ਦਿੱਲੀ ਕਮੇਟੀ ਵੱਲੋਂ ਗੁਰੂ ਘਰਾਂ ਦੇ ਦਰ ਵਿਦੇਸ਼ੀਆਂ ਲਈ ਬੰਦ ਕਰਨ ਦਾ ਫੈਂਸਲਾ ਕਿੰਨਾ ਸਹੀ?

ਦਿੱਲੀ ਕਮੇਟੀ ਵੱਲੋਂ ਗੁਰੂ ਘਰਾਂ ਦੇ ਦਰ ਵਿਦੇਸ਼ੀਆਂ ਲਈ ਬੰਦ ਕਰਨ ਦਾ ਫੈਂਸਲਾ ਕਿੰਨਾ ਸਹੀ?

ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾਵਾਇਰਸ ਫੈਲਣ ਦੇ ਡਰੋਂ ਦਿੱਲੀ ਵਿਚਲੇ ਗੁਰਦੁਆਰਾ ਸਾਹਿਬ ਵਿਚ ਵਿਦੇਸ਼ੀਆਂ ਦੇ ਦਰਸ਼ਨ ਕਰਨ 'ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਹੜੇ ਵਿਦੇਸ਼ੀਆਂ ਨੂੰ ਭਾਰਤ ਆਇਆਂ ਨੂੰ 14 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੋਵੇਗਾ ਉਹ ਹੀ ਗੁਰਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਜਾ ਸਕਣਗੇ। 

ਮਨਜਿੰਦਰ ਸਿੰਘ ਸਿਰਸਾ ਦੇ ਇਸ ਫੈਂਸਲੇ 'ਤੇ ਸਿੱਖ ਪੰਥ ਵਿਚੋਂ ਇਤਰਾਜ਼ ਵੀ ਉੱਠ ਸਕਦੇ ਹਨ। ਗੁਰਦੁਆਰਾ ਸਾਹਿਬ ਵਿਚ ਇਕ ਖਾਸ ਵਰਗ ਨੂੰ ਚਿੰਨਤ ਕਰਕੇ ਦਰਸ਼ਨਾਂ ਤੋਂ ਰੋਕਣਾ ਗੁਰਮਤਿ ਦੇ ਉਲਟ ਹੈ। ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਦਾ ਇਹ ਫੈਂਸਲਾ ਉਸ ਸਮੇਂ ਬਿਲਕੁਲ ਵੀ ਤਰਕਸੰਗਤ ਨਹੀਂ ਲੱਗ ਰਿਹਾ ਜਦੋਂ ਭਾਰਤ ਵਿਚ ਸਾਹਮਣੇ ਆਏ ਕੋਰੋਨਾਵਾਇਰਸ ਦੇ 137 ਮਾਮਲਿਆਂ 'ਚ ਜ਼ਿਆਦਾ ਤਰ ਭਾਰਤੀ ਨਾਗਰਿਕ ਹੀ ਹਨ। ਅਜਿਹੇ ਵਿਚ ਸਿਰਫ ਵਿਦੇਸ਼ੀਆਂ ਨੂੰ ਦਰਸ਼ਨ ਕਰਨ ਤੋਂ ਰੋਕਣਾ ਜਿੱਥੇ ਗੁਰਮਤਿ ਦੇ ਉਲਟ ਪ੍ਰਤੀਤ ਹੋ ਰਿਹਾ ਹੈ ਦੂਜੇ ਪਾਸੇ ਇਹ ਤਰਕਸੰਗਤ ਵੀ ਨਹੀਂ ਹੈ। 

ਦਿੱਲੀ ਕਮੇਟੀ ਦੇ ਇਸ ਫੈਂਸਲੇ ਬਾਰੇ ਸੰਗਤ ਦੀ ਰਾਇ ਜਾਣਨ ਲਈ "ਅੰਮ੍ਰਿਤਸਰ ਟਾਈਮਜ਼" ਵੱਲੋਂ ਆਪਣੇ ਫੇਸਬੁੱਕ ਪੰਨੇ 'ਤੇ ਇਕ 'ਪੋਲ' ਕਰਵਾਇਆ ਗਿਆ ਹੈ, ਜਿੱਥੇ ਜਾ ਕੇ ਤੁਸੀਂ ਇਸ ਫੈਂਸਲੇ ਬਾਰੇ ਆਪਣੀ ਰਾਇ ਦੇ ਸਕਦੇ ਹੋ। ਪੋਲ 'ਤੇ ਜਾਣ ਲਈ ਇਸ ਲਿੰਕ 'ਤੇ ਕਲਿੱਕ ਕਰੋ: https://www.facebook.com/187255168858213/posts/508924300024630/