ਸੰਗਤਾਂ ਦੇ ਵਿਸ਼ਵਾਸ ਅੱਗੇ ਹਾਰਿਆ ਕੋਰੋਨਾਵਾਇਰਸ ਦਾ ਡਰ

ਸੰਗਤਾਂ ਦੇ ਵਿਸ਼ਵਾਸ ਅੱਗੇ ਹਾਰਿਆ ਕੋਰੋਨਾਵਾਇਰਸ ਦਾ ਡਰ

ਪਟਿਆਲਾ: ਕੋਰੋਨਾਵਾਇਰਸ ਦੀ ਦਹਿਸ਼ਤ ਹੇਠ ਜਿੱਥੇ ਹਰ ਤਰ੍ਹਾਂ ਦੇ ਅਦਾਰਿਆਂ ਨਾਲ ਧਾਰਮਿਕ ਸਥਾਨ ਵੀ ਬੰਦ ਕੀਤੇ ਜਾ ਰਹੇ ਹਨ ਉੱਥੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਚ ਸੰਗਤਾਂ ਦੇ ਧਾਰਮਿਕ ਵਿਸ਼ਵਾਸ ਅੱਗੇ ਇਸ ਬਿਾਮਰੀ ਦਾ ਡਰ ਹਾਰਦਾ ਨਜ਼ਰ ਆ ਰਿਹਾ ਹੈ। ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਸਰੋਵਰ ਦੀ ਪਹਿਲਾਂ ਤੋਂ ਨਿਰਧਾਰਤ ਸਫਾਈ ਦੀ ਤਰੀਕ ਨੂੰ ਭਾਵੇਂ ਕਿ ਅਗਲੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ, ਪਰ ਅੱਜ ਸੰਗਤਾਂ ਨੇ ਹੱਥਾਂ 'ਚ ਕਹੀਆਂ, ਬਾਟੇ, ਬਾਲਟੀਆਂ, ਬੁਰਸ਼ ਆਦਿ ਨਾਲ ਪਵਿੱਤਰ ਸਰੋਵਰ ਦੀ ਪਰਿਕਰਮਾ 'ਚ ਸੇਵਾ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅੱਜ ਹਿਮਾਚਲ ਵਿਚ ਸਥਿਤ ਸਾਰੇ ਹਿੰਦੂ ਮੰਦਿਰਾਂ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਸੂਬਿਆਂ ਵਿਚ ਸਥਿਤ ਹੋਰ ਧਾਰਮਿਕ ਸਥਾਨਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਭਾਰਤ ਸਰਕਾਰ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਹੈ ਜਿਸ 'ਤੇ ਸਿੱਖ ਆਗੂਆਂ ਵੱਲੋਂ ਇਤਰਾਜ਼ ਵੀ ਪ੍ਰਗਟ ਕੀਤਾ ਗਿਆ ਸੀ।