ਸੈਕਰਾਮੈਂਟੋ 'ਚ ਤਰਸੇਮ ਜੱਸੜ, ਜਸ ਬਾਜਵਾ ਤੇ ਹਰਮਨ ਚਾਹਲ ਦਾ ਰੰਗਾਰੰਗ ਪ੍ਰੋਗਰਾਮ 15 ਜੂਨ ਨੂੰ

ਸੈਕਰਾਮੈਂਟੋ 'ਚ ਤਰਸੇਮ ਜੱਸੜ, ਜਸ ਬਾਜਵਾ ਤੇ ਹਰਮਨ ਚਾਹਲ ਦਾ ਰੰਗਾਰੰਗ ਪ੍ਰੋਗਰਾਮ 15 ਜੂਨ ਨੂੰ


ਸੈਕਰਾਮੈਂਟੋ/ਏਟੀ ਨਿਊਜ਼ :
ਪੰਜਾਬੀ ਗੀਤ ਸੰਗੀਤ ਤੇ ਅਦਾਕਾਰੀ ਵਿਚ ਧੂਮ ਮਚਾਉਣ ਵਾਲੇ ਗਾਇਕ ਤਰਸੇਮ ਜੱਸੜ ਅਤੇ ਗਾਇਕ ਜਸ ਬਾਜਵਾ-ਹਰਮਨ ਚਾਹਲ ਦੀ ਤਿੱਕੜੀ ਵੱਲੋਂ 15 ਜੂਨ, ਸ਼ਨਿਚਰਵਾਰ ਨੂੰ ਲੂਥਰ ਬਰਬੈਂਕ ਹਾਈ ਸਕੂਲ ਸੈਕਰਾਮੈਂਟੋ ਵਿਖੇ ਸ਼ਾਮੀਂ 06:00 ਵਜੇ ਤੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਲ ਔਲਖ ਸਟਾਕਟਨ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਔਨਲਾਇਨ ਟਿਕਟਾਂ ਲੈਣ ਲਈ ਸੁਲੇਖਾ ਡੌਟ ਕਾਮ ਉਤੇ ਜਾਇਆ ਜਾ ਸਕਦਾ ਹੈ। ਮੌਕੇ ਉਤੇ ਨਗਦ ਵਾਸਤੇ ਟਿਕਟ-ਖਿੜਕੀ ਉਤੇ ਵੀ ਇਹ ਉਪਲਬਧ ਹੋਣਗੀਆਂ।
ਇਹ ਪ੍ਰੋਗਰਾਮ ਹਰਪਿੰਦਰ ਸਹੋਤਾ, ਮਨਿੰਦਰ ਪਵਾਰ, ਹਰਿੰਦਰ ਸਹੋਤਾ ਅਤੇ ਜਤਿੰਦਰ ਗਿੱਲ ਦੀ ਅਗਵਾਈ ਹੇਠ 'ਦੇਸੀ ਸਵੈਗ ਐਂਟਰਟੇਨਮੈਂਟ' ਦੀ ਪੇਸ਼ਕਸ਼ ਹੈ। ਮੁੱਖ ਮਹਿਮਾਨ ਵੱਜੋਂ ਬਵਲਜੀਤ ਸਿੰਘ ਸੰਨੀ ਆ ਰਹੇ ਹਨ ਤੇ ਪ੍ਰੋਗਰਾਮ ਦੇ ਗਰੈਂਡ ਸਪੌਂਸਰ ਬੂਟਾ ਕਾਜਲਾ ਹਨ।