ਰੂਸੀ ਜਲ ਸੈਨਾ ਨਾਟੋ ਨਾਲ ਪ੍ਰਮਾਣੂ ਜੰਗ ਲਈ ਤਿਆਰ!
ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ..
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਸ਼ਿੰਗਟਨ-ਅਮਰੀਕਾ ਦੇ ਪ੍ਰਸਿਧ ਪੇਪਰ ਫਾਇਨੈਂਸ਼ੀਅਲ ਟਾਈਮਜ ਨੇ ਵਿਸ਼ੇ Russian navy trained to target sites inside Europe with nuclear-capable missiles ਹੇਠ ਖਬਰ ਛਾਪੀ ਹੈ ਕਿ ਰੂਸ ਯੂਰਪ ਉਪਰ ਪ੍ਰਮਾਣੂ ਹਮਲਾ ਕਰੇਗਾ।
ਫਾਈਨੈਸ਼ੀਅਲ ਟਾਈਮਜ ਅਨੁਸਾਰ ਰੂਸ ਨੇ ਨਾਟੋ ਨਾਲ ਜੰਗ ਦੀ ਸਥਿਤੀ ਵਿੱਚ ਯੂਰਪ ਉੱਤੇ ਪ੍ਰਮਾਣੂ ਹਮਲੇ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਰੂਸੀ ਜਲ ਸੈਨਾ ਨੂੰ ਪਰਮਾਣੂ ਮਿਜ਼ਾਈਲ ਫਾਇਰਿੰਗ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸੀ ਜਲ ਸੈਨਾ ਨੇ ਪਰਮਾਣੂ ਹਮਲਿਆਂ ਲਈ ਫਰਾਂਸ ਦੇ ਪੱਛਮੀ ਤੱਟ ਅਤੇ ਬਰਤਾਨੀਆ ਦੇ ਬੈਰੋ-ਇਨ-ਫਰਨੇਸ ਵਰਗੇ ਦੂਰ ਦੇ ਟੀਚਿਆਂ ਨੂੰ ਚੁਣਿਆ ਹੈ। ਇਸ ਦੇ ਲਈ ਵਿਸ਼ੇਸ਼ ਨਕਸ਼ੇ ਬਣਾਏ ਗਏ ਹਨ ਅਤੇ ਹਮਲੇ ਦੀ ਸਿਖਲਾਈ ਦਿੱਤੀ ਗਈ ਹੈ। ਰਿਪੋਰਟ ਵਿੱਚ 29 ਗੁਪਤ ਰੂਸੀ ਫੌਜੀ ਫਾਈਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਮਾਸਕੋ ਨੇ ਨਾਟੋ ਵਰਗੀ ਮਹਾਂਸ਼ਕਤੀ ਨਾਲ ਟਕਰਾਅ ਦੇ ਸ਼ੁਰੂਆਤੀ ਦੌਰ ਵਿੱਚ ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਅਭਿਆਸ ਕੀਤਾ ਹੈ।
ਰੂਸ ਨੇ ਹਮਲਿਆਂ ਲਈ ਸਿਖਲਾਈ ਦਿੱਤੀ
ਫਾਈਨੈਂਸ਼ੀਅਲ ਟਾਈਮਜ਼ ਦੁਆਰਾ ਪ੍ਰਾਪਤ ਕੀਤੇ ਗਏ ਦਸਤਾਵੇਜਾਂ ਨੇ ਪੱਛਮੀ ਯੂਰਪ ਵਿੱਚ ਰੂਸ ਦੇ ਵਿਆਪਕ ਹਮਲਿਆਂ ਦੀ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ ਹੈ। 2008 ਅਤੇ 2014 ਦੇ ਵਿਚਕਾਰ ਤਿਆਰ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਵਿੱਚ ਰਵਾਇਤੀ ਜਾਂ ਰਣਨੀਤਕ ਪ੍ਰਮਾਣੂ ਹਥਿਆਰਾਂ ਨਾਲ ਮਿਜ਼ਾਈਲਾਂ ਦੇ ਟੀਚਿਆਂ ਦਾ ਜ਼ਿਕਰ ਹੈ। ਇਨ੍ਹਾਂ ਵਿਚ ਪ੍ਰਮਾਣੂ ਹਥਿਆਰਾਂ ਦੀ ਸ਼ੁਰੂਆਤੀ ਵਰਤੋਂ ਦੀ ਯੋਜਨਾ ਲਿਖੀ ਗਈ ਹੈ। ਦਸਤਾਵੇਜ਼ਾਂ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਰੂਸ ਜੰਗੀ ਬੇੜਿਆਂ 'ਤੇ ਪ੍ਰਮਾਣੂ ਹਥਿਆਰ ਤਾਇਨਾਤ ਕਰ ਸਕਦਾ ਹੈ। ਹਾਲਾਂਕਿ, ਅਜਿਹੀ ਤੈਨਾਤੀ ਕਾਰਣ ਇੱਕ ਵੱਡੀ ਜੰਗ ਦੇ ਸ਼ੁਰੂ ਹੋਣ ਦਾ ਖਤਰਾ ਵਧ ਸਕਦਾ ਹੈ।ਦੁਸ਼ਮਣ 'ਤੇ ਪ੍ਰਮਾਣੂ ਹਮਲੇ ਦੀ ਮਿਲੀ ਇਜਾਜ਼ਤ।
ਦਸਤਾਵੇਜ਼ਾਂ ਵਿੱਚ ਲਿਖਿਆ ਹੈ ਕਿ ਦੁਸ਼ਮਣ ਦੇ ਖਿਲਾਫ ਵੱਖ-ਵੱਖ ਦਿਸ਼ਾਵਾਂ ਤੋਂ ਵੱਡੇ ਪੱਧਰ 'ਤੇ ਮਿਜ਼ਾਈਲ ਹਮਲਿਆਂ ਦੀ ਤਿਆਰੀ ਕਰਨ ਲਈ ਵੀ ਕਿਹਾ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੂਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਿਨਾਸ਼ ਦੇ ਹੋਰ ਹਥਿਆਰਾਂ ਸਮੇਤ ਪਰਮਾਣੂ ਹਥਿਆਰਾਂ ਨੂੰ ਵਰਤਿਆ ਜਾਵੇਗਾ।
ਦਸਤਾਵੇਜ਼ ਦੇ ਮੁਤਾਬਕ ਰੂਸ ਦੀ ਨਜ਼ਰ 32 ਨਾਟੋ ਟਿਕਾਣਿਆਂ 'ਤੇ ਹੈ। ਰੂਸੀ ਜਲ ਸੈਨਾ ਲਈ ਬਣਾਇਆ ਨਕਸ਼ਾ, ਯੂਰਪ ਵਿੱਚ ਸਥਿਤ 32 ਨਾਟੋ ਫੌਜੀ ਠਿਕਾਣਿਆਂ ਨੂੰ ਦਰਸਾਉਂਦਾ ਹੈ। ਵਿਲੀਅਮ ਅਲਬਰਕ, ਇੱਕ ਸਾਬਕਾ ਨਾਟੋ ਅਧਿਕਾਰੀ ਜੋ ਸਟੀਮਸਨ ਸੈਂਟਰ ਵਿੱਚ ਕੰਮ ਕਰਦਾ ਹੈ, ਨੇ ਕਿਹਾ ਕਿ ਇਹ ਪੂਰੇ ਯੂਰਪ ਵਿੱਚ ਮੈਪ ਕੀਤੇ ਗਏ ਟੀਚਿਆਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ। ਰੂਸ ਦੀਆਂ ਤਿਆਰੀਆਂ ਇਸ ਤੋਂ ਕਈ ਗੁਣਾਂ ਵੱਡੀਆਂ ਹਨ। ਇਹਨਾਂ ਵਿੱਚ ਫੌਜੀ ਅਤੇ ਮਹਤਵਪੂਰਣ ਬੁਨਿਆਦੀ ਢਾਂਚਾ ਦੋਵੇਂ ਸ਼ਾਮਲ ਹਨ।
ਇਸ ਤੋਂ ਸਪਸ਼ਟ ਹੈ ਕਿ ਜੇਕਰ ਯੂਕਰੇਨ ਰੂਸ ਦੀ ਜੰਗ ਲਗਾਤਾਰ ਜਾਰੀ ਰਹੀ ਤਾਂ ਰੂਸ ਜਿਤ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
ਯੂਰਪ ਤੇ ਖਾਸ ਕਰਕੇ ਜਰਮਨ ਰੂਸ ਦੇ ਨਿਸ਼ਾਨੇ ਉਪਰ ਹੈ।ਅਮਰੀਕਾ ਵਲੋਂ ਯੂਕਰੇਨ ਦੀ ਹਥਿਆਰ ਬੰਦ ਸਹਾਇਤਾ ਜਾਰੀ ਹੈ।
Comments (0)