ਵਿੱਚ ਪੁਲਿਸ ਆਈ ਪਰ ਭੁਲੇਖੇ ਨਾਲ ਕਿਸੇ ਹੋਰ ਦਾ ਬੱਚਾ ਲੈ ਗਏ ।ਕਿਉਂ ਕਿ ਬੀਬੀ ਰੇਸ਼ਮ ਕੌਰ ਦੇ ਉਸ ਬੱਚੇ (ਸਿਮਰਨਜੀਤ ਸਿੰਘ) ਨੂੰ ਉਸਦੀ ਦੀ ਦਾਦੀ ਲੈ ਕੇ ਬਾਜਾਰ ਗਈ ਹੋਈ ਸੀ ਜਦੋੰ ਪੁਲਿਸ ਵਾਲੇ ਆਏ ਸੀ। ਇਸ ਘਟਨਾ ਤੋਂ ਬਾਅਦ ਬੀਬੀ ਰੇਸ਼ਮ ਕੌਰ ਦੇ ਬੱਚੇ ਨੂੰ ਕੁੱਝ ਸਮੇ। ਲਈ ਪਰਿਵਾਰ ਨੇ ਪੰਜਾਬ ਤੋਂ ਬਾਹਰ ਆਪਣੇ ਰਿਸ਼ਤੇਦਾਰ ਕੋਲ  ਭੇਜ ਦਿੱਤਾ ਅਤੇ ਉਹ ਸ਼ਹੀਦ ਬੀਬੀ ਰੇਸ਼ਮ ਕੌਰ ਦਾ ਚਿਰਾਗ ਅੱਜ ਪੂਰੀ ਚੜਦੀ ਕਲਾ ਵਿੱਚ ਹੈ। ਯੂਨਾਈਟਿਡ ਖਾਲਸਾ ਦਲਯੂ,ਕੇ ਵਲੋ ਖਾਲਿਸਤਾਨ ਦੀ ਜੰਗੇ ਅਜਾਦੀ ਦੌਰਾਨ ਆਪਾ ਕੁਰਬਾਨ ਕਰਨ ਵਾਲੀ ਸ਼ਹੀਦ ਬੀਬੀ ਰੇਸ਼ਮ ਕੌਰ ਦੀ ਕੁਰਬਾਨੀ ,ਮਹਾਨ ਸ਼ਹਾਦਤ ਨੂੰ ਕੇਸਰੀ ਪ੍ਰਣਾਮ ਹੈ।

ਲਵਸ਼ਿੰਦਰ ਸਿੰਘ ਡੱਲੇਵਾਲ
00447825813301